ਮਹਿਲਾ ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ ਬਨਾਮ ਆਸਟ੍ਰੇਲੀਆ
ਭਾਰਤੀ ਮਹਿਲਾ ਟੀਮ ਨੂੰ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਕਿਸੇ ਵੀ ਕੀਮਤ ‘ਤੇ ਇਹ ਮੈਚ ਜਿੱਤਣਾ ਹੋਵੇਗਾ। ਟੀਮ 13 ਅਕਤੂਬਰ ਐਤਵਾਰ ਨੂੰ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਮੌਜੂਦਾ ਚੈਂਪੀਅਨ ਆਸਟਰੇਲੀਆ ਦਾ ਸਾਹਮਣਾ ਕਰੇਗੀ। ਆਸਟਰੇਲੀਆ ਮੌਜੂਦਾ ਚੈਂਪੀਅਨ ਹੋਣ ਦੇ ਨਾਲ-ਨਾਲ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ। ਟੀਮ ਨੇ 6 ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਸੁਧਾਰ ਲਹਿਰ ਦੀ 18 ਤਰੀਕ ਨੂੰ ਅਹਿਮ ਮੀਟਿੰਗ, ਕਈ ਆਗੂ ਹੋਣਗੇ ਇਕੱਠੇ
ਮਹਿਲਾ ਟੀ-20 ਕ੍ਰਿਕਟ ਅਤੇ ਵਿਸ਼ਵ ਕੱਪ ਦੋਵਾਂ ‘ਚ ਆਸਟ੍ਰੇਲੀਆ ਨੇ ਭਾਰਤ ‘ਤੇ ਦਬਦਬਾ ਬਣਾਇਆ ਹੈ। ਟੀ-20 ਵਿਸ਼ਵ ਕੱਪ ‘ਚ ਦੋਵਾਂ ਵਿਚਾਲੇ 6 ਮੈਚ ਖੇਡੇ ਗਏ ਹਨ। ਇਸ ਵਿੱਚ ਆਸਟਰੇਲੀਆ ਨੇ 4 ਅਤੇ ਭਾਰਤ ਨੇ 2 ਜਿੱਤੇ ਹਨ। ਆਸਟਰੇਲੀਆ ਨੇ ਜੋ 4 ਮੈਚ ਜਿੱਤੇ ਹਨ, ਉਨ੍ਹਾਂ ਵਿੱਚ 3 ਨਾਕਆਊਟ ਮੈਚ (2010 ਸੈਮੀਫਾਈਨਲ, 2020 ਫਾਈਨਲ ਅਤੇ 2023 ਸੈਮੀਫਾਈਨਲ) ਸ਼ਾਮਲ ਹਨ। ਅਜਿਹੇ ‘ਚ ਭਾਰਤੀ ਟੀਮ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।