ਮੀਂਹ ਕਾਰਨ ਰੁਕਿਆ ਭਾਰਤ-ਨਿਊਜ਼ੀਲੈਂਡ ਟੈਸਟ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਸ਼ਨੀਵਾਰ ਨੂੰ ਮੁਕਾਬਲੇ ਦਾ ਚੌਥਾ ਦਿਨ ਹੈ। ਫਿਲਹਾਲ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪਾਕਿਸਤਾਨ: ਕਾਲਜ ਰੇਪ ਖਿਲਾਫ ਸੜਕਾਂ ‘ਤੇ ਆਏ ਵਿਦਿਆਰਥੀ, ਸਕੂਲ-ਕਾਲਜ ਬੰਦ
ਭਾਰਤ ਸਿਰਫ਼ 12 ਦੌੜਾਂ ਪਿੱਛੇ ਹੈ। ਟੀਮ ਨੇ ਦੂਜੀ ਪਾਰੀ ‘ਚ 3 ਵਿਕਟਾਂ ‘ਤੇ 344 ਦੌੜਾਂ ਬਣਾਈਆਂ ਹਨ। ਸਰਫਰਾਜ਼ ਖਾਨ ਅਤੇ ਰਿਸ਼ਭ ਪੰਤ ਅਜੇਤੂ ਹਨ। ਸਰਫਰਾਜ਼ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ। ਪੰਤ ਨੇ ਵੀ ਫਿਫਟੀ ਬਣਾਈ ਹੈ। ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ।
ਕਿਸਨੇ ਬਣਾਏ ਕਿੰਨੇ ਸਕੋਰ
ਵਿਰਾਟ ਕੋਹਲੀ (70 ਦੌੜਾਂ) ਤੀਜੇ ਦਿਨ ਦੀ ਆਖਰੀ ਗੇਂਦ ‘ਤੇ ਆਊਟ ਹੋ ਗਏ। ਉਸ ਨੂੰ ਗਲੇਨ ਫਿਲਿਪਸ ਨੇ ਵਿਕਟਕੀਪਰ ਟਾਮ ਬਲੰਡੇਲ ਦੇ ਹੱਥੋਂ ਕੈਚ ਕਰਵਾਇਆ। ਰੋਹਿਤ ਸ਼ਰਮਾ 52 ਦੌੜਾਂ ਬਣਾ ਕੇ ਆਊਟ ਹੋਏ ਅਤੇ ਯਸ਼ਸਵੀ ਜੈਸਵਾਲ 35 ਦੌੜਾਂ ਬਣਾ ਕੇ ਆਊਟ ਹੋਏ। ਏਜਾਜ਼ ਪਟੇਲ ਨੇ 2 ਅਤੇ ਗਲੇਨ ਫਿਲਿਪਸ ਨੇ 1 ਵਿਕਟ ਲਈ। ਕੋਹਲੀ ਅਤੇ ਸਰਫਰਾਜ਼ ਵਿਚਾਲੇ ਤੀਜੇ ਵਿਕਟ ਲਈ 136 ਦੌੜਾਂ ਦੀ ਸਾਂਝੇਦਾਰੀ ਹੋਈ।
ਨਿਊਜ਼ੀਲੈਂਡ ਪਹਿਲੀ ਪਾਰੀ ‘ਚ 402 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਟੀਮ ਨੇ 356 ਦੌੜਾਂ ਦੀ ਬੜ੍ਹਤ ਹਾਸਲ ਕੀਤੀ। 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ। ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਨਹੀਂ ਹੋ ਸਕਿਆ।