“INDI ਗਠਬੰਧਨ ਵਾਲੇ ਨੇ ਦੇਸ਼ ਲਈ ਵੱਡਾ ਖ਼ਤਰਾ: PM Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਫਤਿਹ ਰੈਲੀ ਨੂੰ ਸੰਬੋਧਿਤ ਕੀਤਾ।ਇਸ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਫਤਿਹ ਬੁਲਾ ਕੇ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਦੇਰ ਨਾਲ ਆਉਣ ਤੇ ਇੰਤਜਾਰ ਕਰਵਾਉਣ ਲਈ ਮੁਆਫੀ ਮੰਗਦਾ ਹਾਂ, ਇਹ ਧਰਤੀ ਡੇਰਾ ਬਾਬਾ ਨਾਨਕ ਦੇ ਪਵਿੱਤਰ ਅਸਥਾਨ ਨਾਲ ਸਸ਼ੋਭੀਤ ਹੈ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਭਾਜਪਾ ਦਾ ਰਿਸ਼ਤਾ ਕੁਝ ਖ਼ਾਸ ਹੈ। ਪੰਜਾਬ ‘ਚ ਆਪਣੇ ਬਹੁਤ ਪੁਰਾਣੇ ਸਾਥੀਆਂ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਮੇਰਾ ਸਾਥੀ ਵਿਨੋਦ ਖੰਨਾ ਨੇ ਮੇਰੇ ਨਾਲ ਲੰਮੇ ਅਰਸੇ ਤੱਕ ਕੰਮ ਕੀਤਾ ਹੈ। ਖੰਨਾ ਜ਼ਮੀਨ ਨਾਲ ਜੁੜੇ ਆਗੂ ਸਨ, ਤੇ ਮੰਤਰੀ ਰਹਿੰਦੀਆਂ ਉਨ੍ਹਾਂ ਦੇ ਕੀਤੇ ਕੰਮਾਂ ਦੀ ਚਰਚਾ ਅੱਜ ਵੀ ਹੁੰਦੀ ਹੈ।ਉਨ੍ਹਾਂ ਕਿਹਾ ਮੈਂ ਚਾਹੁੰਦਾ ਹਾਂ ਗੁਰਦਾਸਪੁਰ, ਪੰਜਾਬ ਅਤੇ ਪੂਰੇ ਦੇਸ਼ ਦਾ ਤੇਜ਼ ਵਿਕਾਸ ਹੋਵੇ ਅਤੇ ਮੈਂ ਤੁਹਾਡੀਆਂ ਉਮੀਦਾਂ ‘ਤੇ ਖੜ੍ਹਾ ਉਤਰਾਂਗਾ, ਇਸ ਲਈ ਮੈਂ ਅੱਜ ਤੁਹਾਡੇ ਤੋਂ ਆਸ਼ੀਰਵਾਦ ਮੰਗਣ ਲਈ ਆਇਆ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ “INDI ਗਠਬੰਧਨ ਵਾਲੇ ਦੇਸ਼ ਲਈ ਵੱਡਾ ਖ਼ਤਰਾ ਹਨ। ਇਹ ਪਾਕਿਸਤਾਨ ਦੀ ਬੋਲੀ ਬੋਲਦੇ ਹਨ। ਉਨ੍ਹਾਂ ਇੰਡੀਆ ਗਠੋਜੜ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੋ ਲੋਕ ਕੱਲ੍ਹ ਭਾਜਪਾ ਖ਼ਿਲਾਫ਼ ਗੁਬਾਰਾ ਫੁਲਾ ਰਹੇ ਸਨ, ਉਨ੍ਹਾਂ ਦਾ ਗੁਬਾਰਾ ਹੁਣ ਫੁੱਟ ਚੁੱਕਿਆ ਹੈ। ਪੰਜ ਗੇੜਾਂ ਦੀਆਂ ਹੋਈਆਂ ਚੋਣਾਂ ਦੌਰਾਨ ਇੰਡੀਆ-ਗਠਜੋੜ ਦਾ ਗੁਬਾਰਾ ਫੁੱਟ ਗਿਆ ਹੈ। ਪੰਜ ਗੇੜ ‘ਚ ਹੀ ਇੰਡੀਆ-ਗਠਜੋੜ ਹਾਰ ਚੁੱਕਾ ਹੈ। ਕੋਈ ਇੰਡੀਆ ਗਠਜੋੜ ਨੂੰ ਵੋਟ ਦੇ ਕੇ ਕਿਉਂ ਖ਼ਰਾਬ ਕਰੇਗਾ। ਕਾਂਗਰਸ ‘ਤੇ ਸ਼ਬਦੀ ਹਮਲੇ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਗ਼ਰੀਬੀ ਦਾ ਸੰਕਟ ਡੂੰਘਾ ਹੋ ਰਿਹਾ ਸੀ। ਮੋਦੀ ਦੀ ਸਰਕਾਰ ਦੌਰਾਨ 25 ਹਜ਼ਾਰ ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਦੇਸ਼ ਵਿਚ ਹੁਣ ਅਰਥ ਵਿਵਸਥਾ ਸੁਧਰ ਰਹੀ ਹੈ।