Ind Vs Zim, T20 Series: ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 168 ਦੌੜਾਂ ਦਾ ਟੀਚਾ ॥ Latest News

0
65

ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 168 ਦੌੜਾਂ ਦਾ ਟੀਚਾ

ਹਰਾਰੇ ‘ਚ ਖੇਡੇ ਜਾ ਰਹੇ 5ਵੇਂ ਟੀ-20 ਮੈਚ ‘ਚ ਟੀਮ ਇੰਡੀਆ ਨੇ ਜ਼ਿੰਬਾਬਵੇ ਨੂੰ 168 ਦੌੜਾਂ ਦਾ ਟੀਚਾ ਦਿੱਤਾ ਹੈ। ਸੰਜੂ ਸੈਮਸਨ ਨੇ 58 ਦੌੜਾਂ ਦੀ ਪਾਰੀ ਖੇਡੀ। ਉਸ ਨੇ ਰਿਆਨ ਪਰਾਗ (22 ਦੌੜਾਂ) ਨਾਲ 65 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਭਾਲਿਆ। ਇਹ ਦੋਵੇਂ ਉਦੋਂ ਕ੍ਰੀਜ਼ ‘ਤੇ ਆਏ ਜਦੋਂ ਪਾਵਰਪਲੇ ‘ਚ ਟੀਮ ਨੇ ਕਪਤਾਨ ਸ਼ੁਭਮਨ ਸਮੇਤ 3 ਵਿਕਟਾਂ ਗੁਆ ਦਿੱਤੀਆਂ ਸਨ। ਜ਼ਿੰਬਾਬਵੇ ਲਈ ਬਲੇਸਿੰਗ ਮੁਜ਼ਰਬਾਨੀ ਨੇ ਵਧੀਆ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ ‘ਚ 2 ਵਿਕਟਾਂ ਲਈਆਂ ਅਤੇ ਸਿਰਫ 19 ਦੌੜਾਂ ਦਿੱਤੀਆਂ।

ਇਹ ਵੀ ਪੜ੍ਹੋ ਪੁਲਿਸ ਨੇ ਬਠਿੰਡਾ ‘ਚ ਡਰਾਈਵਰ ਦੇ ਕਤਲ ਮਾਮਲੇ ‘ਚ 4 ਵਿਅਕਤੀਆਂ…

ਟੀਮ ਇੰਡੀਆ 5 ਮੈਚਾਂ ਦੀ ਇਸ ਸੀਰੀਜ਼ ‘ਚ 3 ਮੈਚ ਜਿੱਤ ਕੇ ਸੀਰੀਜ਼ ‘ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਹੈ। ਜ਼ਿੰਬਾਬਵੇ ਨੇ ਸੀਰੀਜ਼ ਦਾ ਪਹਿਲਾ ਮੈਚ 13 ਦੌੜਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੇ ਵਾਪਸੀ ਕੀਤੀ। ਦੂਜਾ ਮੈਚ 100 ਦੌੜਾਂ ਨਾਲ, ਤੀਜਾ 23 ਦੌੜਾਂ ਨਾਲ ਅਤੇ ਚੌਥਾ 10 ਵਿਕਟਾਂ ਨਾਲ ਜਿੱਤਿਆ।

LEAVE A REPLY

Please enter your comment!
Please enter your name here