ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਡਗ ਬ੍ਰਾਸਵੈੱਲ ਨੂੰ ਜ਼ਖਮੀ ਮੈਟ ਹੈਨਰੀ ਦੇ ਬਦਲ ਵਜੋਂ ਭਾਰਤ ਅਤੇ ਪਾਕਿਸਤਾਨ ਖਿਲਾਫ ਵਨਡੇ ਸੀਰੀਜ਼ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਹੈਨਰੀ ਦੇ ਕਰਾਚੀ ‘ਚ ਪਾਕਿਸਤਾਨ ਖਿਲਾਫ ਦੂਜੇ ਟੈਸਟ ਦੇ ਆਖਰੀ ਦਿਨ ਪੇਟ ਦੀ ਮਾਸਪੇਸ਼ੀ ਖਿੱਚੀ ਗਈ ਸੀ। ਉਨ੍ਹਾਂ ਨੂੰ ਇਸ ਤੋਂ ਠੀਕ ਹੋਣ ਲਈ ਦੋ ਤੋਂ ਚਾਰ ਹਫ਼ਤੇ ਲੱਗਣਗੇ।
ਨਿਊਜ਼ੀਲੈਂਡ ਲਈ 68 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਬ੍ਰਾਸਵੈੱਲ ਨੇ ਆਖਰੀ ਵਾਰ ਅਪ੍ਰੈਲ ‘ਚ ਨੀਦਰਲੈਂਡ ਖਿਲਾਫ ਵਨਡੇ ਸੀਰੀਜ਼ ਖੇਡੀ ਸੀ। ਉਹ ਘਰੇਲੂ ਕ੍ਰਿਕਟ ‘ਚ ਬੱਲੇ ਅਤੇ ਗੇਂਦ ਦੋਵਾਂ ਨਾਲ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਹ ਬੁੱਧਵਾਰ ਨੂੰ ਪਾਕਿਸਤਾਨ ਪਹੁੰਚਣਗੇ। ਭਾਰਤ ਦੌਰੇ ਲਈ ਟਿਮ ਸਾਊਥੀ ਦੀ ਜਗ੍ਹਾ ਤੇਜ਼ ਗੇਂਦਬਾਜ਼ ਜੈਕਬ ਡਫੀ ਨੂੰ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਟੀਮ ਦੇ ਭਾਰਤ ਦੌਰੇ ਦੀ ਸ਼ੁਰੂਆਤ 18 ਜਨਵਰੀ ਨੂੰ ਹੈਦਰਾਬਾਦ ‘ਚ ਪਹਿਲੇ ਵਨਡੇ ਨਾਲ ਹੋਵੇਗੀ। ਇਸ ਤੋਂ ਬਾਅਦ ਰਾਏਪੁਰ ਅਤੇ ਇੰਦੌਰ ਵਿੱਚ ਮੈਚ ਹੋਣੇ ਹਨ।
ਭਾਰਤ ਦੌਰੇ ਲਈ ਨਿਊਜ਼ੀਲੈਂਡ ਦੀ ਵਨਡੇ ਟੀਮ :
ਟਾਮ ਲਾਥਮ (ਕਪਤਾਨ), ਫਿਨ ਐਲਨ, ਡੱਗ ਬ੍ਰਾਸਵੈਲ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕੋਨਵੇ, ਜੈਕਬ ਡਫੀ, ਜੌਕੀ ਫਰਗਿਊਸਨ, ਡੇਰਿਲ ਮਿਸ਼ੇਲ, ਹੈਨਰੀ ਨਿਕੋਲਸ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਹੈਨਰੀ ਸ਼ਿਪਲੇ, ਈਸ਼ ਸੋਢੀ, ਬਲੇਅਰ ਟਿੱਕਨੇਰ।