
ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 29ਵਾਂ ਮੈਚ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਭਾਰਤੀ ਟੀਮ ਲਗਾਤਾਰ 5 ਮੈਚ ਜਿੱਤ ਚੁੱਕੀ ਹੈ ਅਤੇ ਟੂਰਨਾਮੈਂਟ ‘ਚ ਅਜੇ ਵੀ 6 ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਮੈਚ ‘ਚ ਹਾਰ ਨਾਲ ਇੰਗਲੈਂਡ ਦੀ ਟੀਮ ਸੈਮੀਫਾਈਨਲ ਦੀ ਦੌੜ ‘ਚੋਂ ਪੂਰੀ ਤਰ੍ਹਾਂ ਬਾਹਰ ਹੋ ਜਾਵੇਗੀ। ਅਜਿਹੇ ‘ਚ ਟੀਮ ਜਿੱਤ ਦਰਜ ਕਰਨ ਅਤੇ ਭਾਰਤ ਦੀ ਜੇਤੂ ਮੁਹਿੰਮ ਨੂੰ ਰੋਕਣ ਦੇ ਇਰਾਦੇ ਨਾਲ ਉਤਰੇਗੀ।
ਹੈੱਡ ਟੂ ਹੈੱਡ (ਵਿਸ਼ਵ ਕੱਪ ਵਿੱਚ)
ਕੁੱਲ ਮੈਚ – 8
ਭਾਰਤ – 3
ਇੰਗਲੈਂਡ – 4
ਟਾਈ – ਇੱਕ
ਪਿੱਚ ਰਿਪੋਰਟ
ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ ਦੀ ਪਿੱਚ ਆਮ ਤੌਰ ‘ਤੇ ਸਪਿਨ ਗੇਂਦਬਾਜ਼ਾਂ ਨੂੰ ਕਾਫ਼ੀ ਸਹਾਇਤਾ ਪ੍ਰਦਾਨ ਕਰਦੀ ਹੈ। ਹਾਲਾਂਕਿ ਇਸ ਮੈਦਾਨ ‘ਤੇ ਹੁਣ ਤੱਕ ਹੋਏ ਤਿੰਨ ਵਿਸ਼ਵ ਕੱਪ ਦੇ ਮੈਚਾਂ ‘ਚ ਦਰਸ਼ਕਾਂ ਨੂੰ ਜ਼ਿਆਦਾ ਸੰਤੁਲਿਤ ਸਤ੍ਹਾ ਦੇਖਣ ਨੂੰ ਮਿਲੀ ਹੈ। ਪਿਛਲੇ ਦੋ ਵਨਡੇ ਮੈਚਾਂ ਵਿੱਚ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਜੇਤੂ ਰਹੀਆਂ ਹਨ ਜਿਸ ‘ਚ ਗੇਂਦਬਾਜ਼ਾਂ ਨੇ ਖੇਡ ‘ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ।
ਮੌਸਮ
ਭਾਰਤ ਬਨਾਮ ਇੰਗਲੈਂਡ ਮੈਚ ਲਈ ਲਖਨਊ ਲਈ ਮੌਸਮ ਦੀ ਭਵਿੱਖਬਾਣੀ ਦੱਸਦੀ ਹੈ ਕਿ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਨਮੀ ਦਾ ਪੱਧਰ ਲਗਭਗ 43 ਫ਼ੀਸਦੀ ਹੋ ਸਕਦਾ ਹੈ। ਨਾਲ ਹੀ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਲਕੀ ਹਵਾ ਵੀ ਚੱਲੇਗੀ।
ਇਹ ਵੀ ਜਾਣੋ
1992 ਵਿੱਚ ਆਸਟ੍ਰੇਲੀਆ ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਚਾਰ (ਜਾਂ ਵੱਧ) ਮੈਚ ਹਾਰਨ ਵਾਲਾ ਇੱਕੋ ਇੱਕ ਡਿਫੈਂਡਿੰਗ ਚੈਂਪੀਅਨ ਹੈ।
ਰੂਟ ਇਸ ਵਿਸ਼ਵ ਕੱਪ ‘ਚ ਚਾਰ ਵਾਰ ਪਾਵਰਪਲੇ ‘ਚ ਬੱਲੇਬਾਜ਼ੀ ਕਰਨ ਆਏ ਹਨ ਅਤੇ ਤਿੰਨ ਵਾਰ ਇਸ ਪੜਾਅ ‘ਤੇ ਟਿਕ ਨਹੀਂ ਸਕੇ ਹਨ।
ਭਾਰਤ 1-10 (6.52) ਓਵਰਾਂ ਵਿੱਚ ਸਭ ਤੋਂ ਤੇਜ਼ ਸਕੋਰ ਕਰਨ ਵਾਲੀ ਟੀਮ ਹੈ ਅਤੇ ਇਸ ਪੜਾਅ ‘ਤੇ ਸਿਰਫ਼ ਅਫਗਾਨਿਸਤਾਨ (66.25) ਦੀ ਔਸਤ ਭਾਰਤ ਦੀ 65.20 ਤੋਂ ਵੱਧ ਹੈ।
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਇੰਗਲੈਂਡ: ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਲਿਆਮ ਲਿਵਿੰਗਸਟੋਨ, ਮੋਇਨ ਅਲੀ, ਕ੍ਰਿਸ ਵੋਕਸ, ਡੇਵਿਡ ਵਿਲੀ, ਆਦਿਲ ਰਾਸ਼ਿਦ, ਮਾਰਕ ਵੁੱਡ।