IND vs AUS 3rd Match# ਜਾਣੋ ਕੀ ਰਿਹਾ ਦੂਜੇ ਦਿਨ ਦੀ ਪਾਰੀ ‘ਚ ਆਸਟ੍ਰੇਲੀਆ ਦਾ ਸਕੋਰ
ਗਾਬਾ ਟੈਸਟ ‘ਚ ਆਸਟ੍ਰੇਲੀਆ ਨੇ ਭਾਰਤ ਖਿਲਾਫ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਟੀਮ ਨੇ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ‘ਚ 7 ਵਿਕਟਾਂ ‘ਤੇ 405 ਦੌੜਾਂ ਬਣਾ ਲਈਆਂ ਹਨ। ਵਿਕਟਕੀਪਰ ਐਲੇਕਸ ਕੈਰੀ 45 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਮਿਸ਼ੇਲ ਸਟਾਰਕ 20 ਦੌੜਾਂ ਬਣਾ ਕੇ ਨਾਬਾਦ ਪਰਤੇ।
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਸਮੇਤ 8 ਵਿਅਕਤੀ ਕੀਤੇ ਗ੍ਰਿਫਤਾਰ || Punjab News
ਬ੍ਰਿਸਬੇਨ ਦੇ ਦਿ ਗਾਬਾ ਮੈਦਾਨ ‘ਤੇ ਖੇਡੇ ਜਾ ਰਹੇ ਇਸ ਮੈਚ ‘ਚ ਮੇਜ਼ਬਾਨ ਟੀਮ ਨੇ 28/0 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਆਸਟਰੇਲੀਆਈ ਟੀਮ ਲਈ ਸਟੀਵ ਸਮਿਥ ਨੇ 101 ਦੌੜਾਂ ਦੀ ਸੈਂਕੜਾ ਪਾਰੀ ਖੇਡੀ ਅਤੇ ਟ੍ਰੈਵਿਸ ਹੈੱਡ ਨੇ 152 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 241 ਦੌੜਾਂ ਦੀ ਸਾਂਝੇਦਾਰੀ ਹੋਈ। ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ 21 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਕੈਂਪ ਵੱਲੋਂ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ। ਮੁਹੰਮਦ ਸਿਰਾਜ ਅਤੇ ਨਿਤੀਸ਼ ਰਾਣਾ ਨੂੰ ਇਕ-ਇਕ ਵਿਕਟ ਮਿਲੀ।
ਇਸ ਮੈਚ ਦਾ ਪਹਿਲਾ ਦਿਨ ਮੀਂਹ ਨਾਲ ਭਰਿਆ ਰਿਹਾ। ਸ਼ਨੀਵਾਰ ਨੂੰ ਸਿਰਫ 13.2 ਓਵਰ ਹੀ ਸੁੱਟੇ ਜਾ ਸਕੇ। ਭਾਰਤੀ ਟੀਮ ਟਾਸ ਜਿੱਤ ਕੇ ਗੇਂਦਬਾਜ਼ੀ ਕਰ ਰਹੀ ਹੈ। ਫਿਲਹਾਲ ਬਾਰਡਰ-ਗਾਵਸਕਰ ਟਰਾਫੀ ਇਕ-ਇਕ ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਟੈਸਟ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਆਸਟਰੇਲੀਆ ਨੇ ਦੂਜਾ ਮੈਚ 10 ਵਿਕਟਾਂ ਨਾਲ ਜਿੱਤ ਕੇ ਵਾਪਸੀ ਕੀਤੀ ਸੀ।