ਦੇਸ਼ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਵੱਧਦਾ ਹੀ ਜਾ ਰਿਹਾ ਹੈ | ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਰਹਿੰਦ ਸ਼ਹਿਰ ਦੇ ਇਕ ਬੱਚੇ ਨੂੰ ਅਵਾਰਾ ਕੁੱਤਿਆ ਨੇ ਬੁਰੀ ਤਰ੍ਹਾਂ ਵੱਢ ਲਿਆ | ਜਿਸਤੋਂ ਬਾਅਦ ਬੱਚਾ ਬੁਰੀ ਤਰਾਂ ਜ਼ਖ਼ਮੀ ਹੋ ਗਿਆ ।
ਇਸ ਸੰਬੰਧੀ ਮੌਕੇ ‘ਤੇ ਮੌਜੂਦ ਉਘੇ ਸਮਾਜ ਸੇਵਕ ਗੁਰਵਿੰਦਰ ਸਿੰਘ ਸੋਹੀ ਅਤੇ ਦਵਿੰਦਰ ਭੱਟ ਸਾਬਕਾ ਕੌਸਲਰ ਨੇ ਦੱਸਿਆ ਕਿ ਛੋਟਾ ਬੱਚਾ ਲੋਕੇਸ਼ ਜਿਸਨੂੰ ਸਰਕਾਰੀ ਸਕੂਲ ਸਰਹਿੰਦ ਸ਼ਹਿਰ ਕੋਲ ਅਵਾਰਾ ਕੁੱਤਿਆ ਵੱਲੋਂ ਬੁਰੀ ਤਰਾਂ ਵੱਢਿਆ ਗਿਆ, ਜੇਕਰ ਉਥੇ ਮੋਹੱਲੇ ਦੇ ਲੋਕ ਮੌਕੇ ਤੇ ਬੱਚੇ ਨੂੰ ਕੁੱਤਿਆ ਤੋਂ ਨਾ ਛੁਡਵਾਉਦੇ ਤਾਂ ਅਵਾਰਾ ਕੁੱਤਿਆ ਨੇ ਬੱਚੇ ਦੀ ਜਾਨ ਲੈ ਲੈਣੀ ਸੀ। ਜ਼ਖ਼ਮੀ ਹਾਲਤ ਵਿਚ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਹੈ।
ਉਨ੍ਹਾ ਨੇ ਦੱਸਿਆ ਕਿ ਬੱਚੇ ਦੀ ਬਾਂਹ ‘ਤੇ ਜ਼ਖ਼ਮ ਇੰਨ੍ਹਾ ਵੱਡਾ ਹੈ ਕਿ ਪਲਾਸਟਿਕ ਸਰਜਰੀ ਵੀ ਹੋ ਸਕਦੀ ਹੈ, ਜਿਸਤੇ ਬਹੁਤ ਖਰਚਾ ਹੋਵੇਗਾ। ਜਦਕਿ ਬੱਚੇ ਦੇ ਮਾਤਾ-ਪਿਤਾ ਗਰੀਬ ਹਨ ਅਤੇ ਮਜਦੂਰੀ ਕਰਕੇ ਘਰ ਦਾ ਖਰਚ ਚਲਾਉਦੇ ਹਨ। ਉਨ੍ਹਾ ਜਿਲ੍ਹਾ ਪ੍ਰਸਾਸ਼ਨ ਅਤੇ ਨਗਰ ਕੌਸਲ ਸਰਹਿੰਦ ਤੋਂ ਅਵਾਰਾ ਕੁੱਤਿਆ ਦਾ ਹੱਲ੍ਹ ਕਰਨ ਅਤੇ ਬੱਚੇ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ |