ਚੰਡੀਗੜ੍ਹ ਡੀਸੀ ਦੀ ਵਧੀ ਜ਼ਿੰਮੇਵਾਰੀ ,ਆਈਏਐਸ ਵਿਨੈ ਪ੍ਰਤਾਪ ਸਿੰਘ ਨੂੰ ਸੌਂਪੇ ਨਿਗਮ ਕਮਿਸ਼ਨਰ ਦੇ ਵਾਧੂ ਚਾਰਜ
ਪੰਜਾਬ ਕਾਡਰ ਦੀ 2007 ਬੈਚ ਦੀ ਆਈਏਐਸ ਅਧਿਕਾਰੀ ਅਨਿੰਦਿਤਾ ਮਿੱਤਰਾ ਨੂੰ ਹੁਣ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਾਹਤ ਦੇ ਦਿੱਤੀ ਗਈ ਹੈ। ਮਿੱਤਰਾ ਚੰਡੀਗੜ੍ਹ ਵਿੱਚ ਨਗਰ ਨਿਗਮ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਆਨੰਦਿਤਾ ਮਿੱਤਰਾ ਦੇ ਸਾਰੇ ਚਾਰਜ ਸਮੇਤ ਨਿਗਮ ਕਮਿਸ਼ਨਰ (ਮੁੱਖ ਚੋਣ ਅਧਿਕਾਰੀ ਦੇ ਚਾਰਜ ਨੂੰ ਛੱਡ ਕੇ) ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੂੰ ਸੌਂਪ ਦਿੱਤੇ ਗਏ ਹਨ। ਇਸ ਤਰ੍ਹਾਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ।
3 ਸਾਲਾਂ ਦੇ ਡੈਪੂਟੇਸ਼ਨ ‘ਤੇ ਆਈ ਸੀ ਆਨੰਦਿਤਾ ਮਿਤਰਾ
ਆਨੰਦਿਤਾ ਮਿਤਰਾ ਅਗਸਤ 2021 ਵਿੱਚ 3 ਸਾਲਾਂ ਲਈ ਡੈਪੂਟੇਸ਼ਨ ‘ਤੇ ਪੰਜਾਬ ਕੇਡਰ ਤੋਂ AGMUT ਕੇਡਰ ਵਿੱਚ ਆਈ ਸੀ ਅਤੇ ਕੇਂਦਰ ਸਰਕਾਰ ਦੁਆਰਾ ਨਗਰ ਨਿਗਮ ਕਮਿਸ਼ਨਰ, ਚੰਡੀਗੜ੍ਹ ਦੇ ਅਹੁਦੇ ‘ਤੇ ਨਿਯੁਕਤ ਕੀਤੀ ਗਈ ਸੀ। ਪਰ ਚੰਡੀਗੜ੍ਹ ਵਿੱਚ ਨਗਰ ਨਿਗਮ ਕਮਿਸ਼ਨਰ ਵਜੋਂ ਆਨੰਦਿਤਾ ਮਿੱਤਰਾ ਦਾ ਕਾਰਜਕਾਲ ਹੁਣ ਖ਼ਤਮ ਹੋ ਗਿਆ ਹੈ। ਜਿਸ ਤੋਂ ਬਾਅਦ ਉਸ ਨੂੰ ਐਕਸਟੈਂਸ਼ਨ ਨਹੀਂ ਦਿੱਤੀ ਗਈ। ਯਾਨੀ ਉਨ੍ਹਾਂ ਦਾ ਕਾਰਜਕਾਲ ਹੋਰ ਨਹੀਂ ਵਧਾਇਆ ਗਿਆ ਅਤੇ ਉਨ੍ਹਾਂ ਨੂੰ ਰਾਹਤ ਦੇ ਕੇ ਉਨ੍ਹਾਂ ਦੇ ਪੰਜਾਬ ਕੇਡਰ ਵਿੱਚ ਵਾਪਸ ਭੇਜ ਦਿੱਤਾ ਗਿਆ।
ਸਾਬਕਾ ਕਮਿਸ਼ਨਰ ਕੇ ਕੇ ਯਾਦਵ ਤੋਂ ਬਾਅਦ ਆਨੰਦਿਤਾ ਮਿੱਤਰਾ ਦੀ ਕੀਤੀ ਗਈ ਸੀ ਨਿਯੁਕਤੀ
ਆਨੰਦਿਤਾ ਮਿੱਤਰਾ ਦੇ ਆਉਣ ਤੋਂ ਪਹਿਲਾਂ ਪੰਜਾਬ ਕੇਡਰ ਦੇ ਆਈਏਐਸ ਕੇਕੇ ਯਾਦਵ ਨੂੰ ਚੰਡੀਗੜ੍ਹ ਨਗਰ ਨਿਗਮ ਵਿੱਚ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਆਨੰਦਿਤਾ ਮਿੱਤਰਾ ਨੂੰ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਦੀ ਜ਼ਿੰਮੇਵਾਰੀ ਮਿਲੀ ਹੈ ਅਤੇ ਸਾਬਕਾ ਕਮਿਸ਼ਨਰ ਆਈਏਐਸ ਕੇ ਕੇ ਯਾਦਵ ਦਾ ਤਿੰਨ ਮਹੀਨੇ ਦਾ ਕਾਰਜਕਾਲ ਵਧਾਇਆ ਗਿਆ ਹੈ। ਆਨੰਦਿਤਾ ਮਿੱਤਰਾ ਉਸ ਸਮੇਂ ਪੰਜਾਬ ਵਿੱਚ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਸੀ।