ਕੇਂਦਰ ਸਰਕਾਰ ਵੱਲੋਂ ਨਵੇਂ ਸਾਲ ‘ਤੇ ਤੋਹਫ਼ਾ, Post Office ਦੀਆਂ ਛੋਟੀ ਬੱਚਤ ਸਕੀਮਾਂ ‘ਤੇ ਵਿਆਜ ਦਰਾਂ ‘ਚ ਕੀਤਾ ਵਾਧਾ

0
102

ਕੇਂਦਰ ਸਰਕਾਰ ਵੱਲੋਂ ਡਾਕਘਰ ਦੀ ਛੋਟੀ ਬੱਚਤ ਸਕੀਮ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਨਵੇਂ ਸਾਲ ਵਿੱਚ ਤੋਹਫ਼ਾ ਮਿਲਿਆ ਹੈ। ਸਰਕਾਰ ਨੇ ਅੱਜ ਡਾਕ ਘਰ ਮਿਆਦੀ ਜਮ੍ਹਾਂ, ਐੱਨਐੱਸਸੀ ਅਤੇ ਸੀਨੀਅਰ ਸਿਟੀਜ਼ਨ ਬੱਚਤ ਸਕੀਮਾਂ ਸਣੇ ਛੋਟੀਆਂ ਬੱਚਤਾਂ ਜਮ੍ਹਾਂ ਸਕੀਮਾਂ ’ਤੇ ਵਿਆਜ ਦਰਾਂ ਵਿੱਚ 1.1 ਫ਼ੀਸਦੀ ਤੱਕ ਵਾਧਾ ਕੀਤਾ ਹੈ। ਇਹ ਵਾਧਾ ਪਹਿਲੀ ਜਨਵਰੀ ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ ਲਾਰੈਂਸ ਗੈਂਗ ਦੇ 2 ਗੁਰਗੇ ਕੀਤੇ ਕਾਬੂ

ਹਾਲਾਂਕਿ ਪੀਪੀਐੱਫ ਅਤੇ ਲੜਕੀ ਬੱਚਤ ਸਕੀਮ ‘ਸੁਕੰਨਿਆ ਸਮਰਿਧੀ’ ਦੀ ਵਿਆਜ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਮੁੱਖ ਤੌਰ ’ਤੇ ਡਾਕਘਰ ਦੀਆਂ ਅਜਿਹੀਆਂ ਯੋਜਨਾਵਾਂ ’ਤੇ ਵਿਆਜ ਦਰ ਵਧਾਈ ਗਈ ਹੈ ਜਿਨ੍ਹਾਂ ’ਤੇ ਆਮਦਨ ਕਰ ਦਾ ਲਾਭ ਨਹੀਂ ਮਿਲਦਾ। ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਐੱਨਐੱਸਸੀ, ਸੀਨੀਅਰ ਸਿਟੀਜ਼ਨ ਬੱਚਤ ਸਕੀਮ ਅਤੇ ਕਿਸਾਨ ਵਿਕਾਸ ਪੱਤਰ (ਕੇਵੀਪੀ) ’ਤੇ ਵਿਆਜ ਦਰ 1.1 ਫੀਸਦ ਵਧਾਈ ਗਈ ਹੈ।

ਇਨ੍ਹਾਂ ਸਕੀਮਾਂ ਤੋਂ ਹੋਣ ਵਾਲੀ ਆਮਦਨ ਟੈਕਸ ਯੋਗ ਹੈ। ਕੌਮੀ ਬੱਚਤ ਸਰਟੀਫਿਕੇਟ (ਐੱਨਐੱਸਸੀ) ’ਤੇ ਪਹਿਲੀ ਜਨਵਰੀ ਤੋਂ 7 ਫ਼ੀਸਦ ਦੀ ਦਰ ਨਾਲ ਵਿਆਜ ਮਿਲੇਗਾ ਜਿਹੜਾ ਕਿ ਹੁਣ 6.8 ਫ਼ੀਸਦੀ ਹੈ। ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਬੱਚਤ ਸਕੀਮ ’ਤੇ ਮੌਜੂਦਾ 7.8 ਫ਼ੀਸਦ ਦੇ ਮੁਕਾਬਲੇ 8 ਫ਼ੀਸਦ ਵਿਆਜ ਮਿਲੇਗਾ। ਇੱਕ ਤੋਂ ਪੰਜ ਸਾਲ ਤੱਕ ਮਿਆਦ ਵਾਲੀਆਂ ਡਾਕਘਰ ਜਮ੍ਹਾਂ ਸਕੀਮਾਂ ’ਤੇ ਵਿਆਜ ਦਰਾਂ 1.1 ਫ਼ੀਸਦ ਤੱਕ ਵਧਣਗੀਆਂ। ਮਹੀਨਾਵਾਰ ਆਮਦਨ ਸਕੀਮ ’ਤੇ ਵੀ 6.7 ਫ਼ੀਸਦ ਦੀ ਥਾਂ ਹੁਣ 7.1 ਫ਼ੀਸਦ ਵਿਆਜ ਮਿਲੇਗਾ।

LEAVE A REPLY

Please enter your comment!
Please enter your name here