ਆਮਦਨ ਕਰ ਵਿਭਾਗ ਵੱਲੋਂ ਲੁਧਿਆਣਾ ਦੀ ਮਸ਼ਹੂਰ ਗੁਰਮੇਲ ਮੈਡੀਕਲ ਉਤੇ ਛਾਪੇਮਾਰੀ ਕੀਤੀ ਗਈ ਹੈ। ਗੁਰਮੇਲ ਮੈਡੀਕਲ ਦੇ ਟਿਕਾਣਿਆਂ ‘ਤੇ ਬੁੱਧਵਾਰ ਸਵੇਰੇ 6 ਵਜੇ ਆਮਦਨ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਵਿਭਾਗ ਦੀਆਂ ਟੀਮਾਂ ਨੇ ਗੁਰਮੇਲ ਮੈਡੀਕਲ ਦੇ ਦਫ਼ਤਰ ਸਮੇਤ ਉਨ੍ਹਾਂ ਦੀ ਰਿਹਾਇਸ਼ ‘ਤੇ ਪੈਰਾਮਿਲਟਰੀ ਫੋਰਸ ਨਾਲ ਦਬਿਸ਼ ਕੀਤੀ। ਆਮਦਨ ਟੈਕਸ ਵਿਭਾਗ ਦੀ ਇਸ ਕਾਰਵਾਈ ਨਾਲ ਪੂਰੇ ਸ਼ਹਿਰ ‘ਚ ਹਲਚਲ ਮਚ ਗਈ। ਦੱਸਣਯੋਗ ਹੈ ਕਿ ਗੁਰਮੇਲ ਮੈਡੀਕਲ ਸਟੋਰ ਪੰਜਾਬ ਦੇ ਮੰਨੇ-ਪ੍ਰਮੰਨੇ ਕੈਮਿਸਟਾਂ ਵਿੱਚੋਂ ਇਕ ਹੈ।
ਫਿਲਹਾਲ ਇਸ ਮਾਮਲੇ ‘ਚ ਅੱਗੇ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਵਿਭਾਗ ਨੇ ਕੁੱਲ 8 ਲੋਕੇਸ਼ਨਾਂ ‘ਤੇ ਇਕੱਠੇ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਤਕਰੀਬਨ ਆਮਦਨ ਟੈਕਸ ਵਿਭਾਗ ਦੀਆਂ 16 ਟੀਮਾਂ ਇਸ ਕਾਰਵਾਈ ‘ਚ ਸ਼ਾਮਲ ਹਨ।