ਛੋਟੇ ਬੱਚਿਆਂ ਦੇ ਵਿਕਾਸ ਲਈ ਖੁਰਾਕ ‘ਚ ਸ਼ਾਮਿਲ ਕਰੋ ਸਲਾਦ, ਜਾਣੋ ਕਦੋਂ ਤੋਂ ਦੇਣਾ ਕਰ ਸਕਦੇ ਹਾਂ ਸ਼ੁਰੂ || Health News

0
78

ਛੋਟੇ ਬੱਚਿਆਂ ਦੇ ਵਿਕਾਸ ਲਈ ਖੁਰਾਕ ‘ਚ ਸ਼ਾਮਿਲ ਕਰੋ ਸਲਾਦ, ਜਾਣੋ ਕਦੋਂ ਤੋਂ ਦੇਣਾ ਕਰ ਸਕਦੇ ਹਾਂ ਸ਼ੁਰੂ

ਸਾਨੂੰ ਛੋਟੇ ਬੱਚਿਆਂ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ।ਉਨ੍ਹਾਂ ਦੇ ਖਾਣ-ਪੀਣ ਨੂੂੰ ਲੈ ਕੇ ਅਸੀਂ ਚਿੰਤਤ ਰਹਿੰਦੇ ਹਾਂ।ਸਾਨੂੰ ਬੱਚਿਆਂ ਦੀ ਖੁਰਾਕ ‘ਚ ਸਲਾਦ ਸ਼ਾਮਿਲ ਜ਼ਰੂਰ ਕਰਨਾ ਚਾਹੀਦਾ ਹੈ।6 ਮਹੀਨੇ ਤੱਕ ਦੇ ਬੱਚੇ ਨੂੰ ਤਾਂ ਖੁਰਾਕ ਮਾਂ ਦੇ ਦੁੱਧ ਰਾਹੀਂ ਹੀ ਮਿਲਦੀ ਹੈ।ਜਦੋਂ ਬੱਚਾ 6 ਮਹੀਨੇ ਦਾ ਹੋ ਜਾਵੇ ਤਾਂ ਅਸੀਂ ਉਸਦੀ ਖੁਰਾਕ ‘ਚ ਥੋੜਾ ਠੋਸ ਭੋਜਨ ਦੇਣਾ ਸ਼ੁਰੂ ਕਰ ਸਕਦੇ ਹਾਂ।ਖਿਆਲ ਰਹੇ ਕਿ ਭੋਜਨ ਅਜਿਹਾ ਹੋਵੇ ਜੋ ਬੱਚਾ ਆਸਾਨੀ ਨਾਲ ਪਚਾ ਸਕੇ।

ਛੋਟੇ ਬੱਚਿਆਂ ਨੂੰ ਅਕਸਰ 6 ਮਹੀਨੇ ਦਾ ਹੋਣ ਦੇ ਬਾਅਦ ਹੀ ਸਾਲਿਡ ਖਾਣਾ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਕੁਝ ਲੋਕ ਬੱਚਿਆਂ ਨੂੰ 4 ਮਹੀਨੇ ਦੀ ਉਮਰ ਤੋਂ ਹੀ ਮਾਂ ਦੇ ਦੁੱਧ ਤੋਂ ਇਲਾਵਾ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ। ਬੱਚੇ ਦੇ ਵਿਕਾਸ ਲਈ ਠੋਸ ਖਾਣਾ ਬਹੁਤ ਜ਼ਰੂਰੀ ਹੈ ਪਰ ਇਹ ਕਦੋਂ ਦੇਣਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ।

ਜ਼ਰੂਰੀ ਨਹੀਂ ਕਿ ਤੁਸੀਂ 6 ਮਹੀਨੇ ਪੂਰੇ ਹੁੰਦੇ ਹੀ ਬੱਚੇ ਨੂੰ ਠੋਸ ਖਾਣਾ ਦੇਣਾ ਸ਼ੁਰੂ ਕਰ ਦਿਓ ਕਿਉਂਕਿ ਕਈ ਵਾਰ ਬੱਚੇ ਤਿਆਰ ਨਹੀਂ ਹੁੰਦੇ ਤੇ ਉਨ੍ਹਾਂ ਨੂੰ ਲੂਜ਼ ਮੋਸ਼ਨ ਵਰਗੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ਵਿਚ ਬੱਚਿਆਂ ਵਿਚ ਦਿਖ ਰਹੇ ਸਾਈਨ ਨੂੰ ਦੇਖ ਕੇ ਹੀ ਉਨ੍ਹਾਂ ਨੂੰ ਠੋਸ ਖਾਣਾ ਖੁਆਉਣਾ ਸ਼ੁਰੂ ਕਰੋ।

ਇਹ ਵੀ ਪੜ੍ਹੋ; ਪੁਲਿਸ ਨੇ ਹਥਿਆਰਾਂ ਸਮੇਤ ਨੌਜਵਾਨ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਅੰਜ਼ਾਮ…

6 ਮਹੀਨੇ ਪੂਰੇ ਹੋਣ ਦੇ ਬਾਅਦ ਵੀ ਜੇਕਰ ਬੱਚਾ ਠੀਕ ਤਰ੍ਹਾਂ ਤੋਂ ਨਹੀਂ ਬੈਠਦਾ ਤਾਂ ਇਹ ਸਮਾਂ ਹੈ ਕਿ ਤੁਹਾਨੂੰ ਕੁਝ ਦਿਨ ਹੋਰ ਰੁਕਣਾ ਚਾਹੀਦਾ ਹੈ। ਧਿਆਨ ਦਿਓ ਕਿ ਜਦੋਂ ਬੱਚਾ ਕੁਰਸੀ ‘ਤੇ ਸਿੱਧਾ ਬੈਠਣ ਲੱਗੇ ਤਾਂ ਸਮਝ ਲਓ ਕਿ ਉਹ ਠੋਸ ਖਾਣਾ ਖਾਣ ਨੂੰ ਤਿਆਰ ਹੈ। ਖਾਣਾ ਖਾ ਕੇ ਸਿਹਤ ਨਾ ਵਿਗੜੇ ਇਸ ਲਈ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਬੱਚੇ ਸਹੀ ਤਰ੍ਹਾਂ ਬੈਠਣ ਲੱਗੇ।

ਜੇਕਰ ਤੁਹਾਡਾ ਬੱਚਾ ਖਿਡੌਣਿਆਂ ਜਾਂ ਦੂਜੀਆਂ ਚੀਜ਼ਾਂ ਨੂੰ ਮੂੰਹ ਵਿਚ ਲੈਂਦਾ ਹੈ ਤੇ ਚਬਾਉਂਦਾ ਹੈ ਤਾਂ ਉਹ ਸੰਕੇਤ ਦੇ ਸਕਦਾ ਹੈ ਕਿ ਉਹ ਖਾਣਾ ਖਾਣ ਲਈ ਤਿਆਰ ਹਨ। ਤੁਸੀਂ ਬੱਚਿਆਂ ਨੂੰ ਚਬਾਉਣ ਲਈ ਖੀਰਾ ਤੇ ਗਾਜਰ ਦੇ ਸਕਦੇ ਹੋ। ਅਜਿਹਾ ਨਾਲ ਬੱਚਿਆਂ ਨੂੰ ਟੀਥਿੰਗ ਵਿਚ ਵੀ ਮਦਦ ਮਿਲਦੀ ਹੈ।

LEAVE A REPLY

Please enter your comment!
Please enter your name here