ਚੰਡੀਗ੍ੜ੍ਹ, 6 ਜਨਵਰੀ 2026 : ਰਾਜ ਚੋਣ ਕਮਿਸ਼ਨ (Election Commission) ਨੇ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਸਰਪੰਚ ਅਤੇ ਪੰਚ ਦੀਆਂ ਸੀਟਾਂ ਲਈ ਚੋਣਾਂ ਦਾ ਸਮਾਂ ਤੇ ਸੂਚੀ ਦਾ ਐਲਾਨ ਕਰ ਦਿੱਤਾ ਹੈ ।
ਗੁਰਦਾਸਪੁਰ ਤੇ ਤਰਨਤਾਰਨ ਵਿਖੇ ਕਿਥੇ ਕਿਥੇ ਪੈਣਗੀਆਂ ਵੋਟਾਂ
ਰਾਜ ਚੋਣ ਕਮਿਸ਼ਨ ਵੱਲੋਂ ਗੁਰਦਾਸਪੁਰ (gurdaspur) ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਜੋ ਖ਼ਾਲੀ ਪਈਆਂ ਗ੍ਰਾਮ ਪੰਚਾਇਤਾਂ ਵਿਚ ਸਰਪੰਚ ਅਤੇ ਪੰਚ ਸੀਟਾਂ ਲਈ ਚੋਣਾਂ ਹੋਣੀਆਂ ਹਨ ਸੰਬੰਧੀ ਨੋਟੀਫ਼ਿਕੇਸ਼ਨ (Notification) ਜਾਰੀ ਕਰ ਦਿੱਤਾ ਹੈ । ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਨਾਮਜ਼ਦਗੀ ਪੱਤਰ (Nomination letter) ਦਾਖਲ ਕੀਤੇ ਗਏ ਹਨ ।
ਦਾਖਲ ਕਰਨ ਦੀ ਆਖਰੀ ਮਿਤੀ 8 ਜਨਵਰੀ ਹੈ ਅਤੇ 18 ਜਨਵਰੀ ਵੋਟਾਂ ਪਾਈਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਚੋਣ ਪ੍ਰਕਿਰਿਆ (Selection process) ਪੂਰੀ ਹੋਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ‘ਤੇ ਹੀ ਹੋਵੇਗੀ । ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਅਤੇ ਤਰਨਤਾਰਨ ਨੂੰ ਇਨ੍ਹਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਸਾਰੇ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
1. ਜ਼ਿਲ੍ਹਾ ਗੁਰਦਾਸਪੁਰ :
1) ਕਲਾਨੌਰ ਮੋਜੋਵਾਲ
2) ਕਲਾਨੌਰ ਪੁਰਾਣੀ
3) ਕਲਾਨੌਰ ਪੀ. ਏ. ਪੀ.
4) ਕਲਾਨੌਰ ਚੱਕੜੀ
5) ਕਲਾਨੌਰ ਢੱਕੀ ਅਤੇ
6) ਕਲਾਨੌਰ ਜੈਲਦਾਰਾ
2. ਜ਼ਿਲ੍ਹਾ ਤਰਨ ਤਾਰਨ :
1) ਕਾਜ਼ੀ ਕੋਟ (70) (ਨਾਲਾਗੜ੍ਹ-69)
2) ਕੱਕਾ ਕੰਡਿਆਲਾ (63)
3) ਪੰਡੋਰੀ ਗੋਲਾ (79)
4) ਮਾੜੀ ਕੰਬੋਕੇ (68)
Read More : ਚੋਣ ਕਮਿਸ਼ਨ ਵੱਲੋਂ 16 ਨੂੰ ਸੂਬੇ ਦੇ ਕੁਝ ਸਥਾਨਾਂ `ਤੇ ਦੁਬਾਰਾ ਵੋਟਾਂ ਕਰਵਾਉਣ ਦੇ ਹੁਕਮ









