ਸਵੱਛ ਸਰਵੇਖਣ-2022 ਦੇ ਨਤੀਜਿਆਂ ’ਚ ਇੰਦੌਰ ਨੇ ਲਗਾਤਾਰ 6ਵੀਂ ਵਾਰ ਬਾਜ਼ੀ ਮਾਰੀ ਹੈ। ਇੰਦੌਰ ਸਫਾਈ ਦੇ ਮਾਮਲੇ ’ਚ ਦੇਸ਼ ’ਚ ਫਿਰ ਸਿਰਮੌਰ ਬਣਿਆ ਹੈ। ਦੂਜੇ ਨੰਬਰ ’ਤੇ ਗੁਜਰਾਤ ਦਾ ਸੂਰਤ ਅਤੇ ਤੀਜੇ ਨੰਬਰ ’ਤੇ ਨਵੀਂ ਮੁੰਬਈ ਹੈ। ਭਾਰਤ ਦੀ ਕਲੀਨੈਸਟ ਮੈਗਾ ਸਿਟੀ ਰੂਪ ’ਚ ਗੁਜਰਾਤ ਦੇ ਅਹਿਮਦਾਬਾਦ ਨੇ ਜਗ੍ਹਾ ਬਣਾਈ ਹੈ। ਜ਼ਿਕਰਯੋਗ ਹੈ ਕਿ ਇੰਦੌਰ ਕਚਰੇ ਦੀ ਛਾਂਟੀ ਅਤੇ ਕਚਰੇ ਤੋਂ ਕਮਾਈ ਕਰ ਕੇ ਲਗਾਤਾਰ 6ਵੀਂ ਵਾਰ ਸਫ਼ਾਈ ਦਾ ਸਿਰਮੌਰ ਬਣਿਆ ਹੈ।
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੀਪਕ ਟੀਨੂੰ ਪੁਲਿਸ ਦੀ ਕਸਟੱਡੀ ਤੋਂ ਹੋਇਆ ਫਰਾਰ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ’ਚ ਦਿੱਲੀ ਦੇ ਤਾਲਕਟੋਰਾ ਸਟੇਡੀਅਮ ’ਚ ਆਯੋਜਿਤ ਸਵੱਛ ਸਰਵੇਖਣ ਐਵਾਰਡ-2022 ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਸਵੈ-ਸੰਬੰਧੀ ਸਰਵੇਖਣ ਹੈ। ਉਨ੍ਹਾਂ ਦੱਸਿਆ ਕਿ 2016 ’ਚ ਇਸ ਨੂੰ 73 ਸ਼ਹਿਰਾਂ ’ਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ 2022 ’ਚ 4,355 ਸ਼ਹਿਰਾਂ ਨੇ ਇਸ ਸਵੱਛ ਸਰਵੇਖਣ ’ਚ ਹਿੱਸਾ ਲਿਆ ਹੈ।
ਇਹ ਵੀ ਪੜ੍ਹੋ: ਕਾਨਪੁਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੈਕਟਰ-ਟਰਾਲੀ ਪਲਟਣ ਨਾਲ 26 ਲੋਕਾਂ ਦੀ ਮੌਤ
1 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ’ਚ ਪਹਿਲਾ ਸਥਾਨ ਮਹਾਰਾਸ਼ਟਰ ਦੇ ਪੰਚਗਨੀ ਨੂੰ ਦਿੱਤਾ ਗਿਆ ਹੈ। ਦੂਜਾ ਸਥਾਨ ਛੱਤੀਸਗੜ੍ਹ ਦੇ ਪਾਟਨ ਨੂੰ ਮਿਲਿਆ ਹੈ, ਜਦਕਿ ਮਹਾਰਾਸ਼ਟਰ ਦਾ ਕਰਾਡ ਸ਼ਹਿਰ ਤੀਜੇ ਸਥਾਨ ’ਤੇ ਆਇਆ ਹੈ। ਰਾਜਸਥਾਨ-ਮਹਾਰਾਸ਼ਟਰ ਨੂੰ ਪਛਾੜ ਕੇ ਮੱਧ ਪ੍ਰਦੇਸ਼ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਸੂਬਾ ਬਣ ਗਿਆ ਹੈ। 100 ਤੋਂ ਵੱਧ ਸ਼ਹਿਰਾਂ ਵਾਲੇ ਸੂਬੇ ’ਚ ਮੱਧ ਪ੍ਰਦੇਸ਼ ਨੰਬਰ-1 ’ਤੇ ਆਇਆ। ਭੋਪਾਲ ਨੂੰ 1 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ’ਚ 6ਵਾਂ ਸਥਾਨ ਮਿਲਿਆ ਹੈ।
ਪ੍ਰੋਗਰਾਮ ਦੌਰਾਨ ਸੂਬੇ ਦੀਆਂ 11 ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਨੂੰ ਲੈ ਕੇ ਸੂਬੇ ਦੇ ਸ਼ਹਿਰੀ ਵਿਕਾਸ ਮੰਤਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਿੱਲੀ ’ਚ ਬੀਤੇ ਦਿਨ ਸਵੱਛਤਾ ਲੀਗ, ਖਜੂਰਾਹੋ ਅਤੇ ਉਜੈਨ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।