ਆਂਗਣਵਾੜੀ ਵੱਲੋਂ ਬੱਚਿਆਂ ਨੂੰ ਐਕਸਪਾਇਰੀ ਦਵਾਈ ਦੇਣ ਵਾਲੇ ਮਾਮਲੇ ‘ਚ ਸਿਹਤ ਵਿਭਾਗ ਨੇ ਲਿਆ ਵੱਡਾ ਐਕਸ਼ਨ

0
77
In the case of Anganwadi giving expired medicine to children, the health department took a big action

ਆਂਗਣਵਾੜੀ ਵੱਲੋਂ ਬੱਚਿਆਂ ਨੂੰ ਐਕਸਪਾਇਰੀ ਦਵਾਈ ਦੇਣ ਵਾਲੇ ਮਾਮਲੇ ‘ਚ ਸਿਹਤ ਵਿਭਾਗ ਨੇ ਲਿਆ ਵੱਡਾ ਐਕਸ਼ਨ

ਸੰਗਰੂਰ ਦੇ ਗੋਬਿੰਦਪੁਰਾ ਜਵਾਹਰਵਲਾ ‘ਚ ਆਂਗਣਵਾੜੀ ਸੈਂਟਰ ਵੱਲੋਂ ਜ਼ੀਰੋ ਤੋਂ ਤਿੰਨ ਸਾਲ ਦੇ ਬੱਚਿਆਂ ਨੂੰ ਐਕਸਪਾਇਰ ਹੋਈ ਦਵਾਈ ਦੇਣ ਦੇ ਮਾਮਲੇ ‘ਚ ਸਿਹਤ ਵਿਭਾਗ ਨੇ ਵੱਡਾ ਐਕਸ਼ਨ ਲਿਆ ਹੈ ਜਿਸਦੇ ਚੱਲਦਿਆਂ ਇਸ ਅਣਗਹਿਲੀ ‘ਚ ਸ਼ਾਮਿਲ ਪਿੰਡ ਦੇ ਸੈਂਟਰ ਵਿੱਚ ਆਂਗਣਵਾੜੀ ਵਰਕਰ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ।

ਧਿਆਨਯੋਗ ਹੈ ਕਿ ਪਿਛਲੇ ਦਿਨੀਂ ਆਂਗਣਵਾੜੀ ਸੈਂਟਰ ਦੇ ਵਿੱਚ ਆਉਣ ਵਾਲੇ ਛੋਟੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਐਕਸਪਾਇਰੀ ਡੇਟ ਦੀ ਦਵਾਈ ਘਰ ਭੇਜ ਦਿੱਤੀ ਗਈ ਸੀ। ਇਸ ਤੋਂ ਬਾਅਦ ਲੋਕਾਂ ਨੇ ਕਾਫੀ ਨਾਰਾਜ਼ਗੀ ਜਾਹਿਰ ਕੀਤੀ ਸੀ ਤੇ ਹੁਣ ਇਸ ਮਾਮਲੇ ਵਿੱਚ ਸਿਹਤ ਵਿਭਾਗ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ।

ਸਿਹਤ ਵਿਭਾਗ ਨੇ 2022 ਦੇ ਵਿੱਚ ਕੀਤੀ ਸੀ ਸਪਲਾਈ

ਆਂਗਣਵਾੜੀ ਸੈਂਟਰ ਵਿੱਚ ਸਿਹਤ ਵਿਭਾਗ ਵੱਲੋਂ ਛੋਟੇ ਬੱਚਿਆਂ ਨੂੰ ਦਿੱਤੇ ਜਾਣ ਵਾਲਾ ਆਇਰਨ ਐਂਡ ਫੋਲਿਕ ਐਸਿਡ ਸਿਰਪ 2022 ਦੇ ਵਿੱਚ ਸਪਲਾਈ ਹੋਇਆ ਸੀ। ਤੇ ਇਸਦੀ ਸਪਲਾਈ 2023 ਅਤੇ 2024 ਵਿੱਚ ਆਂਗਣਵਾੜੀ ਸੈਂਟਰ ਵਿੱਚ ਦਿੱਤੀ ਗਈ। ਹੁਣ ਇਹ ਕਾਰਵਾਈ ਛੋਟੇ ਬੱਚਿਆਂ ਨੂੰ 2022 ਵਾਲੀ ਸਪਲਾਈ ਦੇਣ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ।

ਸਿਹਤ ਵਿਭਾਗ ਨੇ ਦੱਸਿਆ ਕਿ ਜਿਹੜੀ ਰਿਪੋਰਟ ਸਾਡੇ ਕੋਲ ਆਉਂਦੀ ਸੀ ਉਹ ਨਿਲ ਹੋ ਕੇ ਆਉਂਦੀ ਸੀ ਕਿ ਅਸੀਂ ਸਿਹਤ ਵਿਭਾਗ ਵੱਲੋਂ ਭੇਜੀ ਗਈ ਸਾਰੀ ਦਵਾਈ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਰਿਪੋਰਟ ਦੇਖਣ ਤੋਂ ਬਾਅਦ ਹੀ 2023 ਅਤੇ 2024 ਦੇ ਵਿੱਚ ਦਵਾਈ ਦੀ ਅਗਲੀ ਸਪਲਾਈ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ :ਕੇਜਰੀਵਾਲ ਨੂੰ ਕੋਰਟ ਤੋਂ ਮਿਲੀ ਵੱਡੀ ਰਾਹਤ, ਮਿਲੀ ਜ਼ਮਾਨਤ

ਮੌਜੂਦ ਵਰਕਰਾਂ ਵੱਲੋਂ ਹੀ ਕੀਤੀ ਗਈ ਇਹ ਅਣਗਹਿਲੀ

ਉੱਥੇ ਹੀ ਆਂਗਣਵਾੜੀ ਵਿਭਾਗ ਦੇ ਡੀਪੀਓ ਪ੍ਰਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਹਿਰਾ ਗਾਗਾ ਦੇ ਗੋਬਿੰਦਪੁਰਾ ਜਵਾਹਰ ਵਾਲਾ ਪਿੰਡ ਦੇ ਵਿੱਚ ਛੋਟੇ ਬੱਚਿਆਂ ਨੂੰ ਐਕਸਪਾਇਰੀ ਡੇਟ ਦੀ ਸੀਰਪ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਾਂਚ ਕਰਾਉਣ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਵੱਡੀ ਅਣਗਹਿਲੀ ਪਿੰਡ ਦੇ ਆਂਗਣਵਾੜੀ ਸੈਂਟਰ ਦੇ ਵਿੱਚ ਮੌਜੂਦ ਵਰਕਰਾਂ ਵੱਲੋਂ ਹੀ ਕੀਤੀ ਗਈ ਹੈ। ਇਸ ਨੂੰ ਲੈ ਕੇ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ।

 

 

LEAVE A REPLY

Please enter your comment!
Please enter your name here