200 ਕਰੋੜ ਦੇ ਡਰੱਗ ਮਾਮਲੇ ‘ਚ ਅਦਾਲਤ ਨੇ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਨੂੰ ਸੁਣਾਈ 9 ਸਾਲ ਦੀ ਸਜ਼ਾ || Latest Update

0
95
In the 200 crore drug case, the court sentenced Raja Kandola, the kingpin of the racket, to 9 years in prison.

200 ਕਰੋੜ ਦੇ ਡਰੱਗ ਮਾਮਲੇ ‘ਚ ਅਦਾਲਤ ਨੇ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਨੂੰ ਸੁਣਾਈ 9 ਸਾਲ ਦੀ ਸਜ਼ਾ

ਮੰਗਲਵਾਰ ਨੂੰ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਦੇ ਮਾਮਲੇ ‘ਚ ਦਾਲਤ ‘ਚ ਸੁਣਵਾਈ ਹੋਈ। ਦਰਅਸਲ , ਰਾਜਾ ਕੰਦੋਲਾ ਅਤੇ ਉਸ ਦੀ ਪਤਨੀ ਨੂੰ ਪੰਜਾਬ ਪੁਲਿਸ ਨੇ 200 ਕਰੋੜ ਦੇ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਸੀ | ਜਿਸ ‘ਤੇ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ ਸੁਣਾਈ ਹੈ। ਨਾਲ ਹੀ ਦੋਸ਼ੀ ‘ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਦੀ ਪਤਨੀ ਰਾਜਵੰਤ ਕੌਰ ਨੂੰ 3 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਇਸ ਕੇਸ ਦੀ ਸੁਣਵਾਈ ਸੈਸ਼ਨ ਜੱਜ ਨਿਰਭੈ ਸਿੰਘ ਗਿੱਲ ਦੀ ਅਦਾਲਤ ਵਿੱਚ ਹੋਈ। ਜਿੱਥੇ ਕਿ ਅਦਾਲਤ ਨੇ ਰਾਜਾ ਕੰਦੋਲਾ ਅਤੇ ਉਸ ਦੀ ਪਤਨੀ ਰਾਜਵੰਤ ਕੌਰ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਜੇਕਰ ਦੋਸ਼ੀ ਜੁਰਮਾਨੇ ਦੀ ਰਕਮ ਜਮ੍ਹਾ ਨਹੀਂ ਕਰਵਾਉਂਦੇ ਤਾਂ ਦੋਵਾਂ ਨੂੰ 6-6 ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।

2012 ਤੋਂ ਚੱਲ ਰਹੀ ਸੀ ਲਗਾਤਾਰ ਜਾਂਚ

ਕੇਸ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ 2012 ਤੋਂ ਲਗਾਤਾਰ ਜਾਂਚ ਚੱਲ ਰਹੀ ਸੀ ਅਤੇ 2015 ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ 9 ਸਾਲ ਬਾਅਦ ਕੇਸ ਦਾ ਫੈਸਲਾ ਆਇਆ ਹੈ। ਅਜਿਹੇ ‘ਚ ਦੋਸ਼ੀਆਂ ਦੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਦੀ ਜਾਂਚ ‘ਚ ਕਾਫੀ ਸਮਾਂ ਲੱਗ ਜਾਂਦਾ ਹੈ। 2015 ਵਿੱਚ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ, ਮੁਕੱਦਮਾ ਲੰਬੇ ਸਮੇਂ ਤੱਕ ਚੱਲਦਾ ਰਿਹਾ। ਦੋਸ਼ੀਆਂ ਦੀ ਕਰੀਬ 8 ਤੋਂ 9 ਕਰੋੜ ਰੁਪਏ ਦੀਆਂ ਜਾਇਦਾਦਾਂ ‘ਤੇ ਕਾਰਵਾਈ ਕੀਤੀ ਗਈ ਹੈ। ਦੋਸ਼ੀ ਜੋੜਾ ਪੰਜਾਬ ਅਤੇ ਦਿੱਲੀ ਵਿੱਚ ਕਈ ਜਾਇਦਾਦਾਂ ਦੇ ਮਾਲਕ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ 417 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ

ਕਰੀਬ ਡੇਢ ਦਹਾਕਾ ਪਹਿਲਾਂ ਕੀਤਾ ਸੀ ਗ੍ਰਿਫਤਾਰ

ਇਸ ਤੋਂ ਇਲਾਵਾ ਈਡੀ ਦੀ ਤਰਫ਼ੋਂ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅਦਾਲਤ ਵਿੱਚ ਹਾਜ਼ਰ ਸਨ। ਦੂਜੇ ਪਾਸੇ ਰਾਜਾ ਕੰਦੋਲਾ ਦੀ ਨੁਮਾਇੰਦਗੀ ਸੀਨੀਅਰ ਵਕੀਲ ਮਨਦੀਪ ਸਚਦੇਵਾ ਨੇ ਕੀਤੀ। ਧਿਆਨਯੋਗ ਹੈ ਕਿ ਕਰੀਬ ਡੇਢ ਦਹਾਕਾ ਪਹਿਲਾਂ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਡੀਲਰ ਰਣਜੀਤ ਸਿੰਘ ਰਾਜਾ ਕੰਦੋਲਾ ਨੂੰ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਸੀ। ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ‘ਚ ਵਿਦੇਸ਼ੀ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ਈਡੀ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਅੰਤਰਰਾਸ਼ਟਰੀ ਪੱਧਰ ‘ਤੇ ਕਰੋੜਾਂ ਰੁਪਏ ਦੇ ਡਰੱਗ ਮਨੀ ਦੇ ਲੈਣ-ਦੇਣ ਦੇ ਕਈ ਲਿੰਕ ਵੀ ਸਾਹਮਣੇ ਆਏ।

 

 

 

LEAVE A REPLY

Please enter your comment!
Please enter your name here