ਲਾਸ ਏਂਜਲਸ ’ਚ ਅੱ*ਗ ਨੇ ਬੇਘਰ ਕੀਤੇ ਲੋਕ, ਲੋਕਾਂ ਦੀ ਮਦਦ ਲਈ ਗੁਰਦੁਆਰਾ ਸਾਹਿਬਾਨ ਆਏ ਅੱਗੇ
ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੇ ਲਾਸ ਏਂਜਲਸ ‘ਚ ਅੱ*ਗ ਨੇ ਕਹਿਰ ਮਚਾਇਆ ਹੋਇਆ ਹੈ | 60 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਕਈ ਕਸਬੇ ਜਿਵੇਂ ਐਲਟਾਡੇਨਾ ਅਤੇ ਪੈਸਿਫਿਕ ਪੈਲੀਸੇਡਜ਼ ਆਦਿ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੇ ਹਨ। ਹਜ਼ਾਰਾਂ ਲੋਕਾਂ ਨੂੰ ਮਜਬੂਰੀਵੱਸ ਆਪਣੇ ਘਰ ਛੱਡਣੇ ਪਏ, ਜਿਸ ਕਾਰਨ ਇਹ ਲੋਕ ਬੇਘਰ ਹੋ ਚੁੱਕੇ ਹਨ। ਇਨ੍ਹਾਂ ਲੋਕਾਂ ਦੀ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ।
ਹਜ਼ਾਰਾਂ ਲੋਕ ਬੇਘਰ ਹੋਣ ਲਈ ਮਜਬੂਰ
ਡਾ. ਅੰਮ੍ਰਿਤ ਸਿੰਘ ਨੇ ਦੱਸਿਆ ਕਿ ਕੁਦਰਤੀ ਕਹਿਰ ਕਾਰਨ ਹਜ਼ਾਰਾਂ ਲੋਕ ਬੇਘਰ ਹੋਣ ਲਈ ਮਜਬੂਰ ਹਨ। ਇਸ ਕੁਦਰਤੀ ਵਰਤਾਰੇ ਦਾ ਕਾਰਨ ਸੁੱਕੇ ਘਾਹ ਦਾ ਪਹਾੜਾਂ ਵਿਚ ਧਮਾਕਾਖੇਜ ਸਮੱਗਰੀ ਵਜੋਂ ਕੰਮ ਕਰਨਾ ਹੈ। ਸੈਂਟਰਲ ਕੈਲੀਫੋਰਨੀਆ ਦੇ ਸਿੱਖ ਇੰਸਟੀਚਿਊਟ ਫ੍ਰੈਜ਼ਨੋ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਬੋਪਰਾਏ ਨੇ ਕਿਹਾ ਕਿ ਕੈਲੀਫੋਰਨੀਆ ਦੇ ਸਾਰੇ ਗੁਰੁਦੁਆਰਾ ਸਾਹਿਬ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾ ਰਹੇ ਹਨ। ਲੇਂਕ੍ਰਸ਼ਿਮ ਤੋਂ ਭਾਈ ਬੇਅੰਤ ਸਿੰਘ ਖਹਿਰਾ ਹੈੱਡ ਰਾਗੀ (ਜਵੱਦੀ ਟਕਸਾਲ) ਨੇ ਦੱਸਿਆ ਕਿ ਇੱਥੋਂ ਦੇ ਗੁਰਦੁਆਰਾ ਸਾਹਿਬ ਨੇ ਕਈ ਲੋਕਾਂ ਨੂੰ ਰਹਿਣ ਲਈ ਥਾਂ ਦਿੱਤੀ ਹੋਈ ਹੈ ਅਤੇ ਹੋਰ ਮਦਦ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਚੰਡੀਗੜ੍ਹ ’ਤੇ ਦਾਅਵਾ ਕੇਂਦਰ ਕਰ ਰਿਹਾ ਕਮਜ਼ੋਰ : ਕੇਂਦਰੀ ਸਿੰਘ ਸਭਾ
ਲੋਕਾਂ ਨੂੰ 24 ਘੰਟੇ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ
ਪਕੋਇਮਾ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੀਤ ਸਿੰਘ ਵੱਲੋਂ ਵੀ ਲੋਕਾਂ ਨੂੰ 24 ਘੰਟੇ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਭਾਈ ਬੇਅੰਤ ਸਿੰਘ ਨੇ ਦੱਸਿਆ ਕਿ ਨਾਰਥ ਹਾਲੀਵੁੱਡ ਵਿਚ ਹਵਾ ਵੀ ਗੰਧਲੀ ਹੋ ਚੁੱਕੀ ਹੈ ਅਤੇ ਸਾਰੇ ਪਾਸੇ ਧੂੰਆਂ ਤੇ ਘੱਟਾ ਹੀ ਦਿਖਾਈ ਦੇ ਰਿਹਾ ਹੈ। ਫਿਲਹਾਲ ਅੱਗ ਉੱਤੇ ਕਾਬੂ ਪਾਉਣ ਲਈ ਵਰਤੇ ਜਾ ਰਹੇ ਹੈਲੀਕਾਪਟਰ ਅਤੇ ਪਾਣੀ ਦੇ ਟੈਂਕ ਵੀ ਨਾਕਾਮ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ।