Paris Olympics 2024: ਹਾਕੀ ‘ਚ ਭਾਰਤ-ਅਰਜਨਟੀਨਾ ਵਿਚਾਲੇ ਮੈਚ 1-1 ਨਾਲ ਰਿਹਾ ਡਰਾਅ
ਪੈਰਿਸ ਓਲੰਪਿਕ ‘ਚ ਭਾਰਤ ਨੂੰ ਪਹਿਲਾ ਤਗਮਾ ਦਿਵਾਉਣ ਵਾਲੀ ਮਨੂ ਭਾਕਰ ਨੇ ਸੋਮਵਾਰ ਨੂੰ ਇਕ ਹੋਰ ਉਮੀਦ ਜਗਾਈ ਹੈ। ਨਿਸ਼ਾਨੇਬਾਜ਼ ਮਨੂ ਅਤੇ ਸਰਬਜੋਤ 10 ਮੀਟਰ ਏਅਰ ਪਿਸਟਲ ਮਿਕਸਡ ਫਾਈਨਲ ਵਿੱਚ ਤੀਜੇ ਸਥਾਨ ’ਤੇ ਰਹੇ। ਇਹ ਜੋੜੀ ਮੰਗਲਵਾਰ ਨੂੰ ਚੌਥੇ ਸਥਾਨ ਵਾਲੇ ਕੋਰੀਆ ਦੇ ਖਿਲਾਫ ਕਾਂਸੀ ਤਗਮਾ ਮੈਚ ਖੇਡੇਗੀ।
ਓਲੰਪਿਕ ਦੇ ਤੀਜੇ ਦਿਨ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ‘ਚ ਭਾਰਤ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਭਾਰਤੀ ਨਿਸ਼ਾਨੇਬਾਜ਼ ਰਮਿਤਾ ਜਿੰਦਲ ਫਾਈਨਲ ਵਿੱਚ ਹਾਰ ਗਈ। ਅਰਜੁਨ ਬਬੂਟਾ ਇਸੇ ਈਵੈਂਟ ਦੇ ਪੁਰਸ਼ਾਂ ਦੇ ਫਾਈਨਲ ਵਿੱਚ ਤਗਮਾ ਜਿੱਤਣ ਤੋਂ ਖੁੰਝ ਗਿਆ। ਉਹ 208.4 ਅੰਕਾਂ ਨਾਲ ਚੌਥੇ ਸਥਾਨ ‘ਤੇ ਰਿਹਾ।
ਇਹ ਵੀ ਪੜ੍ਹੋ : ਕਿਰਨ ਚੌਧਰੀ ਫਿਲਹਾਲ ਰਹੇਗੀ ਕਾਂਗਰਸੀ ਵਿਧਾਇਕ , ਵਿਧਾਨ ਸਭਾ ਤੋਂ ਅਸਤੀਫਾ ਨਾ ਦੇਣ ਦੇ 2 ਕਾਰਨ
ਸ਼ੂਟਿੰਗ ਤੋਂ ਇਲਾਵਾ ਬੈਡਮਿੰਟਨ ਖਿਡਾਰੀਆਂ ਨੇ ਆਪਣੀ ਮੁਹਿੰਮ ਜਾਰੀ ਰੱਖੀ। ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਹਾਕੀ ‘ਚ ਭਾਰਤ ਅਤੇ ਅਰਜਨਟੀਨਾ ਵਿਚਾਲੇ ਮੈਚ 1-1 ਨਾਲ ਡਰਾਅ ਰਿਹਾ। ਉਥੇ ਹੀ ਭਾਰਤੀ ਟੀਮ ਪੁਰਸ਼ ਤੀਰਅੰਦਾਜ਼ੀ ਨੂੰ ਤੁਰਕੀ ਹੱਥੋਂ 6-2 ਨਾਲ ਹਰਾਇਆ।
ਬੈਡਮਿੰਟਨ: ਪੁਰਸ਼ ਡਬਲਜ਼ ਦੇ ਟਾਪ-8 ਵਿੱਚ ਸਾਤਵਿਕ-ਚਿਰਾਗ ਦੀ ਜੋੜੀ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਬੈਡਮਿੰਟਨ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਹ ਜੋੜੀ ਓਲੰਪਿਕ ਦੇ ਟਾਪ-8 ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਪੁਰਸ਼ ਜੋੜੀ ਹੈ।
ਸਾਤਵਿਕ-ਚਿਰਾਗ ਨੇ ਗਰੁੱਪ-ਸੀ ਵਿੱਚ ਇੱਕ ਜਿੱਤ ਹਾਸਲ ਕੀਤੀ ਹੈ। ਜਰਮਨ ਜੋੜੀ ਸੱਟ ਕਾਰਨ ਇਸ ਗਰੁੱਪ ਤੋਂ ਹਟ ਗਈ ਹੈ, ਜਦਕਿ ਮੇਜ਼ਬਾਨ ਫਰਾਂਸ ਦੀ ਜੋੜੀ ਆਪਣੇ ਦੋਵੇਂ ਮੈਚ ਹਾਰ ਚੁੱਕੀ ਹੈ। ਅਜਿਹੇ ‘ਚ ਭਾਰਤ ਅਤੇ ਇੰਡੋਨੇਸ਼ੀਆ ਦੀ ਜੋੜੀ ਇਕ-ਇਕ ਜਿੱਤ ਨਾਲ ਟਾਪ-8 ‘ਚ ਪਹੁੰਚ ਗਈ ਹੈ ਕਿਉਂਕਿ ਹਰ ਗਰੁੱਪ ‘ਚੋਂ 2 ਟੀਮਾਂ ਨੇ ਕੁਆਰਟਰ ਫਾਈਨਲ ਖੇਡਣਾ ਹੈ।