ਬਰਨਾਲਾ ਜ਼ਿਲ੍ਹੇ ‘ਚੋਂ 10ਵੀਂ ‘ਚ 98.6% ਪ੍ਰਤੀਸ਼ਤ ਨੰਬਰ ਲੈ ਕੇ ਵਿਦਿਆਰਥਣ ਨੇ ਕੀਤਾ ਟਾਪ
ਬਰਨਾਲਾ ਜ਼ਿਲ੍ਹੇ ਦੀ ਵਿਦਿਆਰਥਣ ਨੇ CBSE ਬੋਰਡ ਦੀ 10ਵੀਂ ਜਮਾਤ ‘ਚ 98.6% ਨੰਬਰ ਲੈ ਕੇ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10ਵੀਂ ਜਮਾਤ ਦਾ 0.48 ਫੀਸਦੀ ਵੱਧ ਰਿਹਾ ਹੈ। ਇਸ ਸਾਲ ਦਸਵੀਂ ਦਾ ਨਤੀਜਾ 93.12 ਫੀਸਦੀ ਰਿਹਾ। ਇਸ ਸਾਲ 10ਵੀਂ ਦੇ ਨਤੀਜੇ ਵਿੱਚ ਲੜਕੀਆਂ ਅੱਗੇ ਸਨ, ਲੜਕੇ 92.71% ਅਤੇ ਲੜਕੀਆਂ 94.75% ਪਾਸ ਹੋਏ ਹਨ। CBSE ਬੋਰਡ 10ਵੀਂ ਦੇ ਨਤੀਜੇ ਪਿਛਲੇ ਸਾਲ ਨਾਲੋਂ ਥੋੜ੍ਹਾ ਵਧੀਆ ਹਨ।
ਇਹ ਵੀ ਪੜ੍ਹੋ : ਲੋੜ ਤੋਂ ਵੱਧ ਕੱਚਾ ਪਿਆਜ਼ ਖਾਣਾ ਵੀ ਸਿਹਤ ਲਈ ਹੋ ਸਕਦਾ…
ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਇਸ਼ਿਕਾ ਨੇ 10ਵੀਂ ਜਮਾਤ ਵਿੱਚ 98.6% ਨੰਬਰ ਲੈ ਕੇ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਉਪਲਬਧੀ ਨਾਲ ਇਸ਼ਿਕਾ ਦੇ ਘਰ ‘ਚ ਖੁਸ਼ੀ ਦਾ ਮਾਹੌਲ ਹੈ ਅਤੇ ਆਸ-ਪਾਸ ਦੇ ਕਸਬਿਆਂ ਤੋਂ ਲੋਕ ਉਸ ਨੂੰ ਵਧਾਈ ਦੇਣ ਆ ਰਹੇ ਹਨ।
ਟਾਪਰ ਰਹੀ ਇਸ਼ਿਕਾ ਨੇ ਆਈਆਈਟੀ ਕਰਕੇ ਕੰਪਿਊਟਰ ਇੰਜੀਨੀਅਰ ਬਣਨ ਦੀ ਇੱਛਾ ਪ੍ਰਗਟ ਕਰਦਿਆਂ ਦੱਸਿਆ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਮਿਲਿਆ ਹੈ ਅਤੇ ਸਕੂਲ ਦੇ ਅਧਿਆਪਕਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ। ਇਸ਼ਿਕਾ ਨੇ ਕਿਹਾ ਜ਼ਿੰਦਗੀ ਦੇ ਹਰ ਮੀਲ ਪੱਥਰ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਜ਼ਰੂਰੀ ਹੈ ਅਤੇ ਉਸ ਨੇ ਸਖ਼ਤ ਮਿਹਨਤ ਕੀਤੀ ਜਿਸ ਸਦਕਾ ਉਹ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਟਾਪ ਕਰ ਸਕੀ ਅਤੇ ਭਵਿੱਖ ਵਿੱਚ ਵੀ ਉਹ ਦਿਨ-ਰਾਤ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇਗੀ।
ਹਮੇਸ਼ਾ ਪੜ੍ਹਾਈ ਨੂੰ ਦਿੱਤੀ ਅਹਿਮੀਅਤ
ਇਸ਼ਿਕਾ ਦੇ ਮਾਤਾ-ਪਿਤਾ ਅਤੇ ਸ਼ਹਿਰ ਵਾਸੀਆਂ ਨੇ ਵੀ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਸ਼ਕਾ ਸ਼ੁਰੂ ਤੋਂ ਹੀ ਆਪਣੀ ਪੜ੍ਹਾਈ ਵਿੱਚ ਬਹੁਤ ਮਿਹਨਤੀ ਰਹੀ ਹੈ। ਉਹ ਮੁਹੱਲੇ ਦੇ ਬੱਚਿਆਂ ਲਈ ਵੀ ਇੱਕ ਮਿਸਾਲ ਸੀ ਕਿਉਂਕਿ ਉਸ ਨੇ ਹਮੇਸ਼ਾ ਪੜ੍ਹਾਈ ਨੂੰ ਅਹਿਮੀਅਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਹਰ ਖੇਤਰ ਵਿੱਚ ਕਾਮਯਾਬੀ ਹਾਸਿਲ ਕਰ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀਆਂ ਧੀਆਂ ਜੋ ਵੀ ਪੜ੍ਹਨਾ ਚਾਹੁੰਦੀਆਂ ਹਨ, ਉਹ ਪੜ੍ਹ ਕੇ ਦੇਸ਼ ਦੀ ਸੇਵਾ ਕਰਨ।