ਵੱਡੀ ਵਾਰਦਾਤ, ਭਰਾ ਨੇ ਆਪਣੀ ਹੀ ਭੈਣ ਦਾ ਕੀਤਾ ਬੇਰਹਿਮੀ ਨਾਲ ਕਤ.ਲ
ਮੋਗਾ (ਕਸ਼ਿਸ਼) : ਨਾਜਾਇਜ਼ ਸੰਬੰਧਾਂ ਦੇ ਸ਼ੱਕ ਵਿਚ ਭਰਾ ਵਲੋਂ ਭੈਣ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਾਣੀ ਕੌਰ ਪਤਨੀ ਸਵ: ਨਛੱਤਰ ਸਿੰਘ ਵਾਸੀ ਵੈਰੋਕੇ ਥਾਣਾ ਸਮਾਲਸਰ ਨੇ ਪੁਲਸ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੰਮਪਾਲ ਸਿੰਘ ਅਤੇ ਇਸ ਦੀ ਭੈਣ ਵੀਰਜੋਤ ਕੌਰ ਆਪਣੇ ਨਾਨਾ-ਨਾਨੀ (ਮੁਦੱਈ ਮੁਕੱਦਮਾ) ਦੇ ਘਰ ਪਿੰਡ ਵੈਰੋਕੇ ਵਿਖੇ ਰਹਿੰਦੇ ਸੀ। ਮੰਮਪਾਲ ਸਿੰਘ ਆਪਣੀ ਭੈਣ ਵੀਰਜੋਤ ਕੌਰ ਦੇ ਕਿਸੇ ਨਾਲ ਨਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ। ਵੀਰਵਾਰ ਦੀ ਸਵੇਰ ਨੂੰ ਵੀਰਜੋਤ ਕੌਰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਅਤੇ ਰਾਤ ਸਮੇਂ ਵਾਪਸ ਆਈ ਜਿਸ ਕਰਕੇ ਮੰਮਪਾਲ ਸਿੰਘ ਅਤੇ ਵੀਰਜੋਤ ਕੌਰ ਵਿਚਕਾਰ ਤਕਰਾਰ ਹੋ ਗਈ।
ਨਾਨੀ ਨੂੰ ਡਰਾ ਧਮਕਾ ਕੇ ਕਰਵਾਇਆ ਚੁੱਪ
ਇਸ ਦੌਰਾਨ ਇਨ੍ਹਾਂ ਦੀ ਨਾਨੀ ਰਾਣੀ ਕੌਰ ਨੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੰਮਪਾਲ ਸਿੰਘ ਨੇ ਤਹਿਸ਼ ਵਿਚ ਆ ਕੇ ਆਪਣੀ ਭੈਣ ਵੀਰਜੋਤ ਕੌਰ ਦਾ ਘੋਟਣਾ ਮਾਰ ਕੇ ਕਤਲ ਕਰ ਦਿੱਤਾ ਅਤੇ ਆਪਣੀ ਨਾਨੀ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦਿੱਤਾ। ਇਸ ਮਗਰੋਂ ਮੰਮਪਾਲ ਸਿੰਘ ਨੇ ਵੀਰਜੋਤ ਕੌਰ ਦੇ ਸਿਰ ਵਿਚੋਂ ਜੋ ਖੂਨ ਨਿਕਲਿਆ ਸੀ ਉਸ ਖੂਨ ਨੂੰ ਬੈੱਡ ਦੀ ਚਾਦਰ ਨਾਲ ਸਾਫ ਕਰਕੇ ਉਸ ਦੇ ਸਿਰ ‘ਤੇ ਰੁਮਾਲ ਬੰਨ੍ਹ ਕੇ ਵੀਰਜੋਤ ਕੌਰ ਨੂੰ ਦੂਸਰੇ ਕਮਰੇ ਵਿਚ ਮੰਜੇ ‘ਤੇ ਲਿਟਾ ਦਿੱਤਾ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ
ਮੁਦੱਈ ਰਾਣੀ ਕੌਰ ਵੱਲੋਂ ਥਾਣਾ ਸਮਾਲਸਰ ਵਿਖੇ ਘਟਨਾ ਦੀ ਇਤਲਾਹ ਦੇਣ ‘ਤੇ ਐੱਸ.ਆਈ. ਜਨਕ ਰਾਜ ਮੁੱਖ ਅਫਸਰ ਥਾਣਾ ਸਮਾਲਸਰ ਵੱਲੋਂ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਤਫਤੀਸ਼ ਸ਼ੁਰੂ ਕੀਤੀ। ਪੁਲਸ ਵਲੋਂ ਭਾਲ ਕਰਨ ‘ਤੇ ਮੁਲਜ਼ਮ ਨੂੰ ਬੱਸ ਸਟੈਂਡ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।