ਅੱਖ ਵਿਚ ਰੌਸ਼ਨੀ ਦੀ ਸਮੱਸਿਆ ਦੇ ਚਲਦਿਆਂ ਇਮਰਾਨ ਖਾਨ ਨੂੰ ਲਿਆਂਦਾ ਹਸਪਤਾਲ

0
31
Imran Khan

ਪਾਕਿਸਤਾਨ, 24 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਖ ਦੀ ਰੌਸ਼ਨੀ ਦੇ ਚਲਦਿਆਂ ਅੱਧੀ ਰਾਤ ਨੂੰ ਬੀਤੀ ਰਾਤ ਹਸਪਤਾਲ ਲਿਆਂਦਾ ਗਿਆ ।

ਕੀ ਆਖਿਆ ਹਸਪਤਾਲ ਅਧਿਕਾਰੀਆਂ ਨੇ

ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ (Former Prime Minister) ਇਮਰਾਨ ਖਾਨ ਜਿਨ੍ਹਾਂ ਨੂੰ ਬੀਤੀ ਅੱਧੀ ਰਾਤ ਨੂੰ ਅੱਖ ਦੀ ਰੌਸ਼ਨੀ ਦੀ ਸਮੱਸਿਆ ਦੇ ਚਲਦਿਆਂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਲਿਆਂਦਾ ਗਿਆ ਸੀ ਸਬੰਧੀ ਹਸਪਤਾਲ ਅਧਿਕਾਰੀਆਂ (Hospital officials) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਿੰਨ ਟੀਕੇ ਲਗਾਉਣ ਦੀ ਲੋੜ ਹੈ । ਉਨ੍ਹਾਂ ਦੀ ਸੱਜੀ ਅੱਖ ਵਿੱਚ ਸਿਰਫ਼ 15 ਪ੍ਰਤੀਸ਼ਤ ਨਜ਼ਰ ਹੀ ਬਚੀ ਹੈ ।

ਕੀ ਆਖਿਆ ਬੈਰਿਸਟਰ ਗੌਹਰ ਖਾਨ ਨੇ

ਇਮਰਾਨ ਖਾਨ (Imran Khan) ਨੂੰ ਇਲਾਜ ਲਈ ਇਸ ਤਰ੍ਹਾਂ ਉਹ ਵੀ ਚੋਰੀ ਛੁਪੇ ਰਾਤ ਵੇਲੇ ਲਿਆਉਣ ਤੇ ਸਵਾਲ ਖੜ੍ਹੇ ਕਰਦਿਆਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਬੈਰਿਸਟਰ ਗੋਹਰ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 2 ਵਜੇ ਪਤਾ ਲੱਗਾ ਕਿ ਇਮਰਾਨ ਖਾਨ ਨੂੰ ਉੱਥੇ ਲਿਆਂਦਾ ਗਿਆ ਹੈ । ਉਨ੍ਹਾਂ ਪੁੱਛਿਆ ਕਿ ਇਸ ਤਰ੍ਹਾਂ ਗੁਪਤ ਤਰੀਕੇ ਨਾਲ ਕਿਸ ਤਰ੍ਹਾਂ ਦਾ ਇਲਾਜ ਦਿੱਤਾ ਜਾ ਰਿਹਾ ਹੈ ।

ਖਾਨ ਨੇ ਕੀਤੀ ਖਾਨ ਦੇ ਇਲਾਜ ਸਬੰਧੀ ਜਾਣਕਾਰੀ ਦੀ ਮੰਗ

ਇਸ ਮੌਕੇ ਗੋਹਰ ਖਾਨ ਨੇ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਨੂੰ ਇਮਰਾਨ ਖਾਨ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਲਾਜ ਸਿਫਾ ਇੰਟਰਨੈਸ਼ਨਲ ਹਸਪਤਾਲ ਵਿੱਚ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਲਾਜ (Treatment) ਸਿਰਫ਼ ਉਦੋਂ ਹੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਉਨ੍ਹਾਂ ਦਾ ਨਿੱਜੀ ਡਾਕਟਰ ਮੌਜੂਦ ਹੋਵੇ । ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਵੀ ਮੌਕੇ `ਤੇ ਮੌਜੂਦ ਹੋਣ ।

Read More : ਇਮਰਾਨ ਖਾਨ ਦੀ ਅੱਖ ਦੀ ਰੌਸ਼ਨੀ ਜਾਣ ਤੇ ਮੈਡੀਕਲ ਬੋਰਡ ਗਠਿਤ

LEAVE A REPLY

Please enter your comment!
Please enter your name here