ਪੰਜਾਬੀ ਯੂਨੀਵਰਸਿਟੀ ’ਚ ਪੜ੍ਹ ਰਹੇ ਵਿਦਿਆਥੀਆਂ ਲਈ ਜ਼ਰੂਰੀ ਖ਼ਬਰ, 10 ਦਿਨਾਂ ‘ਚ ਵਿਦਿਆਰਥੀਆਂ ਨੂੰ ਮਿਲ ਜਾਣਗੇ DMC || Punjab News

0
16
Important news for students studying in Punjabi University, students will get DMC in 10 days

ਪੰਜਾਬੀ ਯੂਨੀਵਰਸਿਟੀ ’ਚ ਪੜ੍ਹ ਰਹੇ ਵਿਦਿਆਥੀਆਂ ਲਈ ਜ਼ਰੂਰੀ ਖ਼ਬਰ, 10 ਦਿਨਾਂ ‘ਚ ਵਿਦਿਆਰਥੀਆਂ ਨੂੰ ਮਿਲ ਜਾਣਗੇ DMC

ਪੰਜਾਬੀ ਯੂਨੀਵਰਸਿਟੀ ਵਿਚ ਕਾਗਜ਼ਾਂ ਦੀ ਘਾਟ ਪੂਰੀ ਹੋ ਗਈ ਹੈ। ਜਿਸਦੇ ਚੱਲਦਿਆਂ ਹੁਣ DMC ਛਪਾਈ ਦਾ ਕੰਮ 10 ਦਿਨਾਂ ਅੰਦਰ ਪੂਰਾ ਕਰਕੇ ਵਿਦਿਆਰਥੀਆਂ ਨੂੰ ਮਿਲ ਜਾਣਗੇ। ਇਸ ਤੋਂ ਇਲਾਵਾ ਪੰਜਾਬੀ ਯੂਨੀਵਸਿਟੀ ਵਲੋਂ ਐਲਾਨੀ ਗਈ ਤਰੀਕ ਅਨੁਸਾਰ ਪੇਪਰ ਸ਼ੁਰੂ ਹੋ ਗਏ ਹਨ। ਮੰਗਲਵਾਰ ਨੂੰ ਪਹਿਲੇ ਪੇਪਰ ਵਿਚ 50 ਹਜ਼ਾਰ ਤੋਂ ਵੱਧ ਵਿਦਿਆਰਥੀ ਬੈਠੇ ਹਨ। ਸ਼ੁਰੂ ਹੋਈਆਂ ਪ੍ਰੀਖਿਆਵਾਂ ਦੇ ਸਬੰਧ ਵਿਚ ਪੰਜਾਬੀ ਯੂਨੀਵਰਸਿਟੀ ਕੰਟਰੋਲਰ ਪ੍ਰੀਖਿਆਵਾਂ ਡਾ. ਨੀਰਜ ਸ਼ਰਮਾ, ਵਧੀਕ ਕੰਟਰੋਲਰ ਡਾ. ਬੀ.ਬੀ ਸਿੰਗਲਾ ਅਤੇ ਡਾ. ਅਮਨਦੀਪ ਵਰਮਾ ਵਲੋਂ ਸਮੀਖਿਆ ਮੀਟਿੰਗ ਕੀਤੀ ਗਈ।

ਖੁਫ਼ੀਆ ਕਮੇਟੀ ਵਲੋਂ ਪੇਪਰਾਂ ਦੀ ਆਨਲਾਈਨ ਚੈਕਿੰਗ

ਕੰਟਰੋਲਰ ਡਾ. ਨੀਰਜ ਸ਼ਰਮਾ ਨੇ ਦੱਸਿਆ ਕਿ ਕੌਮੀ ਸਿੱਖਿਆ ਨੀਤੀ ਤਹਿਤ ਪੰਜਾਬੀ ਯੂਨੀਵਰਸਿਟੀ ਵਲੋਂ ਪਹਿਲਾ ਪੇਪਰ ਕਰਵਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਸਾਰੇ ਕਾਰਜਾਂ ਨੂੰ ਤੈਅ ਸਮੇਂ ’ਤੇ ਪੂਰਾ ਕਰਦਿਆਂ ਹੋਇਆ ਪਹਿਲਾ ਪੇਪਰ ਤੈਅ ਤਰੀਕ ’ਤੇ ਸਫਲਤਾਪੂਰਵਕ ਹੋਇਆ ਹੈ। ਉਨਾਂ ਦੱਸਿਆ ਕਿ ਕਾਗਜ਼ ਦੀ ਬੱਚਤ ਕਰਨ ਲਈ ਖੁਫ਼ੀਆ ਕਮੇਟੀ ਵਲੋਂ ਪੇਪਰਾਂ ਦੀ ਆਨਲਾਈਨ ਚੈਕਿੰਗ ਕੀਤੀ ਗਈ ਹੈ ਅਤੇ ਇਸਤੋਂ ਬਾਅਦ ਇਕ ਵਾਰ ਵਿਚ ਪੇਪਰ ਦੀ ਫਾਈਨਲ ਛਪਾਈ ਕੀਤੀ ਗਈ ਹੈ। ਅਜਿਹਾ ਕਰਨ ਨਾਲ ਕਾਗਜ਼ ਤੇ ਸਮਾਂ ਦੋਵਾਂ ਦੀ ਬਚਤ ਹੋਈ ਹੈ। ਕੰਟਰੋਲਰ ਡਾ. ਸ਼ਰਮਾ ਨੇ ਦੱਸਿਆ ਕਿ ਇਸ ਸਾਲ ਪੰਜਾਬੀ ਯੂਨੀਵਰਸਿਟੀ 2 ਲੱਖ 76 ਹਜ਼ਾਰ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਜੋਕਿ ਪਿਛਲੇ ਸਾਲ ਨਾਲੋਂ 60 ਹਜ਼ਾਰ ਤੋਂ ਵੱਧ ਹੈ। ਉਨਾਂ ਦੱਸਿਆ ਕਿ ਦਫਤਰੀ ਕੰਮ ਵਧਣ ਦੇ ਬਾਵਜੂਦ ਪਿਛਲੇ ਸਾਲ ਦੇ ਬਕਾਇਆ ਨਤੀਜਿਆਂ ਤੇ ਸ਼ਾਖਾ ਦੇ ਸਾਰੇ ਕੰਮਾਂ ਨੂੰ ਪੂਰਾ ਕਰਨ ਦੇ ਨਾਲ ਇਸ ਸਾਲ ਦੀ ਪਹਿਲੀ ਪ੍ਰੀਖਿਆ ਤੈਅ ਤਰੀਕ ’ਤੇ ਕਰਵਾਉਣਾ ਵੱਡੀ ਚਣੌਤੀ ਸੀ।

ਇਹ ਵੀ ਪੜ੍ਹੋ : Barnala By Election : ਸਵੇਰੇ 9 ਵਜੇ ਤੱਕ 6.8 ਫੀਸਦੀ ਹੋਈ ਵੋਟਿੰਗ,ਗੁਰਮੀਤ ਸਿੰਘ ਮੀਤ ਹੇਅਰ ਨੇ ਪਾਈ ਵੋਟ

928 ਨਤੀਜਿਆਂ ਵਿਚੋਂ 900 ਤੋਂ ਵੱਧ ਨਤੀਜੇ ਘੋਸ਼ਿਤ ਕੀਤੇ ਜਾ ਚੁੱਕੇ

ਵਧੀਕ ਕੰਟਰੋਲਰ ਡਾ. ਬੀ ਬੀ ਗੋਇਲ ਨੇ ਦੱਸਿਆ ਕਿ ਸਮੂਹ ਸਟਾਫ ਦੇ ਸਹਿਯੋਗ ਨਾਲ ਇਸ ਸਾਲ ਦੇ 928 ਨਤੀਜਿਆਂ ਵਿਚੋਂ 900 ਤੋਂ ਵੱਧ ਨਤੀਜੇ ਘੋਸ਼ਿਤ ਕੀਤੇ ਜਾ ਚੁੱਕੇ ਹਨ ਅਤੇ ਕੁਝ ਕੁ ਬਾਰੀ ਰਹਿੰਦੇ ਨਤੀਜੇ ਨਵੰਬਰ ਮਹੀਨੇ ਦੇ ਅੰਤ ਤੱਕ ਘੋਸ਼ਿਤ ਕਰ ਦਿੱਤੇ ਜਾਣਗੇ। ਵਧੀਕ ਕੰਟਰੋਲਰ ਡਾ. ਨੀਰਜ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆ ਸ਼ਾਖਾ ਵਿਚ ਵਿਦਿਆਰਥੀਆਂ ਦੀ ਸਮੱਸਿਆਵਾਂ ਨੂੰ ਆਨ ਲਾਈਨ ਵੀ ਹੱਲ ਕੀਤਾ ਜਾ ਰਿਹਾ ਹੈ। ਜਿਸ ਨਾਲ ਵਿਦਿਆਰਥੀਟਾਂ ਨੂੰ ਹੁਣ ਸ਼ਾਖਾ ਵਿਚ ਆਉਣ ਦੀ ਲੋੜ ਨਹੀਂ ਪੈਂਦੀ ਹੈ। ਸਮੱਸਿਆਵਾਂ ਦੇ ਹੱਲ ਸਬੰਧੀ ਰੋਜਾਨਾ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here