ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖਬਰ, ਮੁਲਤਵੀ ਹੋਇਆ ਇਹ ਪ੍ਰੋਗਰਾਮ || Punjab Update

0
157
Important news for devotees going to Dera Beas, this program has been postponed

ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖਬਰ, ਮੁਲਤਵੀ ਹੋਇਆ ਇਹ ਪ੍ਰੋਗਰਾਮ

ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖਬਰ ਹੈ | ਦਰਅਸਲ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ‘ਚ ਇਨ੍ਹੀਂ ਦਿਨੀਂ ਭੰਡਾਰੇ ਦੇ ਨਾਲ-ਨਾਲ ਨਾਮਦਾਨ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ।

ਨਾਮਦਾਨ ਪ੍ਰੋਗਰਾਮ ਹੁਣ ਮੁਲਤਵੀ ਕਰ ਦਿੱਤਾ ਗਿਆ

ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ 16 ਅਤੇ 17 ਸਤੰਬਰ ਨੂੰ ਬਿਆਸ ਵਿਖੇ ਪੰਜਾਬ ਦੇ ਕੁਝ ਸ਼ਹਿਰਾਂ ਦੀਆਂ ਸੰਗਤਾਂ ਲਈ ਨਾਮਦਾਨ ਪ੍ਰੋਗਰਾਮ ਨਿਰਧਾਰਿਤ ਗਿਆ ਸੀ, ਪਰ ਕਿਸੇ ਕਾਰਨ ਇਹ ਨਾਮਦਾਨ ਪ੍ਰੋਗਰਾਮ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ ਨਾਮਦਾਨ ਦੀ 16 ਸਤੰਬਰ ਨੂੰ ਪੰਜਾਬ ਦੇ ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ ਅਤੇ 17 ਸਤੰਬਰ ਨੂੰ ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਪਠਾਨਕੋਟ ਅਤੇ ਤਰਨਤਾਰਨ ਦੀ ਸੰਗਤ ਦੀ ਵਾਰੀ ਸੀ।

ਇਹ ਵੀ ਪੜ੍ਹੋ : ਇੰਗਲੈਂਡ-ਆਸਟ੍ਰੇਲੀਆ ਵਿਚਕਾਰ ਹੋਣ ਵਾਲਾ ਤੀਜਾ ਟੀ-20 ਮੈਚ ਹੋਇਆ ਰੱਦ

ਨਵੰਬਰ ਮਹੀਨੇ ਤੱਕ ਮੁਲਤਵੀ ਕਰਨ ਦਾ ਫੈਸਲਾ

ਡੇਰੇ ਵੱਲੋਂ ਉਪਰੋਕਤ ਦੋਵੇਂ ਮਿਤੀਆਂ ਨੂੰ ਹੋਣ ਵਾਲੇ ਨਾਮਦਾਨ ਪ੍ਰੋਗਰਾਮ ਨੂੰ ਨਵੰਬਰ ਮਹੀਨੇ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਅਗਲੀ ਤਰੀਕ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ। ਨਾਮਦਾਨ ਲੈਣ ਵਾਲੀ ਸੰਗਤ ਇਸ ਬਾਰੇ ਅਗਲੀ ਜਾਣਕਾਰੀ ਆਪਣੇ ਗ੍ਰਹਿ ਖੇਤਰ ਵਿੱਚ ਪੈਂਦੇ ਸਤਿਸੰਗ ਘਰ ਤੋਂ ਪ੍ਰਾਪਤ ਕਰ ਸਕਦੀ ਹੈ।

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here