ਚੰਡੀਗੜ੍ਹ ਡਿੱਪੂ ਦੇ ਵਰਕਰਾਂ ਦੀਆਂ ਮੁਸਕਲਾਂ ਦਾ ਨਹੀਂ ਕੀਤਾ ਹੱਲ ਤਾਂ ਚੰਡੀਗੜ੍ਹ ਡਿੱਪੂ ਦੇ ਜਰਨਲ ਮੈਨੇਜਰ ਦੇ ਘਰ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ -ਹਰਕੇਸ ਕੁਮਾਰ ਵਿੱਕੀ
ਅੱਜ ਮਿਤੀ 30/07/2024 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸਮੂਹ ਡਿੱਪੂ ਪੀ.ਆਰ.ਟੀ.ਸੀ ਦੇ ਡਿੱਪੂ ਅੱਗੇ ਗੇਟ ਰੈਲੀਆਂ ਕੀਤੀਆ ਗਈਆ ਚੰਡੀਗੜ੍ਹ ਡਿੱਪੂ ਗੇਟ ਰੈਲੀ ਤੇ ਸੂਬਾ ਆਗੂ ਰਣਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਚੰਡੀਗੜ੍ਹ ਡਿੱਪੂ ਦੇ ਮੁਲਾਜ਼ਮਾਂ ਲੰਮੇ ਸਮੇਂ ਤੋਂ ਉਵਰ ਟਾਇਮ ਅਤੇ ਡਿਊਟੀਆਂ ਤੋਂ ਤੰਗ ਪ੍ਰੇਸਾਨ ਕੀਤੇ ਜਾ ਰਹੇ ਸੀ ਜਦੋਂ ਕਿ ਮਾਨਯੋਗ ਮਨੇਜਿੰਗ ਡਾਇਰੈਕਟਰ ਸਾਹਿਬ ਦੇ ਹੁਕਮ ਅਨੁਸਾਰ ਉਵਰ ਟਾਇਮ ਵਿੱਚ ਸੋਧ ਕਰਨ ਦੇ ਲਈ ਕਮੇਟੀ ਗਠਿਤ ਕਰਕੇ ਹੱਲ ਕੱਢਿਆ ਗਿਆ ਸੀ ਅਤੇ 11 ਜੁਲਾਈ ਨੂੰ ਇਸ ਡਿਊਟੀ ਰੋਸਟਰ ਨੂੰ ਲਾਗੂ ਕਰਨਾ ਸੀ ਪ੍ਰੰਤੂ ਜਿਹੜਾ ਰੋਸਟਰ ਸੋਧ ਕੀਤਾ ਸੀ।
ਇਹ ਵੀ ਪੜ੍ਹੋ- DU, JNU ਚ ਦਾਖਲੇ ਲਈ ਕਾਉਂਸਲਿੰਗ ਲਿੰਕ ਐਕਟਿਵ: ਜਾਣੋ ਪੂਰੀ ਪ੍ਰਕਿਰਿਆ
ਉਸਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਵਰਕਰਾਂ ਦਾ ਜਦੋ ਵਧ ਓਵਰ ਟਾਈਮ ਲੈਣ ਦਾ ਸਮਾਂ ਆਇਆ ਤਾਂ ਵਰਕਰਾਂ ਦੀ ਡਿਊਟੀਆਂ ਅੱਪ ਸੈੱਟ ਕਰ ਦਿੱਤੀਆਂ ਗਈਆਂ ਜਿਸ ਦਾ ਵਿਰੋਧ ਕੀਤਾ ਗਿਆ ਪਰ ਡੀਪੂ ਦਾ ਡੀ ਆਈ ਰੂਮ ਲਗਾਤਾਰ ਯੂਨੀਅਨ ਬਾਜੀ ਨੂੰ ਟਾਰਗੇਟ ਕਰ ਰਿਹਾ ਹੈ ਜਿਸ ਦੇ ਸਾਡੇ ਕੋਲ ਪੁਖਤਾ ਸਬੂਤ ਹਨ ਰੋਜ਼ਾਨਾ ਦੀ ਤਕਰਾਰ ਬਾਜੀ ਨੂੰ ਦੇਖਦਿਆਂ 24 ਜੁਲਾਈ ਨੂੰ ਜਨਰਲ ਮੈਨੇਜਰ ਚੰਡੀਗੜ ਅਤੇ ਡੀ ਆਈ ਨਾਲ ਮੀਟਿੰਗ ਕੀਤੀ ਗਈ ਅਤੇ 25 ਤਰੀਕ ਦੀ ਗੇਟ ਰੈਲੀ ਨੂੰ ਪੋਸਟ ਪੌਣ ਕੀਤਾ ਗਿਆ ਅਤੇ ਜਨਰਲ ਮੈਨੇਜਰ ਸਾਹਿਬ ਨੇ ਮਾਮਲੇ ਨੂੰ ਨਬੇੜਨ ਲਈ ਯੂਨੀਅਨ ਦੇ ਆਗੂਆਂ ਨੂੰ 25 ਜੁਲਾਈ ਨੂੰ ਡੀ ਆਈ ਰੂਮ ਨਾਲ ਬੈਠ ਕੇ ਹੱਲ ਲੱਭਣ ਲਈ ਮੀਟਿੰਗ ਕਰਨ ਲਈ ਕਿਹਾ ਤਾਂ ਅਗਲੇ ਦਿਨ ਯੂਨੀਅਨ ਦੇ ਸੀਨੀਅਰ ਆਗੂ ਅਤੇ ਡੀ ਸਾਹਿਬ ਰੂਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਜਿਸ ਵਿਚ ਕਈ ਮੰਗਾ ਤੇ ਆਪਸੀ ਸਹਿਮਤੀ ਬਣੀ ਪਰ ਲਗਦਾ ਹੈ ਕਿ ਚੰਡੀਗੜ ਡੀਪੂ ਦੀ ਮੈਨੇਜਮੈਂਟ ਵਰਕਰਾਂ ਨੂੰ ਜਾਣਬੁੱਝ ਕੇ ਤੰਗ ਕਰਨਾ ਚਾਹੁੰਦੀ ਹੈ ਅਤੇ ਸਾਰੀ ਹੀ ਮੰਗਾ ਤੇ ਬਣੀ ਸਹਿਮਤੀ ਨੂੰ ਚੰਡੀਗੜ ਡੀਪੂ ਦੀ ਮੈਨੇਜਮੈਂਟ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ ਜਿਸ ਦਾ ਵਰਕਰਾਂ ਵਿਚ ਬਹੁਤ ਰੋਸ ਹੈ ਕਿ ਸਾਨੂੰ ਤਾਂ ਤੰਗ ਕਰ ਹੀ ਰਹੇ ਹਨ ਪਰ ਸਾਡੇ ਆਗੂਆਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਜਿਸਦਾ ਅਸੀ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੇ ਹਾਂ
ਹਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਅਤੇ ਮਾਨਯੋਗ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮਾਨਯੋਗ ਸਟੇਟ ਟ੍ਰਾਂਸਪੋਰਟ ਸੈਕਟਰੀ ਪੰਜਾਬ ਵੱਲੋਂ ਵਾਰ – ਵਾਰ ਮਨੇਜਮੈਂਟ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜ਼ੋ ਮੁਲਾਜ਼ਮਾਂ ਕੰਡੀਸ਼ਨਾ ਲਾ ਕੇ ਬਾਹਰ ਕੱਢੇ ਗਏ ਹਨ ਉਹਨਾਂ ਮੁਲਾਜ਼ਮਾਂ ਨੂੰ one time relex ਦੇਕੇ ਬਹਾਲ ਕੀਤਾ ਜਾਵੇ ਪ੍ਰੰਤੂ ਮਨੇਜਮੈਂਟ ਸਰਕਾਰ ਕੋਲ ਹਾਮੀ ਭਰ ਦਿੰਦੀ ਹੈ ਪ੍ਰੰਤੂ ਜਦੋਂ ਦਫਤਰ ਮਨੇਜਮੈਂਟ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਟਾਲਮਟੋਲ ਕਰਨਾ ਸ਼ੁਰੂ ਕਰ ਦਿੰਦੀ ਹੈ । ਸਰਕਾਰ ਵੱਲੋਂ ਲਿਖਤੀ ਆਡਰ ਹੋਣ ਦੇ ਬਾਵਜੂਦ ਵੀ ਮਨੇਜਮੈਂਟ ਲਾਗੂ ਕਰਨ ਵਿੱਚ ਅਸਮਰਥ ਹੈ ਉਸ ਤੋਂ ਇਲਾਵਾ ਕੁਝ ਮੁਲਾਜ਼ਮਾਂ ਜ਼ੋ ਪਹਿਲਾਂ ਵੱਧ ਤਨਖਾਹ ਲੈਂਦੇ ਸੀ ਰਿਪੋਟਾ ਤੋਂ ਬਾਅਦ ਤਨਖਾਹ ਘੱਟ ਕਰ ਦਿੱਤੀ ਜਦੋਂ ਕਿ ਉਸ ਦੀ ਵੀ ਮਨਜ਼ੂਰ ਸਰਕਾਰ ਨੇ ਦਿੱਤੀ ਸੀ ਪ੍ਰੰਤੂ ਉਹ ਪੱਤਰ ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ ਉਹ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬਹਾਲ ਨਹੀਂ ਕੀਤੀਆਂ ਗਈਆਂ ਅਤੇ ਹੁਣ ਜੇਕਰ ਸਰਕਾਰ ਨੇ ਅਪੀਲ ਰਿਜੈਕਟ ਮੁਲਾਜਮਾਂ ਨੂੰ ਬਹਾਲ ਨਾ ਕੀਤਾ ਤਾਂ ਕਿਸੇ ਵੀ ਤਰਾਂ ਦੇ ਸੰਘਰਸ ਕਰਨ ਤੋ ਗੁਰੇਜ ਨਹੀਂ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਮੁਲਾਜ਼ਮਾਂ ਦੀਆਂ ਬਣਦੀਆਂ ਡਿਊਟੀਆਂ ਸੈੱਟ ਨਹੀਂ ਕੀਤੀਆਂ ਅਤੇ ਬਣਦਾ ਉਵਰ ਟਾਇਮ ਲਾਗੂ ਨਹੀਂ ਕੀਤਾ ਅਤੇ ਮਿੰਨੀ ਬੱਸਾ ਦੇ ਗੇੜੇ ਵਿੱਚ ਵਾਧਾ ਨਹੀਂ ਕੀਤਾ ਤਾਂ 5 ਅਗਸਤ ਦੁਰ ਨਹੀਂ ਹੈ ਤਾਂ ਜਰਨਲ ਮਨੇਜਰ ਚੰਡੀਗੜ੍ਹ ਡਿੱਪੂ ਬਤੌਰ ਪ੍ਰਸ਼ਾਸਨ ਜਰਨਲ ਮੈਨੇਜਰ ਦੇ ਘਰ, ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ ।
ਗੇਟ ਰੈਲੀ ਵਿਚ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਕਮਲਜੀਤ, ਦਲਜੀਤ ਸਿੰਘ, ਸੌਦਾਗਰ, ਸੁਲਤਾਨ ਹਜ਼ਾਰ ਹੋਏ