ਜੇਕਰ ਚੰਡੀਗੜ੍ਹ ਡਿੱਪੂ ਦੇ ਵਰਕਰਾਂ ਦੀਆਂ ਮੰਗਾਂ ਨਾ ਹੋਈਆਂ ਪੂਰੀਆਂ ਤਾਂ ਜਰਨਲ ਮੈਨੇਜਰ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ -ਸੂਬਾ ਆਗੂ ਰਣਜੀਤ ਬਾਵਾ
ਅੱਜ ਮਿਤੀ 28/07/2024 ਨੂੰ ਪੰਜਾਬ ਰੋਡਵੇਜ਼/ ਪਨਬੱਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਸਮੂਹ ਆਗੂਆ ਦੀ ਸਹਿਮਤੀ ਨਾਲ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਲਗਭਗ ਪਿਛਲੇ 2 ਸਾਲ ਤੋਂ ਚੰਡੀਗੜ੍ਹ ਡਿੱਪੂ ਕਮੇਟੀ ਵਰਕਰਾਂ ਦੇ ਬਣਦੇ ਉਵਰ ਟਾਈਮ ਦੀ ਮੰਗ ਕਰ ਰਹੀ ਸੀ ਪ੍ਰੰਤੂ ਮਨੇਜਮੈਂਟ ਨੇ ਮੰਗ ਪੱਤਰ ਤੇ ਉਵਰ ਟਾਇਮ ਦੇਣਾ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਵਰਕਰਾਂ ਤੋਂ 12/12 ਘੰਟੇ ਕੰਮ ਕਰਦੇ ਰਹੇ ਜਦੋ ਵਰਕਰਾਂ ਆਪਣੇ ਬਣਦੇ ਹੱਕ ਦੀ ਮੰਗ ਕਰਦੇ ਸੀ।
ਡਿੱਪੂ ਜਰਨਲ ਮਨੇਜਰ ਜਾਣ ਬੁੱਝ ਕੇ ਟਾਲ ਮਟੋਲ ਕਰਦਾ ਰਿਹਾ ਫਿਰ ਚੰਡੀਗੜ੍ਹ ਡਿੱਪੂ ਕਮੇਟੀ ਵੱਲੋ 18 ਜੂਨ ਨੂੰ ਰੋਸ ਵਜੋਂ ਵਰਕਰਾਂ ਨੇ ਕੰਮ ਛੱਡ ਦਿੱਤਾ ਮਨੇਜਿੰਗ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਹੋਣ ਉਪਰੰਤ ਚੰਡੀਗੜ੍ਹ ਡਿੱਪੂ ਦਾ ਬਣਦਾ ਉਵਰ ਟਾਇਮ ਦੇਣ ਦੀ ਮੰਗ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਤੇ ਕਮੇਟੀ ਬਣਾ ਕੇ ਉਵਰ ਟਾਇਮ ਦੇ ਵਿੱਚ ਸੋਧ ਕੀਤੀ ਗਈ।
ਜਰਨਲ ਮੈਨੇਜਰ ਵੱਲੋਂ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਕਿ 11 ਜੁਲਾਈ ਨੂੰ ਉਵਰ ਟਾਇਮ ਦੀਆਂ ਰੋਟੇਸਨਾ ਲਾਗੂ ਕਰ ਦਿੱਤੀਆਂ ਜਾਣਗੀਆਂ ਪ੍ਰੰਤੂ ਜਰਨਲ ਮਨੇਜਰ ਵੱਲੋਂ ਜਾਣ ਬੁੱਝ ਕੇ ਰੋਟੇਸਨਾ ਤੋੜ ਕੇ ਵਰਕਰਾਂ ਦਾ ਬਣਦਾ ਉਵਰ ਟਾਇਮ ਨੂੰ ਘਟਾ ਦਿੱਤਾ ਗਿਆ ਜਦੋਂ ਕਿ ਇਹ ਰੂਟ ਪਿਛਲੇ ਲਗਭਗ ਪਿੱਛੇ 10 ਸਾਲ ਤੋਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: 3 ਕਰੋੜ ਦੀ ਧੋਖਾਧੜੀ ਮਾਮਲੇ ‘ਚ ਸਾਬਕਾ ਮਿਸੇਜ਼ ਚੰਡੀਗੜ੍ਹ ਗ੍ਰਿਫਤਾਰ || Today News
10 ਸਾਲ ਵਰਕਰਾਂ ਦਾ ਸ਼ੋਸਣ ਕੀਤਾ ਗਿਆ ਜਦੋਂ ਵਰਕਰਾਂ ਦੇ ਬਣਦੇ ਹੱਕ ਦੇਣ ਦੀ ਵਾਰੀ ਆਈ ਮੁੜਕੇ ਜਰਨਲ ਮੈਨੇਜਰ ਨੇ ਰੁਟੇਸਨਾ ਤੋੜ ਕੇ ਵਰਕਰਾਂ ਦੀਆਂ ਡਿਊਟੀਆਂ ਅੱਪ ਸੈਟ ਕਰਨ ਦੇ ਅੰਦਰੋਂ ਗਤੀ ਅਦੇਸ਼ ਦੇ ਦਿੱਤੇ ਆਪ ਲੱਖ -ਲੱਖ ਰੁਪੇ ਤਨਖਾਹ ਲੈਣ ਵਾਲੇ ਜਰਨਲ ਮੈਨੇਜਰ ਨੇ 12 ਤੋ15 ਹਜ਼ਾਰ ਦੀ ਨੋਕਰੀ ਕਰਦੇ ਮੁਲਾਜ਼ਮਾਂ ਦਾ ਹੱਕ ਖੋਹਣ ਵਿੱਚ ਕੋਈ ਕਸਰ ਨਹੀਂ ਛੱਡੀ।
ਜਿਸ ਤੋਂ ਸਾਫ ਸਿੱਧ ਹੁੰਦਾ ਹੈ ਮਨੁੱਖ ਅਧਿਕਾਰਾ ਦਾ ਅੱਜ ਵੀ ਸੋਸਣ ਕੀਤਾ ਜਾ ਰਿਹਾ ਹੈ ਇੱਕ ਆਜ਼ਾਦ ਮੁਲਕ ਦੇ ਵਿੱਚ ਚੰਡੀਗੜ੍ਹ ਡਿੱਪੂ ਜਰਨਲ ਮਨੇਜਰ ਵੱਲੋਂ ਪਹਿਲਾਂ ਵੀ ਦੋ ਕੁਰੱਪਸ਼ਨ ਆਧਿਕਾਰੀ ਇਹਨਾਂ ਸੀਟਾਂ ਤੇ ਲਗਾਏ ਗਏ ਸੀ ਜਿਹਨਾ ਦੀ ਵਾਰ-ਵਾਰ ਸਬੂਤਾਂ ਦੇ ਆਧਾਰ ਤੇ ਲਿਖਤੀ ਰੂਟ ਵਿੱਚ ਰਿਪੋਰਟ ਕੀਤੀ ਗਈ ਸੀ ਪਰ ਹੁਣ ਤੱਕ ਆਜ਼ਾਦ ਘੁੰਮ ਰਹੇ ਨੇ ਮਨੇਜਮੈਂਟ ਨੇ ਕੋਈ ਕਾਰਵਾਈ ਨਹੀਂ ਕੀਤੀ।
ਜਿਸ ਤੋਂ ਸਾਫ ਸਿੱਧ ਹੁੰਦਾ ਹਾਂ ਵਿਭਾਗ ਨੂੰ ਚੂਨਾ ਲਗਾਉਣ ਵਾਲਿਆ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਲਟਾ ਵਰਕਰਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਜ਼ੋ ਪੀ.ਆਰ.ਟੀ.ਸੀ ਵਿਭਾਗ ਦੇ ਵਿੱਚ ਹੋ ਰਹੀ ਲੁੱਟ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਇਸ ਤਰ੍ਹਾਂ ਹੀ ਚੰਡੀਗੜ੍ਹ ਡਿੱਪੂ ਦੇ ਵਰਕਰਾਂ ਨਾਲ ਡਿੱਪੂ ਦੀ ਮੈਨੇਜਮੈਂਟ ਅਤੇ ਡਿਊਟੀ ਸੈਕਸ਼ਨ ਲਗਾਤਾਰ ਯੂਨੀਅਨ ਤੌਰ ਤੇ ਵੈਰ ਵਿਰੋਧ ਦੀ ਭਾਵਨਾ ਰੱਖਦੇ ਹੋਏ ਡਿਊਟੀਆਂ ਪ੍ਰਤੀ ਵਰਕਰਾਂ ਨਾਲ ਵਿੱਤਕਰਾ ਕੀਤਾ ਜਾ ਰਿਹਾ ਹੈ । ਜਿਸ ਨਾਲ ਵਰਕਰਾਂ ਵਿਚ ਰੋਸ ਵੱਧ ਰਿਹਾ ਹੈ
ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਸਮੇਤ ਰਣਜੀਤ ਸਿੰਘ ਬਾਵਾ ਨੇ ਦੱਸਿਆ ਕਿ ਪਹਿਲਾਂ ਇਸ ਜਰਨਲ ਮੈਨੇਜਰ ਵੱਲੋ ਡਿਊਟੀ ਸੈਸ਼ਨ ਵਿੱਚ ਦੋ ਆਧਿਕਾਰੀ ਲਗਾਏ ਗਏ ਸੀ ਜ਼ੋ ਰੱਜ ਕੇ ਵਿਭਾਗ ਦਾ ਨੁਕਸਾਨ ਕਰਦੇ ਸੀ ਪ੍ਰਾਈਵੇਟ ਟਾਇਮ ਵਿੱਚ ਬੱਸ ਨਹੀਂ ਭੇਜਦੇ ਸੀ ਜਿਸ ਨਾਲ ਸਿੱਧੇ ਤੌਰ ਤੇ ਸਾਫ਼ ਸਿੱਧ ਹੁੰਦਾ ਹੈ ਕਿ ਉਹ ਪ੍ਰਾਈਵੇਟ ਤੋਂ ਪੈਸਾ ਵਸੂਲ ਕਰਦੇ ਹੋਣਗੇ ਜ਼ੋ ਪ੍ਰਾਈਵੇਟ ਟਾਇਮ ਵਿੱਚ ਸਰਕਾਰ ਬੱਸ ਨੂੰ ਬੰਦ ਕਰਦੇ ਸੀ।
ਇਸ ਤਰ੍ਹਾਂ ਹੀ ਉਹਨਾਂ ਨੇ ਕੁਝ ਵਰਕਰਾਂ ਨੇੜੇ ਲਏ ਹੋਏ ਸੀ ਜ਼ੋ ਡਿੱਪੂ ਵਿੱਚ ਬਿਨਾਂ ਕਿਸੇ ਕਾਰਣ ਤੋਂ ਵੱਧ ਤੇਲ ਲੈਂਦੇ ਸੀ ਅਤੇ ਬਾਹਰ ਤੇਲ ਵੇਚਦੇ ਹੋਣਗੇ ਹੁਣ ਵੀ ਜੋ ਇਸ ਸਮੇਂ ਇਹਨਾਂ ਸੀਟਾਂ ਤੇ ਅਧਿਕਾਰੀ ਲੱਗੇ ਹੋਏ ਹਨ ਲਗਭਗ 10 ਦਿਨਾਂ ਤੋਂ ਪ੍ਰਾਈਵੇਟ ਬੱਸ ਵਿੱਚਕਾਰ ਚੱਲਦੀ ਬੱਸ ਨੂੰ ਰੋਕਿਆ ਗਿਆ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਇਹ ਅਧਿਕਾਰੀ ਵੀ ਵਿਭਾਗ ਦਾ ਨੁਕਸਾਨ ਕਰਨਾ ਚਹੁੰਦੇ ਹਨ । ਪਿੱਛਲੇ 2 ਮਹੀਨੇ ਪਹਿਲਾਂ ਡਿੱਪੂ ਪ੍ਰਧਾਨ ਹਰਵਿੰਦਰ ਸਿੰਘ ਦੀ ਬੇਟੀ ਜ਼ੋ 10 ਤੋਂ 12 ਸਾਲ ਦੀ ਹੈ ਸਕੂਲ ਤੋਂ ਆਪਣੇ ਘਰ, ਆ ਰਹੀ ਸੀ ਜਦੋਂ ਕਿ ਉਸ ਬੱਚੀ ਨੂੰ ਅਣਜਾਣ ਬੰਦਾ ਕਿਵੇਂ ਧਮਕੀ ਦੇ ਸਕਦਾ ਹੈ ਸਿੱਧੇ ਤੌਰ ਤੇ ਸ਼ੱਕ ਕੀਤਾ ਜਾਦਾ ਹੈ ਕਿ ਇਹਨਾਂ ਵੱਲੋਂ ਹੀ ਬਾਹਰਲੇ ਬੰਦੇ ਭੇਜੇ ਜਾਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਤੇਰੇ ਪਿਉ ਨੂੰ ਕਹਿ ਕਿ ਪ੍ਰਧਾਨਗੀ ਛੱਡ ਦੇ ਨਹੀਂ ਤਾਂ ਉਸ ਦੀਆਂ ਲੱਤਾਂ ਬਾਹ ਤੋੜ ਦੇਵਾਂਗੇ ਸਿੱਧੇ ਤੌਰ ਤੇ ਚੰਡੀਗੜ੍ਹ ਡਿੱਪੂ ਦੇ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ।
ਇਥੇ ਹੀ ਇੱਕ ਮੁਲਾਜਮ ਵੱਲੋ ਦੁਸਰੇ ਮੁਲਾਜ਼ਮ ਤੇ ਕਿਰਚ ਨਾਲ ਵਾਰ ਕੀਤਾ ਜਾਂਦਾ ਹੈ ਤੇ ਜਰਨਲ ਮਨੇਜਰ ਵੱਲੋ ਉਸ ਨੂੰ ਬੁਲਕੇ ਡਿਊਟੀ ਤੇ ਭੇਜਿਆ ਜਾਂਦਾ ਹੈ ਬਿਨਾਂ ਕਿਸੇ ਕਰਵਾਈ ਕੀਤੇ ਜੇਕਰ ਜਰਨਲ ਮੈਨੇਜਰ ਨੇ ਇਹ ਸਾਰਾ ਰਵਾਇਆ ਨਾ ਛੱਡਿਆ ਤੇ ਵਰਕਰਾਂ ਦੀਆਂ ਡਿਊਟੀਆਂ ਅਤੇ ਉਵਰ ਟਾਇਮ ਅਤੇ ਇਹਨਾਂ ਆਧਿਕਾਰੀ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ 30 ਜੁਲਾਈ ਨੂੰ ਸਮੂਹ ਡਿੱਪੂ ਅੱਗੇ ਗੇਟ ਰੈਲੀਆਂ ਕੀਤੀਆ ਜਾਣਗੀਆ ਅਤੇ ਸਰਕਾਰ ਤੱਕ ਅਵਾਜ਼ ਬੁਲੰਦ ਕੀਤੀ ਜਾਵੇਗੀ ਅਤੇ 5 ਅਗਸਤ ਨੂੰ ਜਰਨਲ ਮੈਨੇਜਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਜੇਕਰ ਮਨੇਜਮੈਂਟ ਨੇ ਫਿਰ ਵੀ ਕੋਈ ਹੱਲ ਨਾ ਕੀਤਾ ਤਾਂ ਪੱਕਾ ਮੋਰਚਾ ਲਾਇਆ ਜਾਵੇਗਾ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ ।