ਵਾਸਿ਼ੰਗਟਨ, 14 ਜਨਵਰੀ 2026 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਕਿਹਾ ਹੈ ਕਿ ਜੇ ਸੁਪਰੀਮ ਕੋਰਟ (Supreme Court) ਇਹ ਫੈਸਲਾ ਸੁਣਾਉਂਦੀ ਹੈ ਕਿ ਉਨ੍ਹਾਂ ਕੋਲ ਵਿਆਪਕ ਟੈਰਿਫ ਲਾਉਣ ਦੀ ਇਕਤਰਫਾ ਸ਼ਕਤੀ ਨਹੀਂ ਹੈ ਤਾਂ `ਬਹੁਤ ਵੱਡੀ ਗੜਬੜ ਹੋ ਜਾਵੇਗੀ ਅਤੇ ਸਾਡੇ ਦੇਸ਼ ਲਈ ਉਨ੍ਹਾਂ ਪੈਸਿਆਂ ਨੂੰ ਚੁਕਾਉਣਾ ਲੱਗਭਗ ਅਸੰਭਵ ਹੋ ਜਾਵੇਗਾ`, ਜੋ ਅਮਰੀਕਾ ਨੇ ਵਿਆਪਕ `ਟੈਰਿਫ` ਤੋਂ ਇਕੱਠੇ ਕੀਤੇ ਹਨ । ਉਨ੍ਹਾਂ ਸੋਮਵਾਰ ਨੂੰ ਸੋਸ਼ਲ ਮੀਡੀਆ `ਤੇ ਇਕ ਪੋਸਟ `ਚ ਕਿਹਾ ਕਿ ਜੇ ਅਦਾਲਤ ਉਨ੍ਹਾਂ ਵੱਲੋਂ ਲਾਏ ਗਏ `ਟੈਰਿਫ` ਨੂੰ ਰੱਦ ਕਰ ਦਿੰਦੀ ਹੈ ਤਾਂ `ਅਸੀਂ ਬੁਰੀ ਤਰ੍ਹਾਂ ਫਸ ਜਾਵਾਂਗੇ`।
ਸਰਕਾਰ ਲਈ ਪੈਸਾ ਵਾਪਸ ਕਰਨਾ ਹੋ ਸਕਦਾ ਹੈ ਕਿੰਨਾ ਮੁਸ਼ਕਲ
ਟਰੰਪ ਨੇ ਅਦਾਲਤ ਦੇ ਆਉਣ ਵਾਲੇ ਫੈਸਲੇ ਬਾਰੇ ਸੋਸ਼ਲ ਮੀਡੀਆ (Social media) `ਤੇ ਲਗਾਤਾਰ ਪੋਸਟਾਂ ਕੀਤੀਆਂ ਹਨ। ਉਨ੍ਹਾਂ ਆਪਣੀ ਪੋਸਟ `ਚ ਇਹ ਵੀ ਜਿ਼ਕਰ ਕੀਤਾ ਕਿ ਸਰਕਾਰ ਲਈ ਪੈਸਾ ਵਾਪਸ ਕਰਨਾ ਕਿੰਨਾ ਮੁਸ਼ਕਿਲ ਹੋ ਸਕਦਾ ਹੈ । ਉਨ੍ਹਾਂ ਟੈਰਿਫ (Tariff) ਦਾ ਪੈਸਾ ਵਾਪਸ ਕਰਨ ਬਾਰੇ ਕਿਹਾ, `ਇਹ ਸੰਭਵ ਨਹੀਂ ਹੋ ਸਕਦਾ।` ਟਰੰਪ ਨੇ ਕਿਹਾ ਕਿ ਪਰ, `ਜੇ ਅਜਿਹਾ ਹੋਇਆ ਤਾਂ ਇਹ ਇੰਨੀ ਵੱਡੀ ਰਕਮ ਹੋਵੇਗੀ ਕਿ ਇਹ ਪਤਾ ਲਾਉਣ `ਚ ਕਈ ਸਾਲ ਲੱਗ ਜਾਣਗੇ ਕਿ ਅਸੀਂ ਕਿਸ ਸੰਖਿਆ ਦੀ ਗੱਲ ਕਰ ਰਹੇ ਹਾਂ ਅਤੇ ਇੱਥੋਂ ਤੱਕ ਕਿ ਕਿਸ ਨੂੰ, ਕਦੋਂ ਅਤੇ ਕਿੱਥੇ ਭੁਗਤਾਨ ਕਰਨਾ ਹੈ ।
Read More : ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਾਇਡਨ ਨਾਲ ਕੀਤੀ ਮੁਲਾਕਾਤ









