ਆਈ. ਏ. ਐਸ. ਅਧਿਕਾਰੀ ਦਾ ਤੀਸਰਾ ਵਿਆਹ ਬਣਿਆਂ ਚਰਚਾ ਦਾ ਵਿਸ਼ਾ

0
28
Avi Parsad

ਭੋਪਾਲ, 16 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਭੋਪਾਲ ਵਿਖੇ ਇਕ ਆਈ. ਏ. ਐਸ. ਅਧਿਕਾਰੀ ਵਲੋਂ ਕਰਵਾਇਆ ਗਿਆ ਤੀਸਰਾ ਵਿਆਹ ਸਮਾਜ ਵਿਚ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ ।

ਕੀ ਕਾਰਨ ਹੈ ਕੇ ਤੀਸਰਾ ਵਿਆਹ ਹੀ ਬਣਿਆਂ ਪਿਆ ਹੈ ਚਰਚਾ ਦਾ ਵਿਸ਼ਾ

ਮਿਲੀ ਜਾਣਕਾਰੀ ਅਨੁਸਾਰ ਜਿਸ ਆਈ. ਏ. ਐਸ. ਅਧਿਕਾਰੀ (I. A. S. Officer) ਵਲੋਂ ਹਾਲ ਹੀ ਕਰਵਾਇਆ ਗਿਆ ਤੀਸਰਾ ਵਿਆਹ (Third marriage) ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ ਸਬੰਧੀ ਗੱਲ ਕੀਤੀ ਜਾਵੇ ਤਾਂ ਇਸਦਾ ਮੁੱਖ ਕਾਰਨ ਉਨ੍ਹਾਂ ਦੀਆਂ ਤਿੰਨੋਂ ਪਤਨੀਆਂ ਦਾ ਵੀ ਆਈ. ਏ. ਐਸ. ਅਧਿਕਾਰੀ ਰਹਿਣ ਹੀ ਹੈ ।

ਕੌਣ ਹਨ ਇਹ ਆਈ. ਏ. ਐਸ. ਅਧਿਕਾਰੀ

ਜਿਸ ਅਧਿਕਾਰੀ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ ਜੋ ਕਿ ਮੱਧ ਪ੍ਰਦੇਸ਼ ਦੇ ਕੈਡਰ 2014 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ ਦਾ ਨਾਮ ਅਵੀ ਪ੍ਰਸਾਦ ਹੈ । ਉਕਤ ਅਧਿਕਾਰੀ ਦੀ ਜਿਥੇ ਪਹਿਲੀਆਂ ਦੋ ਪਤਨੀਆਂ ਵੀ ਆਈ. ਏ. ਐਸ. ਹੀ ਰਹੀਆਂ ਹਨ, ਉਥੇ ਹੁਣ ਤੀਸਰੀ ਪਤਨੀ ਵੀ ਇਕ ਆਈ. ਏ. ਐਸ. ਅਧਿਕਾਰੀ ਹਨ । ਜਿਕਰਯੋਗ ਹੈ ਕਿ ਅਵੀ ਪ੍ਰਸਾਦ ਤੇ ਅੰਕਿਤਾ ਦਾ ਇਹ ਵਿਆਹ 11 ਫਰਵਰੀ ਨੂੰ ਕੁਨੋ ਨੈਸ਼ਨਲ ਪਾਰਕ ਦੇ ਇੱਕ ਰਿਜ਼ੋਰਟ ਵਿੱਚ ਬਹੁਤ ਹੀ ਸਾਦੇ ਢੰਗ ਨਾਲ ਸੰਪੰਨ ਹੋਇਆ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ।

ਆਓ ਜਾਣਦੇ ਹਨ ਕਿਹੜੀ ਪਤਨੀ ਕਿਥੇ ਕਿਥੇ ਰਹੀ ਹੈ ਆਈ. ਏ. ਐਸ.

ਅਵੀ ਪ੍ਰਸਾਦ (Avi Prasad) ਦੀ ਜੇਕਰ ਹੁਣ ਵਾਲੀ ਤੀਸਰੀ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਨਾਮ ਅੰਕਿਤਾ ਧਾਕਰੇ ਹੈ ਤੇ ਉਹ 2017 ਬੈਚ ਦੇ ਆਈ. ਏ. ਅਧਿਕਾਰੀ ਹਨ ਅਤੇ ਅਵੀ ਪ੍ਰਸਾਦ ਜਿਨ੍ਹਾਂ ਦੇ ਤੀਸਰੇ ਵਿਆਹ ਦੀ ਗੱਲ ਕੀਤੀ ਜਾ ਰਹੀ ਹੈ ਉਹ ਮੌਜੂਦਾ ਸਮੇਂ ਵਿਚ ਮੱਧ ਪ੍ਰਦੇਸ਼ ਰੋਜ਼ਗਾਰ ਗਾਰੰਟੀ ਕੌਂਸਲ (ਮਨਰੇਗਾ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਜੋਂ ਸੇਵਾਵਾਂ ਦੇ ਰਹੇ ਹਨ । ਬਾਕੀ ਦੋ ਪਤਨੀਆਂ ਵਿਚ ਪਹਿਲਾ ਵਿਆਹ ਐਮ. ਪੀ. ਕੇਡਰ ਦੀ ਹੀ ਆਈ. ਏ. ਐਸ. ਰਿਜੂ ਬਾਫਨਾ ਤੇ ਦੂਜਾ ਵਿਆਹ ਆਂਧਰਾ ਪ੍ਰਦੇਸ਼ ਕੇਡਰ ਦੀ 2016 ਬੈਚ ਦੀ ਆਈ. ਏ. ਐਸ. ਅਧਿਕਾਰੀ ਮੀਸ਼ਾ ਸਿੰਘ ਨਾਲ ਕੀਤਾ ।

Read More : ਵਿਆਹ ਸਮਾਗਮ ਵਿਚ ਚੋਰ ਨੇ ਉਡਾਇਆ ਗਹਿਣਿਆਂ ਤੇ ਪੈਸਿਆਂ ਨਾਲ ਭਰਿਆ ਬੈਗ

LEAVE A REPLY

Please enter your comment!
Please enter your name here