ਵਿਰੋਧੀ ਗਠਜੋੜ I.N.D.I.A ਨੇ ਅੱਜ ਯਾਨੀ 13 ਜਨਵਰੀ ਨੂੰ ਵਰਚੁਅਲ ਮੀਟਿੰਗ ਬੁਲਾਈ ਹੈ। ਇਸ ‘ਚ ਸੀਟਾਂ ਦੀ ਵੰਡ ਦੀ ਰਣਨੀਤੀ ਅਤੇ ਗਠਜੋੜ ਦਾ ਕੋਆਰਡੀਨੇਟਰ ਬਣਾਉਣ ‘ਤੇ ਚਰਚਾ ਹੋ ਸਕਦੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲਾਲੂ ਯਾਦਵ ਅਤੇ ਤੇਜਸਵੀ ਯਾਦਵ, ਸ਼ਿਵ ਸੈਨਾ (ਯੂਟੀਬੀ) ਊਧਵ ਠਾਕਰੇ, ਸੰਜੇ ਰਾਉਤ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ।
ਬੈਠਕ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਨੇ ਗਠਜੋੜ ਨੂੰ ਝਟਕਾ ਦਿੱਤਾ ਹੈ। ਤ੍ਰਿਣਮੂਲ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗੀ। ਮਮਤਾ ਨੇ ਸੀਟਾਂ ਦੀ ਵੰਡ ਦੇ ਮੁੱਦੇ ‘ਤੇ ਪਹਿਲਾਂ ਹੀ ਕਾਂਗਰਸ ਤੋਂ ਦੂਰੀ ਬਣਾਈ ਰੱਖੀ ਹੈ। ਉਹ ਬੰਗਾਲ ‘ਚ ਕਾਂਗਰਸ ਨੂੰ 2 ਸੀਟਾਂ ਦੇਣ ‘ਤੇ ਅੜੀ ਹੋਈ ਹੈ। ਸੂਤਰਾਂ ਮੁਤਾਬਕ ਮਮਤਾ ਬੈਨਰਜੀ ਨਿਤੀਸ਼ ਕੁਮਾਰ ਨੂੰ ਗਠਜੋੜ ਦਾ ਕੋਆਰਡੀਨੇਟਰ ਬਣਾਉਣ ਦੀ ਮੰਗ ਤੋਂ ਵੀ ਖੁਸ਼ ਨਹੀਂ ਹੈ।