ਨਵ-ਵਿਆਹੁਤਾ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ ‘ਤੇ ਪਤੀ ਸ਼ੱਕ ਦੇ ਘੇਰੇ ਵਿਚ

0
19
Death

ਛੱਤੀਸਗੜ੍ਹ, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਗਰੀਆਬੰਦ ਜਿਲੇ ਵਿਚ ਇਕ ਨਵ-ਵਿਆਹੁਤਾ ਦੀ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਤੇ ਪਤੀ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ ।

ਕੌਣ ਹੈ ਇਹ ਮਹਿਲਾ ਜੋ ਉਤਰ ਗਈ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਜਿਲਾ ਗਰੀਆਬੰਦ ਵਿਖੇ ਇਕ ਮਹਿਲਾ ਜਿਸਦੇ ਵਿਆਹ ਨੂੰ ਹਾਲੇ 13 ਦਿਨ ਹੀ ਹੋਏ ਹਨ ਦੀ ਮੌਤ ਭੇਦਭਰੇ ਹਾਲਾਤਾਂ ਵਿਚ ਹੋਣ ਕਾਰਨ ਉਸਦੀ ਮੌਤ (Death) ਦਾ ਸ਼ੱਕ ਮਹਿਲਾ ਦੇ ਪਤੀ ਤੇ ਕੀਤਾ ਜਾ ਰਿਹਾ ਹੈ । ਨੂਤਨ ਦੀਵਾਨ ਨਾਮੀ ਮਹਿਲਾ ਜੋ ਕਿ ਫਿੰਗੇਸਵਰ ਥਾਣਾ ਖੇਤਰ ਦੇ ਪਿੰਡ ਖੈਰਝਿਟੀ ਦੀ ਵਸਨੀਕ ਹੈ ਦਾ ਵਿਆਹ ਮਗਰਲੋਡ ਥਾਣਾ ਖੇਤਰ ਦੇ ਕਰੇਲੀ ਛੋਟੀ ਨਿਵਾਸੀ ਕਾਮੇਸ਼ ਨਾਲ ਹੋਇਆ ਸੀ ।

ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ

ਮ੍ਰਿਤਕਾ ਨੂਤਨ ਦੀਵਾਨ (deceased Nutan Diwan) ਦੇ ਮਾਪਿਆਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਉਸ ਦਾ ਪਤੀ ਕਾਮੇਸ਼ ਉਸ ਨਾਲ ਕੁੱਟਮਾਰ ਕਰਦਾ ਸੀ । ਉਨ੍ਹਾਂ ਦਾ ਦੋਸ਼ ਹੈ ਕਿ ਨੂਤਨ ਦੀ ਮੌਤ ਕੁਦਰਤੀ ਨਹੀਂ ਸਗੋਂ ਉਸ ਦੇ ਪਤੀ ਵੱਲੋਂ ਕੀਤਾ ਗਿਆ ਕਤਲ ਹੈ । ਪਤੀ ਨੇ ਮੌਤ ਦੇ ਅਸਲ ਕਾਰਨ ਨੂੰ ਛੁਪਾਉਣ ਅਤੇ ਮਾਮਲੇ ਨੂੰ ਹੋਰ ਰੰਗਤ ਦੇਣ ਦੀ ਕੋਸਿ਼ਸ਼ ਕੀਤੀ ਹੈ । ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਪਤੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ।

ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਦਿੱਤੀ ਹੈ ਭੇਜ

ਮਹਿਲਾ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਮਗਰਲੋਡ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ । ਪੁਲਸ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਘਟਨਾ ਤੋਂ ਬਾਅਦ ਦੋਵਾਂ ਪਿੰਡਾਂ ਵਿੱਚ ਸੋਗ ਦੀ ਲਹਿਰ ਹੈ ਅਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

Read More : ਏਜੰਟ ਤੋਂ ਪ੍ਰੇਸ਼ਾਨ ਹੋ ਕੇ ਮਹਿਲਾ ਨੇ ਜਹਿਰੀਲੀ ਚੀਜ਼ ਖਾ ਕੇ ਕੀਤੀ ਜਿ਼ੰਦਗੀ ਖਤਮ

LEAVE A REPLY

Please enter your comment!
Please enter your name here