ਮੋਹਕਮਵਾਲਾ ਤੇ ਕਰਮੂੰਵਾਲਾ ਤੋਂ ਸੈਂਕੜੇ ਪਰਿਵਾਰ ਹੋਏ ਬੀਕੇਯੂ ਤੋਤੇਵਾਲ ਚ ਸ਼ਾਮਲ -ਸੁੱਖ ਗਿੱਲ ਮੋਗਾ
ਬੀਤੇ ਕੱਲ੍ਹ ਜਿਲ੍ਹਾ ਫਿਰੋਜਪੁਰ ਚ ਪੈਂਦੇ ਪਿੰਡ ਮਿਸ਼ਰੀਵਾਲਾ,ਮੋਹਕਮ ਵਾਲਾ ਅਤੇ ਕਰਮੂੰਵਾਲਾ ਤੋਂ ਸੈਂਕੜੇ ਪਰਿਵਾਰ ਭਾਰਤੀ ਕਿਸਾਨ ਯੂਨੀਅਨ ਚ ਸ਼ਾਮਲ ਹੋਏ ਅਤੇ ਔਰਤਾਂ ਵੀ ਜਥੇਬੰਦੀ ਵਿੱਚ ਸ਼ਾਮਲ ਹੋਈਆਂ,ਇਸ ਬਾਰੇ ਜਾਣਕਾਰੀ ਦੇਂਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਕਰਮੂੰਵਾਲਾ ਦੀ ਪ੍ਰੇਰਨਾਂ ਸਦਕਾ ਹੀ ਇਹ ਸਾਰੇ ਪਿੰਡ ਜਥੇਬੰਦੀ ਨਾਲ ਜੁੜੇ ਹਨ।
ਉਹਨਾਂ ਦੱਸਿਆ ਕੇ ਪਿੰਡ ਮਿਸ਼ਰੀਵਾਲੇ ਤੋਂ ਸੁਖਮੰਦਰ ਸਿੰਘ ਨੂੰ ਜਿਲ੍ਹਾ ਸਕੱਤਰ,ਰਵਿੰਦਰ ਸਿੰਘ ਨੂੰ ਬਲਾਕ ਪ੍ਰਧਾਨ ਯੂਥ ਵਿੰਗ ਘੱਲ ਖੁਰਦ,ਜਗਦੀਸ਼ ਸਿੰਘ ਇਕਾਈ ਪ੍ਰਧਾਨ ਆੜਤੀਆ ਐਸੋਸੀਏਸ਼ਨ,ਹਰਪ੍ਰੀਤ ਸਿੰਘ ਨੂੰ ਇਕਾਈ ਪ੍ਰਧਾਨ ਅਤੇ ਬਾਕੀ 20 ਮੈਂਬਰਾਂ ਨੂੰ ਵੱਖ-ਵੱਖ ਅਹੁੱਦੇ ਦੇ ਕੇ ਨਵਾਜਿਆ ਗਿਆ,ਅੱਗੇ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦਿੱਤੀ ਕੇ ਪਿੰਡ ਮੋਹਕਮ ਵਾਲਾ ਤੋਂ ਗੁਰਵਿੰਦਰ ਸਿੰਘ ਸੰਧੂ ਮੋਹਕਮ ਵਾਲਾ ਨੂੰ ਇਕਾਈ ਪ੍ਰਧਾਨ ਅਤੇ 25 ਪਰਿਵਾਰਾਂ ਦੇ ਕਿਸਾਨਾਂ ਨੂੰ ਵੱਖ-ਵੱਖ ਅਹੁੱਦੇ ਦਿੱਤੇ ਗਏ,ਇਸ ਤੋਂ ਅੱਗੇ ਜਾਣਕਾਰੀ ਦੇਂਦਿਆ ਸੂਬਾ ਪ੍ਰਧਾਨ ਨੇ ਦੱਸਿਆ ਕੇ ਪਿੰਡ ਕਰਮੂੰਵਾਲਾ ਤੋਂ ਤਰਨਜੀਤ ਸਿੰਘ ਨੂੰ ਬਲਾਕ ਘੱਲ ਖੁਰਦ ਦਾ ਪ੍ਰਧਾਨ,ਕਾਰਜ ਸਿੰਘ ਬਲਾਕ ਮੀਤ ਪ੍ਰਧਾਨ,ਜਗਤਾਰ ਸਿੰਘ ਇਕਾਈ ਪ੍ਰਧਾਨ ਥਾਪੇ ਗਏ।
ਇਹ ਵੀ ਪੜ੍ਹੋ SC ਦੇ ਹੁਕਮ, ਫਿਲਹਾਲ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ ॥ Latest News
ਇਸ ਮੌਕੇ ਪਿੰਡ ਕਰਮੂੰਵਾਲਾ ਤੋਂ ਔਰਤਾਂ ਵੀ ਵੱਡੀ ਗਿਣਤੀ ਵਿੱਚ ਜਥੇਬੰਦੀ ਵਿੱਚ ਸ਼ਾਮਲ ਹੋਈਆਂ ਜਿੰਨਾਂ ਵਿੱਚ ਕਰਮਜੀਤ ਕੌਰ ਨੂੰ ਪਿੰਡ ਕਰਮੂੰਵਾਲਾ ਤੋਂ ਇਕਾਈ ਪ੍ਰਧਾਨ ਇਸਤਰੀ ਵਿੰਗ,ਚਰਨਜੀਤ ਕੌਰ ਮੀਤ ਪ੍ਰਧਾਨ,ਗੁਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ,ਕੁਲਵਿੰਦਰ ਕੌਰ ਜਨਰਲ ਸਕੱਤਰ,ਮਨਦੀਪ ਕੌਰ ਖਜਾਨਚੀ,ਸੁਖਵਿੰਦਰ ਕੌਰ ਪ੍ਰਚਾਰ ਸਕੱਤਰ,ਜਸਪ੍ਰੀਤ ਕੌਰ ਪ੍ਰੈਸ ਸਕੱਤਰ,ਰਾਜਵੰਤ ਕੌਰ ਨੂੰ ਸਹਾਇਕ ਸਕੱਤਰ ਇਸਤਰੀ ਵਿੰਗ ਨਿਯੁਕਤ ਕੀਤਾ ਗਿਆ।
ਇਸ ਮੌਕੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਨੇ ਸਾਰਿਆਂ ਨੂੰ ਜਥੇਬੰਦੀ ਵਿੱਚ ਆਉਣ ਤੇ ਜੀ ਆਇਆਂ ਨੂੰ ਆਖਿਆ,ਅਤੇ ਸਭ ਨੂੰ ਅਪੀਲ ਕੀਤੀ ਕੇ ਜਥੇਬੰਦੀ ਵਿੱਚ ਕਿਸਾਨ ਵੀਰ ਅਤੇ ਸਾਡੀਆਂ ਭੈਣਾ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਤਾਂ ਜੋ ਜਥੇਬੰਦੀ ਨੂੰ ਸਿਖਰਾਂ ਤੇ ਲਿਜਾ ਸਕੀਏ,ਇਸ ਮੌਕੇ ਉਹਨਾਂ ਨਾਲ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਗੁਰਚਰਨ ਸਿੰਘ ਢਿੱਲੋਂ ਤੋਤਾ ਸਿੰਘ ਵਾਲਾ ਇਕਾਈ ਪ੍ਰਧਾਨ,ਤੀਰਥ ਸਿੰਘ ਖਹਿਰਾ ਸੀਨੀਅਰ ਕਿਸਾਨ ਆਗੂ,ਧਰਮ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ,ਮਹਿਲ ਸਿੰਘ ਰਾਧਲਕੇ,ਸਵੱਰਨ ਸਿੰਘ ਰਾਧਲਕੇ,ਤਲਵਿੰਦਰ ਗਿੱਲ ਯੂਥ ਕਿਸਾਨ ਆਗੂ,ਕੁਲਬੀਰ ਸਿੰਘ ਕੰਗ ਹਰਦਾਸਾ ਇਕਾਈ ਪ੍ਰਧਾਨ,ਪ੍ਰਦੀਪ ਸਿੰਘ ਸੀਤੋ ਹਾਜਰ ਸਨ ।