ਜਨਵਰੀ ਤੱਕ ਹੋ ਸਕਦੀਆਂ ਹਨ HSGPC ਦੀਆਂ ਚੋਣਾਂ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਪੀਸੀ) ਦੀਆਂ ਚੋਣਾਂ ਜਨਵਰੀ ਤੱਕ ਕਰਵਾ ਦਿੱਤੀਆਂ ਜਾਣਗੀਆਂ। ਇਸ ਦਾ ਅਧਿਕਾਰਤ ਐਲਾਨ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਛੇਤੀ ਕਰੇਗਾ। ਮੁੱਖ ਮੰਤਰੀ ਨਾਇਬ ਸੈਣੀ ਨੇ ਐਤਵਾਰ ਨੂੰ ਆਪਣੀ ਰਿਹਾਇਸ਼ ’ਤੇ ਪੁੱਜੇ ਹਰਿਆਣਾ ਸਿੱਖ ਏਕਤਾ ਦਲ ਦੇ ਵਫ਼ਦ ਨੂੰ ਇਹ ਭਰੋਸਾ ਦਿਵਾਇਆ।
ਸਿੱਖ ਸਮਾਜ ਦੇ ਮੁੱਦਿਆਂ ’ਤੇ ਚਰਚਾ ਲਈ ਵਿਸ਼ਸ਼ ਤੌਰ ’ਤੇ ਬੁਲਾਏ ਗਏ ਸਿੱਖ ਨੁਮਾਇੰਦਿਆਂ ਨੂੰ ਮੁੱਖ ਮੰਤਰੀ ਨੇ ਦੱਸਿਆ ਕਿ ਚੋਣਾਂ ਲਈ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਨੋਡਲ ਅਧਿਕਾਰੀ ਬਣਾ ਦਿੱਤਾ ਗਿਆ ਹੈ। ਸਿੱਖ ਸਮਾਜ ਦੇ ਲੋਕ ਛੇਤੀ ਆਪਣੀ ਵੋਟ ਬਣਵਾਉਣ, ਜਿਸ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਸਿੱਖ ਸਮਾਜ ਦੀਆਂ ਹੋਰ ਮੰਗਾਂ ਵੀ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ। ਸਿੱਖ ਏਕਤਾ ਦਲ ਵੱਲੋਂ ਪ੍ਰੀਤਪਾਲ ਸਿੰਘ ਪੰਨੂ, ਜਗਦੀਪ ਸਿੰਘ ਔਲਖ, ਗੁਰਤੇਜ ਸਿੰਘ ਖ਼ਾਲਸਾ, ਅਮਰਜੀਤ ਸਿੰਘ ਮੋਹੜੀ ਸਮੇਤ ਹੋਰ ਨੁਮਾਇੰਦਿਆਂ ਨੇ ਪੀਐੱਮ ਨੂੰ ਮੰਗ ਪੱਤਰ ਦਿੱਤਾ।
ਝਾਰਖੰਡ ‘ਚ ਕਾਂਗਰਸ ਦੀ ਵੱਡੀ ਕਾਰਵਾਈ, 3 ਨੇਤਾਵਾਂ ਨੂੰ ਪਾਰਟੀ ‘ਚੋਂ ਕੱਢਿਆ ਬਾਹਰ
ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਦੀ ਤਰੀਕ ਐਲਾਨ ਕੇ ਨਵੇਂ ਵੋਟ ਬਣਾਉਣ ਦੀ ਪ੍ਰਕਿਰਿਆ ਸਰਲ ਕੀਤੀ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ ਤੇ ਏਲਨਾਬਾਦ ’ਚ ਸ਼ਾਂਤੀਪੂਰਨ ਮੁਜ਼ਾਹਰਾ ਕਰ ਰਹੇ ਸਿਰਸਾ ਦੇ 14 ਸਿੱਖਾਂ ’ਤੇ ਦੇਸ਼ ਧ੍ਰੋਹ ਤੇ ਹੋਰ ਧਾਰਾਵਾਂ ਤਹਿਤ ਦਰਜ ਕੇਸ ਰੱਦ ਕੀਤੇ ਜਾਣ। ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਤੱਕ ਹਰਿਆਣਾ ਦੇ ਸਿੱਖਾਂ ਦੀ ਭਾਵਨਾ ਪਹੁੰਚਾਈ ਜਾਵੇ।
ਪੰਜਾਬੀ ਭਾਸ਼ਾ ਨੂੰ ਪੂਰਨ ਰੂਪ’ਚ ਦੂਜੀ ਭਾਸ਼ਾ ਦਾ ਦਰਜਾ ਦੇਣ ਲਈ ਸਰਕਾਰੀ ਤੇ ਨਿਜੀ ਸਕੂਲਾਂ ’ਚ ਪੰਜਾਬੀ ਅਧਿਆਪਕਾਂ ਦੀ ਭਰਤੀ, ਸਾਰੇ ਵਿਭਾਗਾਂ ’ਚ ਪੰਜਾਬੀ ਟ੍ਰਾਂਸਲੇਟਰ ਤੇ ਟਾਈਪਿਸਟ ਦੀ ਭਰਤੀ ਕੀਤੀ ਜਾਵੇ। ਰਾਜ ਸਭਾ ਦੀ ਖਾਲੀ ਸੀਟ ’ਤੇ ਸਿੱਖ ਸਮਾਜ ਨੂੰ ਵਫ਼ਦ ਦਿੱਤਾ ਜਾਵੇ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ, ਰਾਸ਼ਟਰੀ ਅਨੁਸੂਚਿਤ ਜਾਤੀ ਜਨਜਾਤੀ ਕਮਿਸ਼ਨ, ਰਾਸ਼ਟਰੀ ਪੱਛੜਾ ਕਮਿਸ਼ਨ ’ਚ ਵੀ ਹਰਿਆਣਾ ਦੇ ਸਿੱਖਾਂ ਨੂੰ ਲਿਆ ਜਾਵੇ। ਸੂਬੇ ’ਚ ਘੱਟ ਗਿਣਤੀ ਕਮਿਸ਼੍ਵ ਦਾ ਗਠਨ ਕੀਤਾ ਜਾਵੇ।
ਸਿੱਖ ਸਮਾਜ ਲਈ ਤਿੰਨ ਏਕੜ ਜ਼ਮੀਨ ਦੇਣ ਦਾ ਵਾਅਦਾ
ਇੰਟਰਨੈੱਟ ਮੀਡੀਆ ’ਤੇ ਸਿੱਖ ਸਮਾਜ ਦੇ ਤੇ ਗੁਰੂਆਂ ਪ੍ਰਤੀ ਮਾੜੀ ਸ਼ਬਦਾਵਲੀ ਤੇ ਕਿਸੇ ਵੀ ਭਾਈਚਾਰੇ ਪ੍ਰਤੀ ਗ਼ਲਤ ਪੋਸਟ ’ਤੇ ਫ਼ੌਰੀ ਕਾਰਵਾਈ ਲਈ ਹਰ ਜ਼ਿਲ੍ਹੇ ਚ ਪੁਲਿਸ ਵਿਭਾਗ ਦੀ ਵਿਸ਼ੇਸ਼ ਟੀਮ ਬਣਾਈ ਜਾਵੇ। ਸਿੱਖ ਬੱਚਿਆਂ ਨੂੰ ਪ੍ਰੀਖਿਆਵਾਂ ’ਚ ਕਕਾਰ, ਕੜਾ ਪਾਉਣ ਤੋਂ ਨਾ ਰੋਕਣ ਲਈ ਸਪਸ਼ਟ ਨਿਰਦੇਸ਼ ਜਾਰੀ ਕੀਤੇ ਜਾਣ। ਹਰ ਜ਼ਿਲ੍ਹੇ ’ਚ ਸਿੱਖ ਸਮਾਜ ਨੂੰ ਹੋਰ ਭਾਈਚਾਰਿਆਂ ਵਾਂਗ ਆਪਣੀ ਧਰਮਸ਼ਾਲਾ, ਕਮਿਊਨਿਟੀ ਸੈਂਟਰ ਬਣਾਉਣ ਲਈ ਥਾਵਾਂ ਦਿੱਤੀਆਂ ਜਾਣ। ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਯੂਨੀਵਰਿਸਟੀ, ਗੁਰੂ ਤੇਗ ਬਹਾਦਰ ਦੇ ਨਾਂ ’ਤੇ ਕੁਰੂਕਸ਼ੇਤਰ ਯੂਨੀਵਰਿਸਟੀ ’ਚ ਚੇਅਰ ਬਣਾਉਣ ਤੇ ਕੁਰੂਕਸ਼ੇਤਰ ’ਚ ਸਿੱਖ ਸਮਾਜ ਲਈ ਤਿੰਨ ਏਕੜ ਜ਼ਮੀਨ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ।