ਹੁਸਿਆਰਪੁਰ ਦੇ ਨੌਜਵਾਨ ਦੀ ਹੋਈ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ

0
36
heart attack

ਹੁਸ਼ਿਆਰਪੁਰ, 10 ਅਪ੍ਰੈਲ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (District Hoshiarpur) ਦੇ ਸ਼ਹਿਰ ਮੁਕੇਰੀਆਂ ਦੇ ਪਿੰਡ ਮੁਸਾਹਪੁਰ ਦੇ ਵਸਨੀਕ ਇਕ ਪੰਜਾਬੀ ਵਿਅਕਤੀ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਸ ਵਿਅਕਤੀ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਗਈ ਹੈ ਦਾ ਨਾਮ ਰਾਜਿੰਦਰ ਹੈ ਤੇ ਉਹ ਦੋ ਕੁ ਸਾਲ ਪਹਿਲਾਂ ਹੀ ਪਰਿਵਾਰ ਦੀ ਵਿੱਤੀ ਹਾਲਤ ਵਿਚ ਸੁਧਾਰ ਕਰਨ ਦੇ ਚਲਦਿਆਂ ਅਮਰੀਕਾ ਗਿਆ ਸੀ ਪਰ ਕੁਦਰਤ ਦੇ ਹੁਕਮ ਅੱਗੇ ਕਿਸੇ ਦੀ ਵਸ ਨਹੀਂ ਚਲਦੀ ਅਤੇ ਉਹ ਕੁੱਝ ਦਿਨ ਪਹਿਲਾਂ ਹੀ ਸਵਰਗ ਸਿਧਾਰ ਗਿਆ ।

ਕੀ ਦੱਸਿਆ ਰਜਿੰਦਰ ਦੇ ਭਰਾ ਨੇ

ਅਮਰੀਕਾ (America) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੇ ਘਾਟ ਉਤਰੇ ਵਿਅਕਤੀ ਰਾਜਿੰਦਰ ਦੇ ਭਰਾ ਨੇ ਦੱਸਿਆ ਕਿ ਰਾਜਿੰਦਰ (Rajender) ਅਮਰੀਕਾ ਦੇ ਮਿਨੀਸੋਟਾ ਵਿਖੇ ਰਹਿੰਦਾ ਸੀ ਤੇ ਅਮਰੀਕਾ ਤੋਂ ਰਾਜਿੰਦਰ ਦੇ ਦੋਸਤ ਨੇ ਹੀ ਉਸਨੂੰ ਰਾਜਿੰਦਰ ਦੀ ਮੌਤ ਬਾਰੇ ਸੂਚਨਾ ਦਿੱਤੀ ਸੀ । ਜਿਸ ਨਾਲ ਪੂਰੇ ਪਰਿਵਾਰ ਹੀ ਨਹੀਂ ਬਲਕਿ ਪਿੰਡ ਅੰਦਰ ਵੀ ਸੋਗ ਦੀ ਲਹਿਰ ਦੌੜ ਗਈ ਹੈ ।

ਪਰਿਵਾਰ ਨੇ ਕੀਤੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ

ਰਾਜਿੰਦਰ ਦੀ ਇਸ ਤਰ੍ਹਾਂ ਇਕਦਮ ਅਚਾਨਕ ਹੀ ਮੌਤ ਹੋ ਜਾਣ ਦੇ ਚਲਦਿਆਂ ਰਾਜਿੰਦਰ ਦੇ ਪਰਿਵਾਰ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਹਾਂ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਖਰਾਬ ਵਿੱਤੀ ਹਾਲਤ ਦੇ ਚਲਦਿਆਂ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਮ੍ਰਿਤਕ ਵਿਅਕਤੀ ਦਾ ਅੰਤਿਮ ਸਸਕਾਰ ਪੂਰੇ ਰਸਮਾਂ ਰਿਵਾਜਾਂ ਨਾਲ ਕੀਤਾ ਜਾ ਸਕੇ । ਰਾਜਿੰਦਰ ਦੇ ਇਸ ਤਰ੍ਹਾਂ ਜਾਣ ਨਾਲ ਪਿੱਛੇ ਦੋ ਧੀਆਂ ਰਹਿ ਗਈਆਂ ਹਨ ।

LEAVE A REPLY

Please enter your comment!
Please enter your name here