Honeytrap ਗੈਂਗ ਕਾਬੂ – ਮੋਹਾਲੀ ਸਾਇਬਰ ਪੁਲਿਸ ਦੀ ਵੱਡੀ ਕਾਰਵਾਈ !

0
43

ਸਾਇਬਰ ਠੱਗੀ ਦੇ ਖਿਲਾਫ ਵੱਡੀ ਸਫਲਤਾ ਹਾਸਲ ਕਰਦਿਆਂ ਮੋਹਾਲੀ ਸਾਇਬਰ ਪੁਲਿਸ ਨੇ ਇੱਕ Honeytrap ਗੈਂਗ ਦਾ ਭੰਡਾਫੋੜ ਕਰਦਿਆਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੇ ਇੱਕ ਨੌਜਵਾਨ ਨਾਲ ਦੋਸਤੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕੀਤੀ।

ਮਾਮਲੇ ਦੀ ਪੂਰੀ ਕਹਾਣੀ:
ਸ਼ਿਕਾਇਤਕਰਤਾ ਅਦਿੱਤਿਯ ਨੰਦਨ ਵਾਸੀ ਸੰਨੀ ਇਨਕਲੇਵ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਇਕ ਲੜਕੀ ਨੇ ਦੋਸਤੀ ਦਾ ਨਾਟਕ ਕਰਕੇ ਮਿਲਣ ਆਈ। ਕੁਝ ਸਮੇਂ ਬਾਅਦ ਉਸ ਨੇ ਆਪਣੇ 3 ਸਾਥੀਆਂ ਨੂੰ ਕਮਰੇ ਵਿੱਚ ਬੁਲਾ ਲਿਆ। ਪੀੜਤ ਨੂੰ ਡਰਾ ਧਮਕਾ ਕੇ ਉਸਦੇ ਬੈਕ ਖਾਤੇ ਅਤੇ ਕ੍ਰੈਡਿਟ ਕਾਰਡ ਰਾਹੀਂ ₹7.66 ਲੱਖ ਦੀ ਰਕਮ ਹਥਿਆ ਲਈ ਅਤੇ ਪੀੜਤ ਦਾ ਲੈਪਟਾਪ, ਮੋਬਾਈਲ ਅਤੇ ਜਰੂਰੀ ਸਮਾਨ ਵੀ ਚੁੱਕ ਲਿਆ।ਦੋਸ਼ੀਆਂ ਨੇ ਪੀੜਤ ਦੇ ਕਰੈਡਿਟ ਕਾਰਡ ਰਾਹੀ 3 ਆਈਫੋਨ-16 ਪ੍ਰੋ ਮੈਕਸ ਖਰੀਦ ਲਏ। ਇਹ ਠੱਗੀ ਇੱਕ ਯੋਜਨਾਬੱਧ ਸਾਜਿਸ਼ ਅਧੀਨ ਕੀਤੀ ਗਈ ਸੀ।
ਪੁਲਿਸ ਦੀ ਟੈਕਨੀਕਲ ਕਾਰਵਾਈ:
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਐਸ.ਪੀ. ਹਰਮਨਦੀਪ ਹਾਂਸ , ਡੀਆਈਜੀ ਹਰਚਰਨ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਉਪ ਕਪਤਾਨ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਸਾਇਬਰ ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 1 ਲੜਕੀ ਸਮੇਤ 3 ਦੋਸ਼ੀ ਕਾਬੂ ਕਰ ਲਏ ਹਨ। 01 ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ:
1. ਪਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ – ਬਰਨਾਲਾ, ਹਾਲ ਵਾਸੀ ਏ.ਕੇ.ਐਸ. ਸੋਸਾਇਟੀ, ਜੀਰਕਪੁਰ
2. ਪੂਜਾ ਤਨੇਜਾ ਪੁੱਤਰੀ ਅਨੀਲ ਤਨੇਜਾ – ਵਾਸੀ ਕਰਨਾਲ, ਹਰਿਆਣਾ
3. ਅਰਸ਼ਦੀਪ ਕੁਮਾਰ ਪੁੱਤਰ ਅਸ਼ੋਕ ਸ਼ਰਮਾ – ਬਰਨਾਲਾ, ਹਾਲ ਵਾਸੀ ਜੀਰਕਪੁਰ
ਬਰਾਮਦਗੀ:
• ਪੀੜਤ ਦਾ ਲੈਪਟਾਪ, ਮੋਬਾਈਲ ਫੋਨ ਅਤੇ ਜਰੂਰੀ ਦਸਤਾਵੇਜ਼
• ਠੱਗੀ ਦੀ ਰਕਮ ਨਾਲ ਖਰੀਦੇ iPhone 16 Pro Max

ਮੁਕੱਦਮਾ ਨੰਬਰ 29 ਤਹਿਤ ਮਿਤੀ 06/06/2025 ਨੂੰ ਥਾਣਾ ਸਾਇਬਰ ਕ੍ਰਾਈਮ, ਐਸ.ਏ.ਐਸ. ਨਗਰ ‘ਚ ਧਾਰਾਵਾਂ 308(2), 127(2), 3(5), 351(2) ਬੀ.ਐਨ.ਐਸ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਇਬਰ ਪੁਲਿਸ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਵਿਸ਼ਵਾਸਯੋਗ ਲੱਗਣ ਵਾਲੀਆਂ ਪੇਸ਼ਕਸ਼ਾਂ ਵੀ ਇਕ ਝੂਠ ਹੋ ਸਕਦੀਆਂ ਹਨ। ਕਿਸੇ ਅਣਜਾਣ ਨਾਲ ਪੇਸ਼ ਆਉਣ ਤੋਂ ਪਹਿਲਾਂ ਸੋਚੋ ਤੇ ਸਾਵਧਾਨ ਰਹੋ। ਕਿਸੇ ਵੀ ਸ਼ੱਕੀ ਕਾਲ ਜਾਂ ਘਟਨਾ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਸਾਇਬਰ ਹੇਲਪਲਾਈਨ ਨੂੰਬਰ 1930 ਤੇ ਦਿਓ।
ਕੈਨੇਡਾ: ਪੰਜਾਬ ਦੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਮੋਹਾਲੀ ਸਾਇਬਰ ਪੁਲਿਸ ਵੱਲੋਂ ਇਹ ਵੱਡੀ ਸਫਲਤਾ ਸਮਾਜ ਵਿੱਚ ਵਿਸ਼ਵਾਸ ਵਧਾਉਣ ਵੱਲ ਇੱਕ ਮਜ਼ਬੂਤ ਕਦਮ ਹੈ।

LEAVE A REPLY

Please enter your comment!
Please enter your name here