ਯੋ ਯੋ ਹਨੀ ਸਿੰਘ ਦਾ ਸ਼ੋਅ 23 ਮਾਰਚ ਨੂੰ ਚੰਡੀਗੜ੍ਹ ਸੈਕਟਰ 25 ਰੇਲ ਗਰਾਊਂਡ ਵਿਖੇ ਹੋਣ ਜਾ ਰਿਹਾ ਹੈ, ਜਿਸ ਸਬੰਧੀ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਯਾਦਵ ਨੇ ਪੁਲਿਸ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਨਿਰਦੇਸ਼ ਦਿੱਤੇ ਗਏ ਕਿ ਸ਼ੋਅ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਸੁਰੱਖਿਆ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਜਿਸ ਕਾਰਨ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਰੈਲੀ ਗਰਾਊਂਡ ਦਾ ਨਿਰੀਖਣ ਕੀਤਾ ਗਿਆ ਹੈ। ਇਸ ਦੌਰਾਨ ਡੀਐਸਪੀ, ਇੰਸਪੈਕਟਰ ਅਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਅੰਮ੍ਰਿਤਸਰ ‘ਚ HRTC ਦੀਆਂ ਬੱਸਾਂ ਰੋਕੀਆਂ, ਕੀਤੀ ਭੰਨਤੋੜ
ਹੋਰ ਵੀ ਮਜ਼ਬੂਤ ਸੁਰੱਖਿਆ ਯਕੀਨੀ ਬਣਾਉਣ ਲਈ, ਸ਼ੋਅ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤਾਂ ਜੋ ਹਰ ਗਤੀਵਿਧੀ ਨੂੰ ਕੈਦ ਕੀਤਾ ਜਾ ਸਕੇ। ਕੁਝ ਦਿਨ ਪਹਿਲਾਂ ਸੈਕਟਰ 25 ਦੇ ਨਾਲ ਲੱਗਦੇ ਇਲਾਕੇ ਵਿੱਚ ਅੰਕਿਤ ਨਾਮ ਦੇ ਨੌਜਵਾਨ ਦੀ ਲੜਾਈ ਵਿੱਚ ਮੌਤ ਅਤੇ ਇੱਕ ਏਐਸਆਈ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਉਣ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਪੁਲਿਸ ਤਾਇਨਾਤ ਕੀਤੀ ਜਾਵੇਗੀ।
ਬਾਊਂਸਰਾਂ ਦੀ ਟੀਮ ਰੈਲੀ ਗਰਾਊਂਡ ਵਿੱਚ ਪਹੁੰਚ ਗਈ
ਸੈਕਟਰ 25 ਦੇ ਰੈਲੀ ਗਰਾਊਂਡ ਵਿੱਚ ਉਹ ਸਟੇਜ ਸਥਾਪਤ ਕੀਤੀ ਗਈ ਹੈ ਜਿੱਥੇ ਹਨੀ ਸਿੰਘ ਖੜ੍ਹੇ ਹੋ ਕੇ ਗਾਉਣਗੇ ਅਤੇ ਇਸਦੇ ਆਲੇ-ਦੁਆਲੇ ਸਜਾਵਟ ਕੀਤੀ ਜਾ ਰਹੀ ਹੈ। ਬਾਊਂਸਰਾਂ ਦੀ ਟੀਮ ਰੈਲੀ ਗਰਾਊਂਡ ਵਿੱਚ ਪਹੁੰਚ ਗਈ ਹੈ।