ਕੇਦਾਰਨਾਥ ‘ਚ ਬਣਿਆ ਇਤਿਹਾਸਕ ਰਿਕਾਰਡ, 50 ਦਿਨਾਂ ‘ਚ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ || Today News

0
46
Historical record made in Kedarnath, more than 10 lakh pilgrims visited in 50 days

ਕੇਦਾਰਨਾਥ ‘ਚ ਬਣਿਆ ਇਤਿਹਾਸਕ ਰਿਕਾਰਡ, 50 ਦਿਨਾਂ ‘ਚ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਉੱਤਰਾਖੰਡ ਸਥਿਤ ਬਾਬਾ ਕੇਦਾਰਨਾਥ ਧਾਮ ‘ਚ ਇਸ ਵਾਰ ਸ਼ਰਧਾਲੂ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਦਰਸ਼ਨਾਂ ਲਈ ਪਹੁੰਚ ਰਹੇ ਹਨ | ਮਾਨਸੂਨ ਸ਼ੁਰੂ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਰਧਾਲੂ ਇੱਥੇ ਇਕੱਠੇ ਹੋ ਰਹੇ ਹਨ | 10 ਮਈ ਤੋਂ ਸ਼ੁਰੂ ਹੋਈ ਯਾਤਰਾ ਵਿੱਚ ਹੁਣ ਤੱਕ 10 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਦੇ ਦਰਸ਼ਨ ਕਰ ਚੁੱਕੇ ਹਨ।

ਸ਼ਰਧਾਲੂਆਂ ਦੀ ਗਿਣਤੀ 25 ਲੱਖ ਤੋਂ ਹੋ ਸਕਦੀ ਪਾਰ

ਦੱਸ ਦਈਏ ਕਿ ਇਸ ਵਾਰ ਬਾਬਾ ਦੀ ਯਾਤਰਾ ਪਿਛਲੇ ਸਾਲ ਦੇ ਮੁਕਾਬਲੇ ਦੇਰੀ ਨਾਲ ਸ਼ੁਰੂ ਹੋਈ, ਫਿਰ ਵੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਪਹਿਲੇ ਦਿਨ ਤੋਂ ਹੀ ਕੇਦਾਰਪੁਰੀ ਵਿੱਚ ਆਸਥਾ ਦਾ ਹੜ੍ਹ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ਮੁਤਾਬਕ ਦਰਵਾਜ਼ੇ ਖੁੱਲ੍ਹਣ ਦੇ ਪਹਿਲੇ ਦਿਨ 20 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਇਸ ਨੂੰ ਦੇਖਿਆ। ਯਾਤਰਾ ਦੇ ਸੰਪੂਰਨ ਹੋਣ ਵਿੱਚ ਅਜੇ ਚਾਰ ਮਹੀਨੇ ਬਾਕੀ ਹਨ। ਇਸ ਸਭ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਅੰਤ ਤੱਕ ਧਾਮ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 25 ਲੱਖ ਤੋਂ ਪਾਰ ਹੋ ਸਕਦੀ ਹੈ। ਇਸ ਸਭ ਦੇ ਵਿਚਕਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਫਿਕ ਜਾਮ ਤੋਂ ਛੁਟਕਾਰਾ ਪਾਉਣ ਲਈ ਕਈ ਥਾਵਾਂ ‘ਤੇ ਬੈਰੀਕੇਡਿੰਗ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ ਜਾਣ ਲਈ ਕਰਾਇਆ ਸੀ ਫਰਜ਼ੀ ਵਿਆਹ , ਏਜੰਟ ਨੇ ਠੱਗੇ ਲਏ ਸਾਢੇ 16 ਲੱਖ ਰੁਪਏ

ਸੁਰੱਖਿਆ ਅਤੇ ਸਹੂਲਤ ਲਈ ਕੀਤੇ ਗਏ ਸਖ਼ਤ ਪ੍ਰਬੰਧ

ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪੈਦਲ ਮਾਰਗ ਅਤੇ ਧਾਮ ਵਿੱਚ ਰੇਨ ਸ਼ੈਲਟਰ ਬਣਾਏ ਗਏ ਹਨ। ਧਿਆਨਯੋਗ ਹੈ ਕਿ ਇਸ ਵਾਰ ਯਾਤਰਾ ਵਿੱਚ ਪਸ਼ੂਆਂ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਦੱਸ ਦਈਏ ਕਿ ਪਹਿਲਾਂ ਪਸ਼ੂਆਂ ਦੇ ਆਰਾਮ ਦਾ ਕੋਈ ਪ੍ਰਬੰਧ ਨਹੀਂ ਸੀ ਪਰੰਤੂ ਇਸ ਵਾਰ ਯਾਤਰਾ ਦੇ ਰਸਤੇ ‘ਤੇ ਪੈਦਲ ਚੱਲਣ ਵਾਲੇ ਘੋੜਿਆਂ ਅਤੇ ਖੱਚਰਾਂ ਦੇ ਆਰਾਮ ਲਈ ਟੀਨ ਦਾ ਸ਼ੈੱਡ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਯਾਤਰਾ ਦੇ ਰਸਤੇ ‘ਤੇ ਜਾਣ ਵਾਲੇ ਘੋੜਿਆਂ ਅਤੇ ਖੱਚਰਾਂ ਨੂੰ ਟੈਟਨਸ ਦੇ ਟੀਕੇ ਲਗਾਏ ਗਏ ਹਨ। ਜਿਸ ਨਾਲ ਉਨ੍ਹਾਂ ਦੀਆਂ ਮੌਤਾਂ ਵਿੱਚ ਕਮੀ ਆਈ ਹੈ।

 

LEAVE A REPLY

Please enter your comment!
Please enter your name here