ਹਿੰਦੂ ਸੰਗਠਨਾਂ ਵੱਲੋਂ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣ ਦੀ ਕੀਤੀ ਮੰਗ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਰ ਰੋਜ ਗਊ ਮਾਤਾ ਦੀ ਹੱਤਿਆ ਨੂੰ ਰੋਕਣ ਲਈ ਕਾਫੀ ਸਮੇਂ ਤੋਂ ਹਿੰਦੂ ਸੰਗਠਨ ਕੰਮ ਕਰ ਰਹੇ ਹਨ।ਪਰ ਫੇਰ ਵੀ ਪੰਜਾਬ ‘ਚ ਗਊ ਤਸਕਰ ਗੈਰ ਕਾਨੂੰਨੀ ਢੰਗ ਨਾਲ ਗਊ ਮਾਤਾ ਦੀ ਹੱਤਿਆ ਕਰ ਕੇ ਉਸ ਦੀ ਤਸਕਰੀ ਕਰਕੇ ਵੱਖ-ਵੱਖ ਥਾਵਾਂ ‘ਤੇ ਵੇਚਦੇ ਹਨ।
ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ
ਜਿਸ ਨਾਲ ਹਿੰਦੂ ਸਮਾਜ ਦੀ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਦੀ ਹੈ। ਹਾਲ ਹੀ ‘ਚ ਸਰਹਿੰਦ ਰੋਡ ਪਟਿਆਲਾ ਚ ਗਊ ਮਾਤਾ ਦੀ ਹੱਤਿਆ ਕਰ ਦਿੱਤੀ ਗਈ ਫਗਵਾੜਾ ਵਿਖੇ ਗਊ ਮਾਤਾ ਦੀ ਹੱਤਿਆ ਕਰ ਦਿਤੀ ਗਈ ਪੰਜਾਬ ਚ ਲਗਾਤਾਰ ਹੋ ਰਹੀ ਗਊ ਮਾਤਾ ਦੀ ਹਤਿਆ ਨੂੰ ਪੂਰੀ ਤਰ੍ਹਾਂ ਰੋਕਣ ਲੇਈ ਸਮੂਹ ਹਿੰਦੂ ਸਮਾਜ ਅਪੀਲ ਕਰਦਾ ਕਿ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿੱਤਾ ਜਾਵੇ ।
ਸ਼ਿਵ ਸੈਨਾ ਹਿੰਦੁ ਟਕਸਾਲੀ ਅਤੇ ਅਖਿਲ ਸਨਾਤਨ ਹਿੰਦੂ ਰੱਖਿਆ ਦਲ ਨੇ ਸਾਂਝੇ ਤੌਰ ਤੇ ਡੀ ਸੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿਚ ਇਹ ਮੰਗ ਕੀਤੀ ਕਿ ਗੋ ਵੰਸ਼ ਦੀ ਹੱਤਿਆ ਕਰਨ ਵਾਲੇ ਹੱਤਿਆਰਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ SGPC ਪ੍ਰਧਾਨ ਹਰਜਿੰਦਰ ਧਾਮੀ
ਸਮੂਹ ਹਿੰਦੂ ਸਮਾਜ ਨੂੰ ਯਕੀਨ ਹੈ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋ ਗਊ ਮਾਤਾ ਦੀ ਹਤਿਆ ਨੂੰ ਰੋਕਣ ਲਈ ਗਊ ਮਾਤਾ ਨੂੰ ਪੰਜਾਬ ਚ ਰਾਜਮਾਤਾ ਦਾ ਦਰਜਾ ਦੇਣ ਨਾਲ ਗਊ ਹਤਿਆ ਖਤਮ ਹੋਵੇਗੀ ਪੰਜਾਬ ਚ ਤੇ ਹਿੰਦੂ ਸਮਾਜ ਦੀ ਧਾਰਮਿਕ ਹਿੱਤਾਂ ਦੀ ਰੱਖਿਆ ਹੋਵੇਗੀ