Mucositis ਤੋਂ ਪਰੇਸ਼ਾਨ ਹੋਈ ਹਿਨਾ ਖਾਨ, ਖਾਣਾ-ਪੀਣਾ ਵੀ ਹੋਇਆ ਬੰਦ
ਮਸ਼ਹੂਰ ਅਦਾਕਾਰਾ ਇਸ ਸਮੇਂ ਬ੍ਰੈਸਟ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ | ਸ਼ੁਰੂਆਤੀ ਕੀਮੋਥੈਰੇਪੀ ਤੋਂ ਬਾਅਦ, ਅਭਿਨੇਤਰੀ ਨੇ ਪ੍ਰਸ਼ੰਸਕਾਂ ਨਾਲ ਕੀਮੋਥੈਰੇਪੀ ਦੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਕੀਤਾ, ਪਹਿਲਾਂ ਤੇਜ਼ੀ ਨਾਲ ਵਾਲਾਂ ਦਾ ਝੜਨਾ ਅਤੇ ਫਿਰ ਕੁਝ ਨਿਸ਼ਾਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਸਿਹਤ ‘ਤੇ ਅਪਡੇਟ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ 5 ਕੀਮੋ ਪੂਰੇ ਹੋ ਚੁੱਕੇ ਹਨ ਅਤੇ ਹੁਣ ਤਿੰਨ ਕੀਮੋ ਬਾਕੀ ਹਨ।
ਅਦਾਕਾਰਾ ਨੇ ਫੈਨਜ਼ ਤੋਂ ਮੰਗੀ ਮਦਦ
ਅਦਾਕਾਰਾ ਨੂੰ ਅੰਦਾਜ਼ਾ ਸੀ ਕਿ ਆਉਣ ਵਾਲੇ ਦਿਨ ਮੁਸ਼ਕਲ ਹੋਣ ਵਾਲੇ ਹਨ ਪਰ ਜਲਦੀ ਹੀ ਮੁਸ਼ਕਲਾਂ ਅਜਿਹੀਆਂ ਬਣ ਜਾਣਗੀਆਂ ਕਿ ਖਾਣਾ-ਪੀਣਾ ਵੀ ਮੁਸ਼ਕਲ ਹੋ ਜਾਵੇਗਾ। ਇਸ ਬਾਰੇ ਅਦਾਕਾਰਾ ਨੂੰ ਕੋਈ ਜਾਣਕਾਰੀ ਨਹੀਂ ਸੀ। ਕੈਂਸਰ ਦੇ ਵਿਚਕਾਰ, ਉਹ ਮਿਊਕੋਸਾਈਟਿਸ ਤੋਂ ਪੀੜਤ ਹੈ, ਜਿਸ ਬਾਰੇ ਅਦਾਕਾਰਾ ਨੇ ਫੈਨਜ਼ ਤੋਂ ਮਦਦ ਮੰਗੀ ਹੈ।
ਖਾਣ-ਪੀਣ ‘ਚ ਹੋ ਰਹੀ ਪਰੇਸ਼ਾਨੀ
36 ਸਾਲ ਦੀ ਹਿਨਾ ਖਾਨ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਸੰਬੰਧੀ ਅਪਡੇਟਸ ਦਿੰਦੀ ਰਹਿੰਦੀ ਹੈ। ਉਨ੍ਹਾਂ ਨੇ ਹਾਲ ਹੀ ‘ਚ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਕੁਝ ਉਸਨੂੰ ਘਰੇਲੂ ਉਪਚਾਰ ਦੱਸ ਰਹੇ ਹਨ ਅਤੇ ਕੁਝ ਉਸਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਹਿਨਾ ਨੇ ਇੰਸਟਾਗ੍ਰਾਮ ‘ਤੇ ਇਕ ਨਵੀਂ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਪ੍ਰਸ਼ੰਸਕਾਂ ਤੋਂ ਮਦਦ ਮੰਗਦੀ ਨਜ਼ਰ ਆ ਰਹੀ ਹੈ। ਇਸ ਦਾ ਕਾਰਨ ਹੈ ਮਿਊਕੋਸਾਈਟਸ, ਕੈਂਸਰ ‘ਚ ਕੀਮੋਥੈਰੇਪੀ ਦਾ ਸਾਈਡ ਇਫੈਕਟ, ਜਿਸ ਕਾਰਨ ਉਸ ਨੂੰ ਖਾਣ-ਪੀਣ ‘ਚ ਪਰੇਸ਼ਾਨੀ ਹੋ ਰਹੀ ਹੈ।
ਹਿਨਾ ਨੇ ਇਕ ਪੋਸਟ ਸ਼ੇਅਰ ਕੀਤੀ
ਅਭਿਨੇਤਰੀ ਨੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਲਿਖਿਆ- ‘ਮਿਊਕੋਸਾਈਟਸ ਕੀਮੋਥੈਰੇਪੀ ਦਾ ਇਕ ਹੋਰ ਸਾਈਡ ਇਫੈਕਟ ਹੈ। ਮੈਂ ਇਸ ਦੇ ਲਈ ਡਾਕਟਰ ਦੀ ਸਲਾਹ ‘ਤੇ ਚੱਲ ਰਹੀ ਹਾਂ। ਪਰ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਇਸ ਵਿੱਚੋਂ ਲੰਘਿਆ ਹੈ ਜਾਂ ਇਸ ਬਾਰੇ ਜਾਣਦਾ ਹੈ, ਤਾਂ ਕਿਰਪਾ ਕਰਕੇ ਸਾਨੂੰ ਲਾਭਦਾਇਕ ਇਲਾਜ ਦੱਸੋ। ਉਸ ਨੇ ਅੱਗੇ ਲਿਖਿਆ- ‘ਜਦੋਂ ਤੁਸੀਂ ਕੁਝ ਵੀ ਖਾਣ ਦੇ ਯੋਗ ਨਹੀਂ ਹੁੰਦੇ, ਤਾਂ ਇਹ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਜੇ ਕੋਈ ਉਨ੍ਹਾਂ ਨੂੰ ਸਲਾਹ ਦੇਵੇ, ਤਾਂ ਇਹ ਉਨ੍ਹਾਂ ਦੀ ਬਹੁਤ ਮਦਦ ਕਰੇਗਾ। ਕੈਪਸ਼ਨ ਵਿੱਚ, ‘ਕਿਰਪਾ ਕਰਕੇ ਸੁਝਾਅ ਦਿਓ। ਬੇਨਤੀ।’ ਵੀ ਲਿਖਿਆ ਹੋਇਆ ਹੈ।
ਫੈਨਜ਼ ਦੱਸ ਰਹੇ ਹਨ ਸੁਝਾਅ
ਹਿਨਾ ਦੀ ਇਸ ਪੋਸਟ ਤੋਂ ਬਾਅਦ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਕੁਝ ਉਨ੍ਹਾਂ ਨੂੰ ਆਪਣੇ ਤਜ਼ਰਬੇ ਤੋਂ ਇਸ ਨਾਲ ਨਜਿੱਠਣ ਲਈ ਸੁਝਾਅ ਦੱਸ ਰਹੇ ਹਨ ਜਦੋਂ ਕਿ ਦੂਸਰੇ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਹਨ। ਉਸ ਨੂੰ ਸੁਝਾਅ ਦਿੰਦੇ ਹੋਏ ਇਕ ਨੇ ਲਿਖਿਆ, ‘ਨਾਰੀਅਲ ਪਾਣੀ, ਚੁਕੰਦਰ ਦਾ ਰਸ, ਆਈਸਕ੍ਰੀਮ, ਕਸਟਾਰਡ ਪੀਣ ਦੀ ਕੋਸ਼ਿਸ਼ ਕਰੋ।’ ਇਕ ਯੂਜ਼ਰ ਨੇ ਲਿਖਿਆ, ‘ਮੇਰੀ ਮਾਂ ਇਸ ਤੋਂ ਲੰਘੀ ਹੈ ਅਤੇ ਅਸੀਂ ਉਨ੍ਹਾਂ ਨੂੰ ਨਾਰੀਅਲ ਪਾਣੀ ਪਿਲਾਉਂਦੇ ਸੀ। ਤੁਹਾਡੀ ਜਲਦੀ ਸਿਹਤ ਠੀਕ ਹੋ ਜਾਵੇਗੀ । ਇਕ ਹੋਰ ਨੇ ਲਿਖਿਆ, ‘ਸਾਫਟ ਫੂਡ ਅਤੇ ਪ੍ਰੋਟੀਨ ਯੁਕਤ ਭੋਜਨ ਖਾਓ।’ ਹਰ ਕੋਈ ਹਿਨਾ ਦੀ ਸਿਹਤਯਾਬੀ ਲਈ ਦੁਆ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 12 IPS ਦਾ ਕੀਤਾ ਪ੍ਰਮੋਸ਼ਨ, ਰਾਕੇਸ਼ ਅਗਰਵਾਲ ਨੂੰ ਬਣਾਇਆ ADGP
mucositis ਕੀ ਹੈ
NHS ਦੇ ਅਨੁਸਾਰ, ਇਹ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦਾ ਇੱਕ ਮਾੜਾ ਪ੍ਰਭਾਵ ਹੈ, ਜਿਸ ਨਾਲ ਮੂੰਹ ਅਤੇ ਅੰਤੜੀਆਂ ਵਿੱਚ ਸੋਜ ਆ ਜਾਂਦੀ ਅਤੇ ਦਰਦ ਹੁੰਦਾ ਹੈ। ਮਿਊਕੋਸਾਈਟਿਸ ਦੇ ਕਾਰਨ, ਮਰੀਜ਼ ਨੂੰ ਸੁੱਕਾ ਮੂੰਹ, ਛਾਲੇ, ਬਦਬੂ, ਖਾਣ-ਪੀਣ ਵਿੱਚ ਮੁਸ਼ਕਲ, ਦਸਤ, ਕਬਜ਼ ਆਦਿ ਹੋ ਸਕਦਾ ਹੈ।