ਕੈਂਸਰ ਨਾਲ ਪੀੜਤ Hina Khan ਨੇ ਮੁੰਡਵਾਇਆ ਸਿਰ , ਵੇਖੋ ਭਾਵੁਕ ਕਰ ਦੇਣ ਵਾਲਾ Video
ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹੀ ਦਿਨੀਂ ਕੈਂਸਰ ਨਾਲ ਜੰਗ ਲੜ ਰਹੀ ਹੈ। ਇਸੇ ਵਿਚਾਲੇ ਹਿਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣਾ ਸਿਰ ਮੁੰਡਵਾਉਂਦੀ ਹੋਈ ਨਜ਼ਰ ਆਈ। ਸਾਂਝੀ ਕੀਤੀ ਗਈ ਵੀਡੀਓ ਵਿੱਚ ਹਿਨਾ ਨੇ ਦੱਸਿਆ ਕਿ ਕੈਂਸਰ ਦੇ ਚੱਲਦਿਆਂ ਬਹੁਤ ਵਾਲ ਝੜਨ ਲੱਗੇ ਸਨ। ਵਾਲਾਂ ਨੂੰ ਝੜਦੇ ਹੋਏ ਦੇਖਣਾ ਤਣਾਅ ਨਾਲ ਭਰਿਆ ਤੇ ਡਿਪ੍ਰੈਸ਼ਨ ਵਰਗਾ ਸੀ। ਜਿਸ ਕਾਰਨ ਉਨ੍ਹਾਂ ਨੇ ਆਪਣਾ ਸਿਰ ਮੁੰਡਵਾਉਣ ਦਾ ਫੈਸਲਾ ਕੀਤਾ।
ਕੈਂਸਰ ਪੀੜਤਾਂ ਲਈ ਇੱਕ ਮੋਟੀਵੇਸ਼ਨਲ ਮੈਸੇਜ ਕੀਤਾ ਸਾਂਝਾ
ਇਸ ਵੀਡੀਓ ਵਿੱਚ ਅੱਗੇ ਹਿਨਾ ਨੇ ਸਾਰੇ ਕੈਂਸਰ ਪੀੜਤਾਂ ਲਈ ਇੱਕ ਮੋਟੀਵੇਸ਼ਨਲ ਮੈਸੇਜ ਵੀ ਸਾਂਝਾ ਕੀਤਾ ਤੇ ਲੋਕਾਂ ਨੂੰ ਮਾਨਸਿਕ ਰੂਪ ਨਾਲ ਮਜ਼ਬੂਤ ਰਹਿਣ ਦੀ ਗੁਜ਼ਾਰਿਸ਼ ਕੀਤੀ। ਹਿਨਾ ਨੇ ਕਿਹਾ ਕਿ ਉਹ ਅਸਲ ਵਿੱਚ ਇਸ ‘ਤੇ ਕੰਮ ਕਰਨਾ ਚਾਹੁੰਦੀ ਹੈ। ਪਾਜ਼ੀਟਿਵ ਰਹਿਣਾ ਚਾਹੁੰਦੀ ਹੈ ਤੇ ਖੁਸ਼ ਰਹਿਣਾ ਚਾਹੁੰਦੀ ਹੈ। ਉਸਨੇ ਕਿਹਾ ਕਿ ਉਹ ਹਰ ਚੀਜ਼ ਕਰਨਾ ਚਾਹੁੰਦੀ ਹੈ ਜੋ ਇਸ ਪੂਰੀ ਯਾਤਰਾ ਵਿੱਚ ਉਸਨੂੰ ਕੋਈ ਮੈਂਟਲ ਪ੍ਰਾਬਲਮ ਨਾ ਦੇਵੇ। ਹਿਨਾ ਨੇ ਕਿਹਾ ਕਿ ਇਹ ਬਹੁਤ ਤਣਾਅ ਨਾਲ ਭਰਿਆ ਹੋਇਆ ਤੇ ਡਿਪ੍ਰੈਸ਼ਨ ਵਰਗਾ ਹੈ। ਮੈਂ ਉਸ ਤੋਂ ਗੁਜ਼ਰਨਾ ਨਹੀਂ ਚਾਹੁੰਦੀ ਹਾਂ। ਮੇਰੇ ਕੰਟਰੋਲ ਵਿੱਚ ਜੋ ਪਹਿਲਾਂ ਤੋਂ ਹੈ ਉਸ ‘ਤੇ ਐਕਸ਼ਨ ਲੈਣਾ ਹੈ।
View this post on Instagram
ਵਾਲ ਡਿੱਗਣ ਤੋਂ ਪਹਿਲਾਂ ਇਸ ਨੂੰ ਖਤਮ ਕਰ ਲਓ…
ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਬਹੁਤ ਮੁਸ਼ਕਿਲ ਹੈ। ਇਹ ਦਰਦਨਾਕ ਵੀ ਹੈ। ਆਪਣੇ ਆਪ ਨੂੰ ਇਸ ਸਭ ਦੇ ਵਿੱਚ ਨਾ ਪਾਓ। ਵਾਲ ਡਿੱਗਣ ਤੋਂ ਪਹਿਲਾਂ ਇਸ ਨੂੰ ਖਤਮ ਕਰ ਲਓ। ਮੈਂ ਹੀ ਕਰਨ ਜਾ ਰਹੀ ਹਾਂ। ਇਸ ਨਾਲ ਕੁਝ ਬਦਲਣ ਵਾਲਾ ਨਹੀਂ ਹੈ। ਤੁਸੀਂ ਜਿਸ ਤਰ੍ਹਾਂ ਹੋ ਉਸੇ ਤਰ੍ਹਾਂ ਹੀ ਰਹੋਗੇ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਖੂਬਸੂਰਤ ਹੋ ਜਾਓਗੇ। ਇਸ ਨਵੀਂ ਯਾਤਰਾ ਵਿੱਚ ਖੁਦ ਨੂੰ ਹਰ ਤਰਾਂ ਨਾਲ ਅਪਣਾਓ। ਇੰਨਾ ਕਹਿਣ ਤੋਂ ਬਾਅਦ ਹਿਨਾ ਨੇ ਆਪਣਾ ਸਿਰ ਮੁੰਡਵਾ ਲਿਆ।
ਇਹ ਵੀ ਪੜ੍ਹੋ : ਕਸੂਤੇ ਫਸੇ ਭਾਰਤ ਭੂਸ਼ਣ ਆਸ਼ੂ, ਅਦਾਲਤ ਨੇ ਭੇਜਿਆ 5 ਦਿਨੀਂ ਰਿਮਾਂਡ ‘ਤੇ
ਕੋਕਿਲਾਬੇਨ ਹਸਪਤਾਲ ਵਿੱਚ ਚੱਲ ਰਿਹਾ ਇਲਾਜ
ਦੱਸ ਦਈਏ ਕਿ ਅਦਾਕਾਰਾ ਛਾਤੀ ਦੇ ਕੈਂਸਰ ਦੇ ਤੀਜੇ ਪੜਾਅ ਵਿੱਚੋਂ ਲੰਘ ਰਹੀ ਹੈ। ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਦੋਂ ਤੋਂ ਅਦਾਕਾਰਾ ਨੂੰ ਇਸ ਬਾਰੇ ਪਤਾ ਲੱਗਿਆ ਹੈ ਉਦੋਂ ਤੋਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਜ਼ੀਟਿਵ ਪੋਸਟਾਂ ਸਾਂਝੀਆਂ ਕਰ ਰਹੀ ਹੈ। ਅਦਾਕਾਰਾ ਆਪਣੀ ਕੈਂਸਰ ਯਾਤਰਾ ਨੂੰ ਰਿਕਾਰਡ ਕਰ ਰਹੀ ਹੈ ਤਾਂ ਜੋ ਇਹ ਕਿਸੇ ਦੇ ਕੰਮ ਆ ਸਕੇ।