ਹਿਮਾਚਲ ਪ੍ਰਦੇਸ਼ ਚੋਣਾਂ: ਵੋਟਿੰਗ ਜਾਰੀ, 1 ਵਜੇ ਤੱਕ 37.19 ਫੀਸਦੀ ਹੋਈ ਵੋਟਿੰਗ

0
80

ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਵੋਟਿੰਗ ਜਾਰੀ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਸੂਬੇ ਦੀਆਂ 68 ਸੀਟਾਂ ‘ਤੇ ਇੱਕੋ ਪੜਾਅ ‘ਚ ਹੋ ਰਹੀਆਂ ਚੋਣਾਂ ‘ਚ 412 ਉਮੀਦਵਾਰ ਮੈਦਾਨ ‘ਚ ਹਨ। ਚੋਣ ਨਤੀਜੇ 8 ਦਸੰਬਰ ਨੂੰ ਜਾਰੀ ਕੀਤੇ ਜਾਣਗੇ। ਸੂਬੇ ਵਿੱਚ ਕੁੱਲ 55,92,828 ਵੋਟਰ ਹਨ। ਇਨ੍ਹਾਂ ਵਿੱਚੋਂ 28,54,945 ਪੁਰਸ਼ ਅਤੇ 27,37,845 ਮਹਿਲਾ ਵੋਟਰ ਹਨ। ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਐਮ ਜੈਰਾਮ ਠਾਕੁਰ ਅਤੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਸਮੇਤ ਕਈ ਨੇਤਾਵਾਂ ਨੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

ਹਿਮਾਚਲ ਪ੍ਰਦੇਸ਼ ਵਿੱਚ ਦੁਪਹਿਰ 1 ਵਜੇ ਤੱਕ 37.19% ਪੋਲਿੰਗ ਹੋ ਚੁੱਕੀ ਹੈ। ਸਵੇਰੇ 11 ਵਜੇ ਤੱਕ 17.98 ਫੀਸਦੀ ਵੋਟਿੰਗ ਹੋ ਚੁੱਕੀ ਸੀ।

ਬਿਲਾਸਪੁਰ – 34.05%
ਚੰਬਾ – 28.35%
ਹਮੀਰਪੁਰ – 35.86%
ਕਾਂਗੜਾ – 35.50%
ਕਿਨੌਰ – 35%
ਕੁੱਲੂ – 43.33%
ਲਾਹੌਲ ਸਪਿਤੀ- 21.95%
ਮੰਡੀ – 41.17%

ਸ਼ਿਮਲਾ – 37.30%

ਸਿਰਮੌਰ – 41.89%
ਸੋਲਨ – 37.90%
ਊਨਾ 39.93%

LEAVE A REPLY

Please enter your comment!
Please enter your name here