ਹਾਈਕੋਰਟ ਦੇ ਵਕੀਲ ਨੇ ਕੰਗਨਾ ਰਣੌਤ ਨੂੰ ਭੇਜਿਆ ਨੋਟਿਸ, 7 ਦਿਨਾਂ ਦੇ ਅੰਦਰ ਮਾਫੀ ਮੰਗਣ ਦੀ ਕਹੀ ਗੱਲ || Today News

0
218
High Court lawyer sent notice to Kangana Ranaut, said to apologize within 7 days

ਹਾਈਕੋਰਟ ਦੇ ਵਕੀਲ ਨੇ ਕੰਗਨਾ ਰਣੌਤ ਨੂੰ ਭੇਜਿਆ ਨੋਟਿਸ, 7 ਦਿਨਾਂ ਦੇ ਅੰਦਰ ਮਾਫੀ ਮੰਗਣ ਦੀ ਕਹੀ ਗੱਲ

ਬਾਲੀਵੁੱਡ ਅਦਾਕਾਰ ਤੇ ਹਿਮਾਚਲ ਦੀ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ | ਨਵਾਂਸ਼ਹਿਰ ਦੀ ਇਕ ਸੰਸਥਾ ਨੇ ਕੰਗਨਾ ਨੂੰ ਇਕ ਨੋਟਿਸ ਭੇਜਿਆ ਹੈ। ਦਰਅਸਲ , ਕੁਝ ਦਿਨ ਪਹਿਲਾਂ ਚੰਡੀਗੜ੍ਹ ਏਅਰਪੋਰਟ ‘ਤੇ ਇਕ CISF ਮਹਿਲਾ ਵੱਲੋਂ ਕੰਗਨਾ ਨੂੰ ਥੱਪੜ ਮਾਰਿਆ ਸੀ ਕਿਉਂਕਿ ਉਹ ਕੰਗਨਾ ਵੱਲੋਂ ਕਿਸਾਨਾਂ ਲਈ ਦਿੱਤੇ ਗਏ ਗਲਤ ਬਿਆਨ ਤੋਂ ਕਾਫੀ ਨਾਰਾਜ਼ ਸੀ।

6 ਜੂਨ ਨੂੰ ਕੰਗਨਾ ਨੇ ਪੰਜਾਬ ਵਿਚ ਅੱਤਵਾਦ ਵਧਣ ਦਾ ਲਗਾਇਆ ਦੋਸ਼

ਥੱਪੜ ਕਾਂਡ ਤੋਂ ਬਾਅਦ ਕੰਗਨਾ ਨੇ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਵਿਚ ਉਸ ਨੇ ਪੰਜਾਬੀਆਂ ਨੂੰ ਅੱਤਵਾਦੀ ਕਿਹਾ ਸੀ। ਜਿਸ ਕਰਕੇ ਕੰਗਨਾ ਦੇ ਇਸ ਬਿਆਨ ਨੂੰ ਲੈ ਕੇ ਲੋਕਾਂ ਨੇ ਵੀ ਕਾਫੀ ਗੁੱਸਾ ਜ਼ਾਹਿਰ ਕੀਤਾ ਸੀ | ਇਸ ਸਭ ਤੋਂ ਬਾਅਦ ਹਾਈਕੋਰਟ ਦੇ ਵਕੀਲ ਵੱਲੋਂ ਕੰਗਨਾ ਨੂੰ ਨੋਟਿਸ ਭੇਜਿਆ ਗਿਆ ਹੈ। ਐਡਵੋਕੇਟ ਲਿਆਕਤ ਅਲੀ ਨੇ ਆਪਣੀ ਸੰਸਥਾ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਹੈ। 6 ਜੂਨ ਨੂੰ ਕੰਗਨਾ ਨੇ ਪੰਜਾਬ ਵਿਚ ਅੱਤਵਾਦ ਵਧਣ ਦਾ ਦੋਸ਼ ਲਗਾਇਆ ਜਿਸ ਨਾਲ ਪੰਜਾਬ ਦੀ ਸਾਖ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਪੰਜਾਬ ਵਿਰੁੱਧ ਦਿੱਤੇ ਬਿਆਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ 7 ਦਿਨਾਂ ਅੰਦਰ ਮਾਫੀ ਮੰਗੀ ਜਾਵੇ। ਜੇਕਰ ਕੰਗਨਾ ਨੇ ਮਾਫੀ ਨਾ ਮੰਗੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : NEET-PG ਦੀ ਅੱਜ ਹੋਣ ਵਾਲੀ ਪ੍ਰੀਖਿਆ ਹੋਈ ਮੁਲਤਵੀ, ਜਲਦ ਹੋਵੇਗਾ ਨਵੀਂ ਤਰੀਕ ਦਾ ਐਲਾਨ

ਧਿਆਨਯੋਗ ਹੈ ਕਿ ਕੰਗਨਾ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ ਪਹਿਲਾਂ ਵੀ ਉਸ ਵੱਲੋਂ ਪੰਜਾਬੀਆਂ ਖਿਲਾਫ ਗਲਤ ਬਿਆਨ ਦਿੱਤੇ ਜਾਂਦੇ ਰਹੇ ਹਨ ਜਿਸ ਕਾਰਨ ਉਸ ਦਾ ਵਿਰੋਧ ਹੁੰਦਾ ਰਿਹਾ ਹੈ।

 

 

LEAVE A REPLY

Please enter your comment!
Please enter your name here