ਯੂਪੀ, ਬਿਹਾਰ ਤੇ ਝਾਰਖੰਡ ਚ ਭਾਰੀ ਮੀਂਹ, 56 ਲੋਕਾਂ ਦੀ ਮੌਤ || Nation News

0
49

ਯੂਪੀ, ਬਿਹਾਰ ਤੇ ਝਾਰਖੰਡ ਚ ਭਾਰੀ ਮੀਂਹ, 56 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਿੱਚ ਮੀਂਹ, ਹੜ੍ਹ ਅਤੇ ਬਿਜਲੀ ਡਿੱਗਣ ਕਾਰਨ ਪਿਛਲੇ 24 ਘੰਟਿਆਂ ਵਿੱਚ 56 ਲੋਕਾਂ ਦੀ ਮੌਤ ਹੋ ਗਈ ਹੈ। ਯੂਪੀ ਵਿੱਚ ਹੜ੍ਹਾਂ ਨਾਲ ਸਬੰਧਤ ਹਾਦਸਿਆਂ ਵਿੱਚ 32 ਲੋਕਾਂ ਦੀ ਜਾਨ ਚਲੀ ਗਈ ਹੈ। ਸੂਬੇ ਦੇ 12 ਜ਼ਿਲ੍ਹਿਆਂ ਦੇ ਕਰੀਬ 800 ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਹਨ। NDRF ਅਤੇ SDRF ਦੀਆਂ ਟੀਮਾਂ ਪੀਲੀਭੀਤ ਅਤੇ ਲਖੀਮਪੁਰ ਖੇੜੀ ‘ਚ ਬਚਾਅ ‘ਚ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਸ਼ੰਭੂ ਸਰਹੱਦ ‘ਤੇ ਬੈਠੇ ਕਿਸਾਨ ਦਿੱਲੀ ਲਈ ਹੋਣਗੇ ਰਵਾਨਾ ਜਾਂ ਨਹੀਂ, ਫੈਸਲਾ 16 ਜੁਲਾਈ ਨੂੰ

ਕਰਨਾਟਕ ਵਿੱਚ ਯੈਲੋ ਅਲਰਟ

ਬਿਹਾਰ ਵਿੱਚ ਬਿਜਲੀ ਡਿੱਗਣ ਕਾਰਨ 21 ਅਤੇ ਝਾਰਖੰਡ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਆਈਐਮਡੀ ਨੇ ਵੀਰਵਾਰ (11 ਜੁਲਾਈ) ਨੂੰ ਬਿਹਾਰ ਵਿੱਚ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਸੂਬੇ ‘ਚ ਗੰਡਕ, ਕੋਸੀ, ਬਾਗਮਤੀ, ਕਮਲਾ ਸਮੇਤ ਕਈ ਨਦੀਆਂ ‘ਚ ਉਛਾਲ ਹੈ। ਗੋਪਾਲਗੰਜ, ਪੱਛਮੀ ਚੰਪਾਰਨ ਸਮੇਤ ਕਈ ਜ਼ਿਲ੍ਹੇ ਹੜ੍ਹ ਦੀ ਲਪੇਟ ਵਿਚ ਆ ਗਏ ਹਨ।

ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਗੋਆ ਵਿੱਚ ਭਾਰੀ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਝਾਰਖੰਡ, ਬੰਗਾਲ, ਉੜੀਸਾ ਅਤੇ ਕਰਨਾਟਕ ਵਿੱਚ ਯੈਲੋ ਅਲਰਟ ਹੈ।

ਹਿਮਾਚਲ ਪ੍ਰਦੇਸ਼ 22 ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ ‘ਚ 2 ਹਫਤਿਆਂ ‘ਚ 22 ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਬੁੱਧਵਾਰ (10 ਜੁਲਾਈ) ਨੂੰ ਦੱਸਿਆ ਕਿ ਮਾਨਸੂਨ 27 ਜੂਨ ਨੂੰ ਰਾਜ ਵਿੱਚ ਪਹੁੰਚ ਗਿਆ ਸੀ। ਉਦੋਂ ਤੋਂ ਹੁਣ ਤੱਕ ਭਾਰੀ ਮੀਂਹ ਕਾਰਨ ਸਰਕਾਰ ਨੂੰ 172 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਹਿਮਾਚਲ ਪ੍ਰਦੇਸ਼ ਦੇ ਰਾਜ ਐਮਰਜੈਂਸੀ ਕੇਂਦਰ ਅਨੁਸਾਰ ਜ਼ਮੀਨ ਖਿਸਕਣ ਕਾਰਨ ਮੰਡੀ ਜ਼ਿਲ੍ਹੇ ਦੀਆਂ 5, ਸ਼ਿਮਲਾ ਦੀਆਂ 4 ਅਤੇ ਕਾਂਗੜਾ ਦੀਆਂ 3 ਮੁੱਖ ਸੜਕਾਂ ਬੰਦ ਹੋ ਗਈਆਂ ਹਨ। ਰਾਜਧਾਨੀ ਦਿੱਲੀ ਵਿੱਚ ਕੱਲ੍ਹ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਦਿੱਲੀ ‘ਚ ਹੋਰ ਬਾਰਿਸ਼ ਹੋਵੇਗੀ।

ਗੁਜਰਾਤ 223.37 ਮਿਲੀਮੀਟਰ ਬਾਰਿਸ਼

ਸੀਜ਼ਨ ‘ਚ ਹੁਣ ਤੱਕ ਗੁਜਰਾਤ ‘ਚ 223.37 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਇਹ ਸੂਬੇ ਦੀ ਔਸਤ ਸਾਲਾਨਾ ਵਰਖਾ ਦਾ 25.30 ਫੀਸਦੀ ਹੈ। ਸੂਬੇ ਦੇ 24 ਤਾਲੁਕਾਂ ਵਿੱਚ 501 ਮਿਲੀਮੀਟਰ ਤੋਂ 1000 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ ਹੈ।

10 ਮਹੀਨਿਆਂ ਵਿੱਚ ਪਹਿਲੀ ਵਾਰ ਜਲ ਭੰਡਾਰਾਂ ਦੇ ਪਾਣੀ ਦਾ ਪੱਧਰ ਵਧਿਆ

ਕੇਂਦਰੀ ਜਲ ਕਮਿਸ਼ਨ ਨੇ ਕਿਹਾ ਹੈ ਕਿ ਪਿਛਲੇ ਸਾਲ ਸਤੰਬਰ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਜਲ ਭੰਡਾਰਾਂ ਦੇ ਪਾਣੀ ਦਾ ਪੱਧਰ ਵਧਿਆ ਹੈ। ਦਰਅਸਲ, ਭਾਰਤ ਦੇ 150 ਜਲ ਭੰਡਾਰਾਂ ਦੀ ਨਿਗਰਾਨੀ ਕਰਨ ਵਾਲੇ CWC ਨੇ 4 ਜੁਲਾਈ ਨੂੰ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਦੱਸਿਆ ਗਿਆ ਹੈ ਕਿ ਪਾਣੀ ਦਾ ਪੱਧਰ ਕੁੱਲ 2 ਫੀਸਦੀ ਵਧਿਆ ਹੈ।

ਹਾਲਾਂਕਿ, ਸੀਡਬਲਯੂਸੀ ਨੇ ਕਿਹਾ ਹੈ ਕਿ ਇਨ੍ਹਾਂ ਜਲ ਭੰਡਾਰਾਂ ਦਾ ਕੁੱਲ ਭੰਡਾਰਨ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘਟਿਆ ਹੈ। ਮੌਜੂਦਾ ਸਮੇਂ ‘ਚ 2 ਫੀਸਦੀ ਵਾਧੇ ਦੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਮੌਜੂਦਾ ਸਟੋਰੇਜ ਪੱਧਰ ਦੇ ਮੁਕਾਬਲੇ ਦੇਖੇ ਗਏ ਅੰਕੜੇ ਹਨ। ਜੇਕਰ ਅੱਜ ਦੇ ਪਾਣੀ ਦੇ ਪੱਧਰ ਨੂੰ ਪਿਛਲੇ ਸਾਲ ਦੇ ਭੰਡਾਰਨ ਪੱਧਰ ਤੋਂ ਮਾਪਿਆ ਜਾਵੇ ਤਾਂ ਇਹ ਘੱਟ ਹੋਵੇਗਾ।

 

LEAVE A REPLY

Please enter your comment!
Please enter your name here