ਭਾਰਤੀ ਸ਼ੇਅਰ ਬਜ਼ਾਰ‘ਚ ਆਈ ਭਾਰੀ ਗਿਰਾਵਟ
ਅਮਰੀਕਾ ‘ਚ ਮੰਦੀ ਦੇ ਡਰ ਕਾਰਨ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਅੱਜ 5 ਅਗਸਤ ਨੂੰ ਸੈਂਸੈਕਸ 1,400 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ ਹੈ। ਇਹ 80,000 ਤੋਂ ਹੇਠਾਂ ਵਪਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ‘ਚ ਕਰੀਬ 500 ਅੰਕਾਂ ਦੀ ਗਿਰਾਵਟ ਦੇ ਨਾਲ ਇਹ 24,200 ਦੇ ਪੱਧਰ ‘ਤੇ ਆ ਗਿਆ ਹੈ।
4 ਫੀਸਦੀ ਦੀ ਗਿਰਾਵਟ ਕੀਤੀ ਗਈ ਦਰਜ
ਅੱਜ ਦੇ ਕਾਰੋਬਾਰ ‘ਚ ਨਿਫਟੀ ਰਿਐਲਟੀ ਇੰਡੈਕਸ ‘ਚ ਸਭ ਤੋਂ ਜ਼ਿਆਦਾ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਥੇ ਹੀ ਪੀਐਸਯੂ ਬੈਂਕ, ਮੈਟਲ, ਆਈਟੀ ਅਤੇ ਆਟੋ ਸੂਚਕਾਂਕ ਵੀ ਕਰੀਬ 3% ਹੇਠਾਂ ਹਨ। ਟਾਟਾ ਮੋਟਰਜ਼, ਮਾਰੂਤੀ, ਟਾਈਟਨ ਅਤੇ ਟਾਟਾ ਸਟੀਲ ਸੈਂਸੈਕਸ ਵਿੱਚ ਸਭ ਤੋਂ ਵੱਧ ਘਾਟੇ ਵਿੱਚ ਹਨ, ਜੋ ਲਗਭਗ 3% ਹੇਠਾਂ ਹਨ।