ਸਰਦੀਆਂ ‘ਚ ਅੱਖਾਂ ਦੀ ਕਰੋ ਖਾਸ ਦੇਖਭਾਲ, ਜਾਣੋ ਕੁਝ ਆਸਾਨ ਟਿਪਸ
ਸਰਦੀਆਂ ਦਾ ਮੌਸਮ ਜਿੰਨਾ ਚੰਗਾ ਲੱਗਦਾ ਹੈ ਓਥੇ ਹੀ ਇਹ ਆਪਣੇ ਨਾਲ ਚੁਣੌਤੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ‘ਚ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਸਰੀਰਕ ਸਿਹਤ ਦਾ ਖਿਆਲ ਰੱਖਦੇ ਹੋਏ ਅਸੀਂ ਕਈ ਵਾਰ ਆਪਣੀਆਂ ਅੱਖਾਂ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਾਂ। ਇਸ ਨਾਲ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵਧ ਸਕਦਾ ਹੈ।ਸਰਦੀਆਂ ਵਿੱਚ ਅੱਖਾਂ ਵਿੱਚ ਖੁਸ਼ਕੀ, ਤਣਾਅ ਅਤੇ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਕਾਰਨ ਅੱਖਾਂ ਦੀ ਦੇਖਭਾਲ ਕਰਨਾ ਬੇਹੱਦ ਜਰੂਰੀ ਹੋ ਜਾਂਦਾ ਹੈ ਆਓ ਜਾਂਦੇ ਹਾਂ ਕੁਝ੍ਹ ਆਸਾਨ ਤਰੀਕੇ ਜਿਸ ਨਾਲ ਅਸੀਂ ਅੱਖਾਂ ਦੀ ਦੇਖਭਾਲ ਕਰ ਸਕਦੇ ਹਾਂ-
Eyes ਰੋਟੇਸ਼ਨ ਕਸਰਤ
ਅੱਖਾਂ ਨੂੰ ਘੁੰਮਾਉਣਾ ਇੱਕ ਆਸਾਨ ਅਤੇ ਪ੍ਰਭਾਵਸ਼ਾਲੀ ਕਸਰਤ ਮੰਨਿਆ ਜਾਂਦਾ ਹੈ। ਇਸ ਅਭਿਆਸ ਵਿੱਚ ਤੁਹਾਨੂੰ ਆਪਣੀਆਂ ਅੱਖਾਂ ਨੂੰ ਘੜੀ ਦੀ ਦਿਸ਼ਾ ਵਿੱਚ ਅਤੇ ਘੜੀ ਦੇ ਉਲਟ ਦਿਸ਼ਾ ਵਿੱਚ ਘੁੰਮਾਉਣਾ ਹੋਵੇਗਾ। ਤੁਸੀਂ ਇਸ ਕਸਰਤ ਨੂੰ 5 ਤੋਂ 10 ਮਿੰਟ ਤੱਕ ਕਰ ਸਕਦੇ ਹੋ। ਇਸ ਨਾਲ ਅੱਖਾਂ ਦਾ ਤਣਾਅ ਘੱਟ ਹੁੰਦਾ ਹੈ।
ਅੱਖਾਂ ਤੇ ਪਾਣੀ ਦੇ ਛਿੱਟੇ ਮਾਰਨਾ
ਅੱਖਾਂ ਤੇ ਪਾਣੀ ਦੇ ਛਿੱਟੇ ਮਾਰਨ ਨਾਲ ਇਹ ਸਾਫ਼ ਹੋ ਜਾਂਦੇ ਹਨ। ਹਾਲਾਂਕਿ, ਅੱਖਾਂ ਬੰਦ ਕਰਕੇ ਹੀ ਛਿੱਟੇ ਮਾਰੋ। ਇਸ ਨਾਲ ਅੱਖਾਂ ਦੀ ਖੁਸ਼ਕੀ ਘੱਟ ਹੋ ਜਾਂਦੀ ਹੈ। ਇਸ ਨਾਲ ਜਲਨ ਅਤੇ ਖੁਜਲੀ ਤੋਂ ਵੀ ਰਾਹਤ ਮਿਲਦੀ ਹੈ।
ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ
ਮਾਹਿਰਾਂ ਦਾ ਕਹਿਣਾ ਹੈ ਕਿ ਵਿਟਾਮਿਨ ਏ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ, ਜਿਵੇਂ ਗਾਜਰ, ਪਾਲਕ ਅਤੇ ਸ਼ਕਰਕੰਦ। ਇਸ ਦੇ ਨਾਲ ਹੀ ਲੋੜੀਂਦੀ ਮਾਤਰਾ ‘ਚ ਪਾਣੀ ਪੀਓ।
“ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ ਦੀ ਲੋੜ ਨਹੀਂ…”, ਅਰਵਿੰਦ ਕੇਜਰੀਵਾਲ ਨੇ ਕੀਤਾ ਇੱਕ ਹੋਰ ਵੱਡਾ ਐਲਾਨ