ਰਾਤ ਭਰ ਦੁੱਧ ‘ਚ ਭਿਓਂ ਕੇ ਸਵੇਰੇ ਖਾਲੀ ਪੇਟ ਕਰੋ ਇਸ ਸੁੱਕੇ ਮੇਵੇ ਦਾ ਸੇਵਨ, ਫਾਇਦੇ ਜਾਣ ਹੋ ਜਾਓਗੇ ਹੈਰਾਨ
ਨਵੀ ਦਿੱਲੀ : ਅਸੀਂ ਸਾਰੇ ਜਾਣਦੇ ਹਾਂ ਕਿ ਦੁੱਧ ਅਤੇ ਸੁੱਕੇ ਮੇਵੇ ਦਾ ਸੇਵਨ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਵਿੱਚ ਭਿਓਂ ਕੇ ਸੌਗੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੋ ਸਕਦੇ ਹਨ। ਕਿਉਂਕਿ ਕਿਸ਼ਮਿਸ਼ ‘ਚ ਕੈਲਸ਼ੀਅਮ, ਆਇਰਨ, ਫਾਈਬਰ ਅਤੇ ਐਂਟੀ-ਆਕਸੀਡੈਂਟ ਵਰਗੇ ਕਈ ਗੁਣ ਪਾਏ ਜਾਂਦੇ ਹਨ। ਇਸ ਨੂੰ ਰਾਤ ਭਰ ਦੁੱਧ ‘ਚ ਭਿਓਂ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਮਦਦ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ ਦੁੱਧ ‘ਚ ਭਿਓ ਕੇ ਸੌਗੀ ਖਾਣ ਦੇ ਫਾਇਦੇ–
1. ਭਾਰ ਵਧਾਉਣ ਲਈ-
ਜੇਕਰ ਤੁਹਾਡਾ ਸਰੀਰ ਜ਼ਿਆਦਾ ਪਤਲਾ ਹੈ ਅਤੇ ਤੁਸੀਂ ਆਪਣੇ ਸਰੀਰ ਨੂੰ ਮੋਟਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੁੱਧ ਵਿੱਚ ਭਿਓਂ ਕੇ ਸੌਗੀ ਦਾ ਸੇਵਨ ਕਰ ਸਕਦੇ ਹੋ। ਸੌਗੀ ਖਾਣ ਤੋਂ ਬਾਅਦ ਬਚੇ ਹੋਏ ਦੁੱਧ ਦਾ ਵੀ ਸੇਵਨ ਕਰੋ।
2. ਪਾਚਨ ਲਈ-
ਸਵੇਰੇ ਖਾਲੀ ਪੇਟ ਦੁੱਧ ‘ਚ ਭਿਓ ਕੇ ਸੌਗੀ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਜਿਵੇ ਕਿ ਠੰਡ ਦੇ ਮੌਸਮ ‘ਚ ਕਬਜ਼ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਇਸ ਸਮੱਸਿਆ ਤੋਂ ਵੀ ਸੌਗੀ ਖਾਣ ਨਾਲ ਨਿਜਾਤ ਮਿਲ ਸਕਦੀ ਹੈ।
3. ਹੱਡੀਆਂ ਲਈ-
ਰੋਜ਼ਾਨਾ ਸਵੇਰੇ ਦੁੱਧ ‘ਚ ਭਿਓ ਕੇ ਸੌਗੀ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੋ ਸਕਦੀਆਂ ਹਨ। ਕਿਸ਼ਮਿਸ਼ ਅਤੇ ਦੁੱਧ ਦੋਵੇਂ ਕੈਲਸ਼ੀਅਮ ਦੇ ਚੰਗੇ ਸਰੋਤ ਮੰਨੇ ਜਾਂਦੇ ਹਨ। ਕੈਲਸ਼ੀਅਮ ਹੱਡੀਆਂ ਲਈ ਬਹੁਤ ਜ਼ਰੂਰੀ ਹੈ। ਸਰਦੀਆਂ ਦੇ ਮੌਸਮ ਵਿੱਚ ਇਨ੍ਹਾਂ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।
7.3 ਦੀ ਤੀਬਰਤਾ ਵਾਲੇ ਭੂਚਾਲ ਨੇ ਮਚਾਈ ਤ.ਬਾ.ਹੀ; ਕਾਰਾਂ ਦੱਬੀਆਂ, ਇਮਾਰਤਾਂ ਢਹਿ-ਢੇਰੀ, ਸੁਨਾਮੀ ਦੀ ਚਿਤਾਵਨੀ ਵੀ ਜਾਰੀ