ਸਵੇਰੇ ਉੱਠਦੇ ਹੀ ਜੇਕਰ ਸਰੀਰ ਦੇਵੇ ਇਹ ਸੰਕੇਤ, ਤਾਂ ਹੋ ਜਾਓ ਸਾਵਧਾਨ! ਇਸ ਗੰਭੀਰ ਬਿਮਾਰੀ ਵੱਲ ਹੋ ਸਕਦੈ ਇਸ਼ਾਰਾ

0
40

ਸਵੇਰੇ ਉੱਠਦੇ ਹੀ ਜੇਕਰ ਸਰੀਰ ਦੇਵੇ ਇਹ ਸੰਕੇਤ, ਤਾਂ ਹੋ ਜਾਓ ਸਾਵਧਾਨ! ਇਸ ਗੰਭੀਰ ਬਿਮਾਰੀ ਵੱਲ ਹੋ ਸਕਦੈ ਇਸ਼ਾਰਾ

ਨਵੀ ਦਿੱਲੀ : ਜੇਕਰ ਸਵੇਰੇ ਤੁਹਾਡੇ ਸਰੀਰ ‘ਚ ਕੁਝ ਅਜਿਹੇ ਲੱਛਣ ਦਿਖਾਈ ਦੇਣ ਲੱਗੇ ਤਾਂ ਸਮਝ ਲਓ ਕਿ ਬਲੱਡ ਸ਼ੂਗਰ ਲੈਵਲ ਵਧ ਗਿਆ ਹੈ। ਭਾਵੇਂ ਬਹੁਤ ਸਾਰੇ ਲੋਕ ਜੈਨੇਟਿਕ ਕਾਰਨਾਂ ਕਰਕੇ ਇਸ ਬਿਮਾਰੀ ਤੋਂ ਪੀੜਤ ਹੋ ਸਕਦੇ ਹਨ, ਆਮ ਤੌਰ ‘ਤੇ ਮਾੜੀ ਜੀਵਨ ਸ਼ੈਲੀ ਅਤੇ ਗੈਰ-ਸਿਹਤਮੰਦ ਭੋਜਨ ਇਸ ਲਈ ਜ਼ਿੰਮੇਵਾਰ ਹਨ। ਤਾਂ ਆਓ ਜਾਣਦੇ ਹਾਂ ਤੜਕਸਾਰ ਮਿਲਣ ਵਾਲੇ ਇਨ੍ਹਾਂ ਸੰਕੇਤਾਂ ਬਾਰੇ –

ਮੂੰਹ ਸੁੱਕਣਾ

ਸ਼ੂਗਰ ਦੇ ਮਰੀਜ਼ ਅਕਸਰ ਮਹਿਸੂਸ ਕਰਦੇ ਹਨ ਕਿ ਸਵੇਰੇ ਉੱਠਣ ਤੋਂ ਬਾਅਦ ਉਨ੍ਹਾਂ ਦਾ ਮੂੰਹ ਸੁੱਕਣ ਲੱਗ ਜਾਂਦਾ ਹੈ। ਜੇਕਰ ਤੁਹਾਨੂੰ ਸਵੇਰੇ ਹੱਦ ਤੋਂ ਜ਼ਿਆਦਾ ਪਿਆਸ ਲੱਗਣ ਲੱਗਦੀ ਹੈ ਤਾਂ ਤੁਰੰਤ ਆਪਣੇ ਬਲੱਡ ਸ਼ੂਗਰ ਲੈਵਲ ਦੀ ਜਾਂਚ ਕਰਵਾਓ, ਇਹ ਖਤਰਨਾਕ ਸੰਕੇਤ ਹੋ ਸਕਦਾ ਹੈ।

ਜੀਅ ਮਚਲਣਾ

ਜਦੋਂ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਤਾਂ ਮਰੀਜ਼ ਨੂੰ ਸਵੇਰੇ ਉੱਠਣ ਤੋਂ ਬਾਅਦ ਜੀਅ ਮਚਲਨ ਦੀ ਸ਼ਿਕਾਇਤ ਸ਼ੁਰੂ ਹੋ ਜਾਂਦੀ ਹੈ। ਇਹ ਸ਼ੂਗਰ ਦੀ ਇੱਕ ਵੱਡੀ ਨਿਸ਼ਾਨੀ ਹੈ। ਜੇਕਰ ਤੁਹਾਨੂੰ ਲਗਾਤਾਰ ਉਲਟੀਆਂ ਦਾ ਅਹਿਸਾਸ ਹੁੰਦਾ ਹੈ ਤਾਂ ਯਕੀਨੀ ਤੌਰ ‘ਤੇ ਗਲੂਕੋਜ਼ ਦਾ ਟੈਸਟ ਕਰਵਾਉਣਾ ਚਾਹੀਦਾ ਹੈ।

ਪੰਜਾਬ ‘ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, 18 ਜ਼ਿਲ੍ਹਿਆਂ ‘ਚ 19 ਦਸੰਬਰ ਤੱਕ ਸੀਤ ਲਹਿਰ ਦਾ ਅਲਰਟ

ਇਨ੍ਹਾਂ ਲੱਛਣਾਂ ਤੋਂ ਇਲਾਵਾ ਸ਼ੂਗਰ ਦੇ ਮਰੀਜ਼ਾਂ ਦੇ ਕੁਝ ਹੋਰ ਲੱਛਣ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਵੱਡੀ ਗਲਤੀ ਸਾਬਤ ਹੋ ਸਕਦਾ ਹੈ। ਜਿਵੇਂ ਕਿ ਥਕਾਵਟ ਵਧਣਾ, ਹੱਥਾਂ-ਪੈਰਾਂ ਦਾ ਸੁੰਨ ਹੋਣਾ ਅਤੇ ਬੇਹੋਸ਼ੀ ਹੋਣਾ। ਜੇਕਰ ਤੁਸੀਂ ਸਮਾਂ ਰਹਿੰਦਿਆਂ ਹੀ ਇਨ੍ਹਾਂ ਸੰਕੇਤਾਂ ਨੂੰ ਪਛਾਣ ਲੈਂਦੇ ਹੋ, ਤਾਂ ਤੁਸੀਂ ਬਹੁਤ ਸਾਰੇ ਖ਼ਤਰਿਆਂ ਤੋਂ ਬਚ ਸਕਦੇ ਹੋ।

 

LEAVE A REPLY

Please enter your comment!
Please enter your name here