ਜਾਣੋ ਅਮਰੂਦ ਖਾਣ ਦਾ ਦੇਸੀ ਤਰੀਕਾ, ਦੂਰ ਭੱਜ ਜਾਣਗੀਆਂ ਇਹ ਬੀਮਾਰੀਆਂ || Health Tips

0
125

ਜਾਣੋ ਅਮਰੂਦ ਖਾਣ ਦਾ ਦੇਸੀ ਤਰੀਕਾ, ਦੂਰ ਭੱਜ ਜਾਣਗੀਆਂ ਇਹ ਬੀਮਾਰੀਆਂ

ਸਰਦੀਆਂ ‘ਚ ਅਮਰੂਦ ਖਾਣ ਨਾਲ ਕਈ ਬੀਮਾਰੀਆਂ ਦੂਰ ਹੋ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿਚ ਸੰਤਰੇ ਨਾਲੋਂ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ, ਜੋ ਸਿਰ ਤੋਂ ਪੈਰਾਂ ਦੇ ਨਹੁੰਆਂ ਤੱਕ ਹਰ ਇਕ ਅੰਗ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ।

ਬਲੱਡ ਸ਼ੂਗਰ ਕਰੇ ਕੰਟਰੋਲ

ਜੇਕਰ ਕਿਸੇ ਨੂੰ ਬਲੱਡ ਸ਼ੂਗਰ ਵਧਣ ਦੀ ਸਮੱਸਿਆ ਹੈ ਤਾਂ ਅਮਰੂਦ ਦਾ ਸੇਵਨ ਇਸ ਨੂੰ ਵੀ ਘੱਟ ਕਰ ਸਕਦਾ ਹੈ। ਕਈ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਅਮਰੂਦ ਦੇ ਅੰਦਰ ਮੌਜੂਦ ਜੂਸ ਐਂਟੀ-ਡਾਇਬੀਟਿਕ ਦਾ ਕੰਮ ਕਰਦਾ ਹੈ। ਜਿਸ ਨਾਲ ਬਲੱਡ ਸ਼ੂਗਰ ਲੰਬੇ ਸਮੇਂ ਤੱਕ ਕੰਟਰੋਲ ‘ਚ ਰਹਿੰਦੀ ਹੈ।

ਦਿਲ ਨੂੰ ਰੱਖੇ ਸਿਹਤਮੰਦ

ਇਸ ਤੋਂ ਇਲਾਵਾ ਅਮਰੂਦ ਖਾਣ ਨਾਲ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਨਸਾਂ ਨੂੰ ਆਰਾਮ ਦਿੰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵਧਣ ਤੋਂ ਰੋਕਦਾ ਹੈ। ਦੂਜੇ ਪਾਸੇ, ਉੱਚ ਫਾਈਬਰ ਸਮੱਗਰੀ ਖਰਾਬ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।

ਅਮਰੂਦ ਖਾਣ ਦਾ ਦੇਸੀ ਤਰੀਕਾ

ਅਮਰੂਦ ਖਾਣ ਦੇ ਕਈ ਤਰੀਕੇ ਹਨ। ਇਸ ਨੂੰ ਕੱਚਾ ਜਾਂ ਮਿਰਚ – ਮਸਾਲੇ ਦੇ ਨਾਲ ਵੀ ਖਾਧਾ ਜਾ ਸਕਦਾ ਹੈ। ਪਰ ਕਈ ਬਜ਼ੁਰਗ ਸਰਦੀਆਂ ਵਿੱਚ ਅਮਰੂਦ ਖਾਣ ਦਾ ਇੱਕ ਹੋਰ ਤਰੀਕਾ ਦੱਸਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਮੌਸਮ ‘ਚ ਅਮਰੂਦ ਨੂੰ ਭੁੰਨ ਕੇ ਖਾਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ‘ਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਜ਼ਿਆਦਾ ਅਮਰੂਦ ਖਾਣ ਨਾਲ ਪੇਟ ਫੁੱਲਣ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਧਿਆਨ ਰਹੇ ਕਿ ਦਿਨ ‘ਚ ਇਕ ਅਮਰੂਦ ਹੀ ਖਾਓ।

IND vs AUS: ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ! ਜੋਸ਼ ਹੇਜ਼ਲਵੁੱਡ ਐਡੀਲੇਡ ਟੈਸਟ ਤੋਂ ਬਾਹਰ, ਜਾਣੋ ਕਾਰਨ

LEAVE A REPLY

Please enter your comment!
Please enter your name here