ਨਵੀ ਦਿੱਲੀ: ਗ੍ਰੀਨ ਟੀ ਪੀਣ ਨਾਲ ਨਾ ਸਿਰਫ ਭਾਰ ਘੱਟ ਹੁੰਦਾ ਹੈ, ਸਗੋਂ ਇਸ ਦੇ ਸਿਹਤ ਲਈ ਹੋਰ ਵੀ ਕਈ ਫਾਇਦੇ ਹੁੰਦੇ ਹਨ। ਗ੍ਰੀਨ ਟੀ ਵਿਚ ਵਿਟਾਮਿਨ ਏ, ਵਿਟਾਮਿਨ ਈ, ਵਿਟਾਮਿਨ ਬੀ 5, ਪੋਲੀਫੇਨੋਲ, ਮੈਂਗਨੀਜ਼, ਪੋਟਾਸ਼ੀਅਮ, ਕਾਪਰ, ਆਇਰਨ, ਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਆਓ ਜਾਣਦੇ ਹਾਂ ਗ੍ਰੀਨ ਟੀ ਪੀਣ ਦੇ ਕੀ ਫਾਇਦੇ ਹਨ-
ਇਮਿਊਨਿਟੀ ਵਧਾਵੇ
ਜੇਕਰ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ ਤਾਂ ਗਰੀਨ ਟੀ ਦਾ ਸੇਵਨ ਜ਼ਰੂਰ ਕਰੋ। ਗ੍ਰੀਨ ਟੀ ਇਮਿਊਨਿਟੀ ਨੂੰ ਮਜ਼ਬੂਤ ਕਰਦੀ ਹੈ। ਜਿਸ ਕਾਰਨ ਤੁਸੀਂ ਆਸਾਨੀ ਨਾਲ ਕਿਸੇ ਵੀ ਬੀਮਾਰੀ ਦਾ ਸ਼ਿਕਾਰ ਨਹੀਂ ਹੁੰਦੇ।
ਤਣਾਅ ਤੋਂ ਛੁਟਕਾਰਾ
ਗ੍ਰੀਨ ਟੀ ਵਿਚ ਮੌਜੂਦ ਐਂਟੀਆਕਸੀਡੈਂਟ ਪੋਲੀਫੇਨੋਲ ਸਰੀਰ ਦੇ ਹਾਰਮੋਨਸ ਨੂੰ ਸੰਤੁਲਿਤ ਕਰਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚ ਹੋ ਤਾਂ ਤੁਹਾਨੂੰ ਇਸ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ।
ਵਜ਼ਨ ਘਟਾਵੇ
ਗਰੀਨ ਟੀ ‘ਚ ਪੌਲੀਫੇਨੋਲ ਪਾਇਆ ਜਾਂਦਾ ਹੈ, ਜੋ ਸਰੀਰ ਦੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਵਿੱਚ ਚਰਬੀ ਅਤੇ ਕਾਰਬੋਹਾਈਡਰੇਟ ਨਹੀਂ ਹੁੰਦੇ ਹਨ। ਗ੍ਰੀਨ ਟੀ ਸਿਰਫ ਪਹਿਲਾਂ ਤੋਂ ਬਣੀ ਫੈਟ ਨੂੰ ਹੀ ਘੱਟ ਕਰਨ ਦਾ ਕੰਮ ਨਹੀਂ ਕਰਦੀ ਸਗੋਂ ਇਹ ਚਰਬੀ ਨੂੰ ਬਣਨ ਤੋਂ ਰੋਕਣ ਦਾ ਕੰਮ ਵੀ ਕਰਦੀ ਹੈ।
ਦਿਲ ਲਈ ਫਾਇਦੇਮੰਦ
ਗ੍ਰੀਨ ਟੀ ਖਰਾਬ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਵਿਚ ਮਦਦ ਕਰਦੀ ਹੈ, ਇਸ ਦਾ ਨਿਯਮਤ ਸੇਵਨ ਕਰਨ ਨਾਲ ਬੀਪੀ ਨਿਯਮਤ ਰਹਿੰਦਾ ਹੈ। ਨਾਲ ਹੀ ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਜਾਂਦਾ ਹੈ।
NASA ਨੇ Confirm ਕੀਤੀ ਸੁਨੀਤਾ ਵਿਲੀਅਮਜ਼ ਦੀ ਧਰਤੀ ‘ਤੇ ਵਾਪਸੀ ਦੀ ਤਰੀਕ