ਕੇਲਾ ਖਾਣ ਨਾਲ ਬਲੱਡ ਪ੍ਰੈਸ਼ਰ ਰਹਿੰਦਾ ਹੈ ਕੰਟਰੋਲ ‘ਚ, ਜਾਣੋ ਹੋਰ ਫਾਇਦੇ
ਕੇਲੇ ਦੇ ਸੇਵਨ ਨਾਲ ਸਰੀਰ ਕਈ ਰੋਗਾਂ ਦਾ ਸ਼ਿਕਾਰ ਹੋਣ ਤੋਂ ਬਚ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕਈ ਰੋਗਾਂ ਖ਼ਿਲਾਫ਼ ਲੜਨ ‘ਚ ਸਾਡੀ ਮਦਦ ਵੀ ਕਰਦਾ ਹੈ। ਅੱਜ ਅਸੀਂ ਤੁਹਾਨੂੰ ਕੇਲੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਮਿਲਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਪਾਚਨ ਸ਼ਕਤੀ ਨੂੰ ਰੱਖਦਾ ਹੈ ਠੀਕ
ਕੇਲੇ ਦੇ ਸੇਵਨ ਨਾਲ ਕਮਜ਼ੋਰ ਵਿਅਕਤੀਆਂ ਦੀ ਪਾਚਨ ਸ਼ਕਤੀ ਠੀਕ ਹੁੰਦੀ ਹੈ। ਇਸ ਦੇ ਪ੍ਰਯੋਗ ਨਾਲ ਬੱਚਿਆਂ ਦਾ ਭਾਰ ਬਹੁਤ ਜਲਦੀ ਵਧਦਾ ਹੈ। ਕੇਲਾ ਭੁੱਖ ਨੂੰ ਵਧਾਉਂਦਾ ਹੈ। ਬੱਚਿਆਂ ਨੂੰ ਦੁੱਧ ਨਾਲ ਕੇਲਾ ਖਿਲਾਉਂਦੇ ਰਹਿਣ ਨਾਲ ਉਹ ਤੰਦਰੁਸਤ ਰਹਿੰਦੇ ਹਨ। ਸ਼ਹਿਦ ਦੇ ਨਾਲ ਕੇਲਾ ਮਿਲਾ ਕੇ ਖਿਲਾਉਂਦੇ ਰਹਿਣ ਨਾਲ ਖ਼ਤਰਨਾਕ ਰੋਗਾਂ ਤੋਂ ਬਚਾਅ ਹੁੰਦਾ ਹੈ। ਸਵੇਰੇ ਨਾਸ਼ਤੇ ਵਿਚ ਕੇਲਾ ਖਾ ਕੇ ਦੁੱਧ ਪੀ ਲੈਣ ਨਾਲ ਪਿੱਤ ਵਿਕਾਰ ਦੂਰ ਹੋ ਜਾਂਦੇ ਹਨ।
ਅੰਤੜੀਆਂ ਦੇ ਰੋਗਾਂ ਨੂੰ ਕਰਦਾ ਹੈ ਠੀਕ
ਅੰਤੜੀਆਂ ਦੇ ਰੋਗਾਂ ਨੂੰ ਕੇਲਾ ਬਿਨਾਂ ਅਪਰੇਸ਼ਨ ਠੀਕ ਕਰਨ ਦੀ ਤਾਕਤ ਰਖਦਾ ਹੈ। ਪੇਟ ਦੇ ਜ਼ਖ਼ਮ ਵਿਚ ਕੇਲੇ ਦਾ ਸੇਵਨ ਜ਼ਰੂਰੀ ਤੌਰ ‘ਤੇ ਕਰਨ ਲਈ ਕਿਹਾ ਜਾਂਦਾ ਹੈ। ਇਸ ਨਾਲ ਪੇਟ ਦਾ ਅਲਸਰ ਦੂਰ ਹੋ ਜਾਂਦਾ ਹੈ
ਦਾਦ, ਖਾਰਸ਼ ‘ਚ ਲਾਹੇਵੰਦ
ਦਾਦ ਤੇ ਖਾਰਸ਼ ਆਦਿ ਚਮੜੀ ਦੇ ਰੋਗਾਂ ਵਿਚ ਪੱਕੇ ਕੇਲੇ ਦੇ ਗੁੱਦੇ ਵਿਚ ਨਿੰਬੂ ਦਾ ਰਸ ਮਿਲਾ ਕੇ ਮੱਲ੍ਹਮ ਦੀ ਤਰ੍ਹਾਂ ਲਗਾਉਣ ਨਾਲ ਲਾਭ ਪੁੱਜਦਾ ਹੈ।
ਇਹ ਵੀ ਪੜ੍ਹੋ ਜੇਕਰ ਤੁਹਾਡੇ ਮੋਬਾਈਲ ਤੋਂ ਉੱਡਿਆ ਨੈੱਟਵਰਕ ਤਾਂ ਕੰਪਨੀ ਨੂੰ ਦੇਣਾ ਪਵੇਗਾ ਲੱਖਾਂ ਰੁਪਏ ਦਾ ਮੁਆਵਜ਼ਾ ॥ Latest News
ਸੋਜ ਘਟਾਵੇ ਤੇ ਜਖ਼ਮ ਜਲਦੀ ਭਰੇ
ਪੱਕੇ ਕੇਲੇ ਦੇ ਗੁੱਦੇ ਵਿਚ ਥੋੜ੍ਹਾ ਆਟਾ ਮਿਲਾ ਕੇ ਗੁੰਨ ਲਉ ਤੇ ਥੋੜ੍ਹਾ ਗਰਮ ਕਰ ਕੇ ਸੋਜ ਵਾਲੀ ਥਾਂ ‘ਤੇ ਲਗਾਉਣ ਨਾਲ ਸੋਜ ਦੂਰ ਹੋ ਜਾਂਦੀ ਹੈ। ਸੱਟ ਲੱਗਣ ‘ਤੇ ਕੇਲੇ ਦਾ ਛਿਲਕਾ ਬੰਨ੍ਹਣ ਨਾਲ ਆਰਾਮ ਮਿਲਦਾ ਹੈ। ਜ਼ਖ਼ਮ ‘ਤੇ ਕੇਲੇ ਦਾ ਰਸ ਲਗਾ ਕੇ ਪੱਟੀ ਬੰਨ੍ਹ ਦੇਣ ਨਾਲ ਜ਼ਖ਼ਮ ਛੇਤੀ ਭਰਦਾ ਹੈ
ਮਾਸਪੇਸ਼ੀਆਂ ‘ਚ ਹੋਣ ਵਾਲੀਆਂ ਦਰਦਾਂ ਤੋਂ ਦੇਵੇ ਰਾਹਤ
ਕਦੀ-ਕਦੀ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ, ਜਿਸ ਕਾਰਨ ਤੁਹਾਡੇ ਪੈਰ ਦਰਦ ਕਰਨ ਲੱਗ ਪੈਂਦੇ ਹਨ। ਇਸ ਤੋਂ ਬਚਣ ਲਈ ਤੁਸੀਂ ਕੇਲੇ ਦੀ ਵਰਤੋਂ ਕਰੋ ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।
ਬਲੱਡ ਪ੍ਰੈਸ਼ਰ ਰੱਖੇ ਕੰਟਰੋਲ
ਕੇਲੇ ‘ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਜਿਸ ਕਾਰਨ ਕੇਲੇ ਨੂੰ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।
ਐਸੀਡਿਟੀ ਹੋਵੇ ਘੱਟ
ਕੇਲਾ ਪੇਟ ‘ਚ ਅੰਦਰੂਨੀ ਪਰਤ ਚੜ੍ਹਾ ਕੇ ਅਲਸਰ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।
ਕਬਜ਼ ਨੂੰ ਕਰੇ ਦੂਰ
ਕੇਲੇ ‘ਚ ਰੇਸ਼ਾ ਪਾਇਆ ਜਾਂਦਾ ਹੈ, ਜਿਸ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ। ਜਿਨਾਂ ਲੋਕਾਂ ਨੂੰ ਕਬਜ਼ ਦੀ ਸ਼ਿਕਾਇਤ ਹੈ ਕੇਲੇ ਨਾਲ ਦੂਰ ਹੋ ਸਕਦੀ ਹੈ।