ਕਿਸ਼ਕਿਸ਼ ਖਾਣ ਨਾਲ ਕਈ ਪ੍ਰਕਾਰ ਦੇ ਸਿਹਤ ਨਾਲ ਜੁੜੇ ਲਾਭ ਮਿਲਦੇ ਹਨ। ਇਸ ਵਿੱਚ ਊਰਜਾ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਆਯੁਰਵੈਦ ਵਿੱਚ ਵੀ ਕਿਸ਼ਮਿਸ਼ ਨੂੰ ਭਿਉ ਕੇ ਇਸ ਦਾ ਪਾਣੀ ਪੀਣ ਨਾਲ ਕਈ ਫਾਇਦੇ ਦੱਸੇ ਗਏ ਹਨ। ਇਸ ਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ –
ਕਬਜ਼ ਦੂਰ ਕਰਦੀ ਹੈ ਕਿਸ਼ਮਿਸ਼
ਕਿਸ਼ਮਿਸ਼ ਖਾਣਾ ਨਾਲ ਕਬਜ਼ ਵਿੱਚ ਬਹੁਤ ਫਾਇਦਾ ਮਿਲਦਾ ਹੈ। ਇਸ ਨੂੰ ਪਾਣੀ ਵਿੱਚ ਭਿਉ ਕੇ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਜੇ ਤੁਹਾਨੂੰ ਕਬਜ਼, ਐਸੀਡਿਟੀ ਅਤੇ ਥਕਾਵਟ ਦੀ ਸਮੱਸਿਆ ਹੈ ਤਾਂ ਇਹ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਸ ਦਾ ਨਿਯਮਤ ਰੂਪ ਵਿੱਚ ਸੇਵਨ ਕਰਨ ਨਾਲ ਤੁਹਾਨੂੰ ਜਲਦੀ ਹੀ ਇਸ ਦਾ ਲਾਭ ਮਹਿਸੂਸ ਹੋਵੇਗਾ।
ਅਨੀਮੀਆ ਨੂੰ ਦੂਰ ਕਰਨ ਲਈ
ਕਿਸ਼ਮਿਸ਼ ‘ਚ ਵਿਟਾਮਿਨ ਬੀ ਕੰਪਲੈਕਸ ਦੀ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ, ਜਿਸ ਨਾਲ ਅਨੀਮੀਆ ਨਹੀਂ ਹੁੰਦਾ।
ਹੱਡੀਆਂ ਵੀ ਮਜ਼ਬੂਤ
ਕਿਸ਼ਮਿਸ਼ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਜੇ ਤੁਹਾਨੂੰ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਹੈ, ਤਾਂ ਕਿਸ਼ਮਿਸ਼ ਦਾ ਸੇਵਨ ਲਾਭਦਾਇਕ ਹੋਵੇਗਾ।
ਬਲੱਡ ਪ੍ਰੈਸ਼ਰ
ਜੇ ਤੁਹਾਡੇ ਘਰ ਵਿੱਚ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਤਾਂ ਰਾਤ ਨੂੰ 8-10 ਕਿਸ਼ਮਸ਼ ਅੱਧੇ ਗਲਾਸ ਪਾਣੀ ਵਿਚ ਭਿਓ ਦਿਓ। ਸਵੇਰੇ ਉਠੋ ਅਤੇ ਕਿਸ਼ਮਿਸ਼ ਦਾ ਪਾਣੀ ਪੀਏ ਬਿਨਾਂ ਕੁਝ ਖਾਓ। ਜੇ ਤੁਸੀਂ ਚਾਹੋ ਤਾਂ ਭਿੱਜੀ ਹੋਈ ਕਿਸ਼ਮਿਸ਼ ਵੀ ਖਾ ਸਕਦੇ ਹੋ। ਇਹ ਕੁਝ ਦਿਨਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਦੇਵੇਗਾ।
ਭਾਰ ਵਧਾਉਣ ਵਿੱਚ ਮਦਦਗਾਰ
ਜੇਕਰ ਤੁਹਾਡਾ ਭਾਰ ਘੱਟ ਹੈ ਤੇ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ, ਤਾਂ ਕਿਸ਼ਮਿਸ਼ ਤੁਹਾਡੀ ਮਦਦ ਕਰ ਸਕਦੀ ਹੈ। ਕਿਸ਼ਮਿਸ਼ ਫਰੂਟੋਜ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਦਾ ਭਾਰ ਵਧਾਉਣ ਵਿੱਚ ਮਦਦ ਕਰ ਸਕਦੀ ਹੈ।