ਸਿਹਤ ਮੰਤਰੀ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ‘ਚ ਬਲੱਡ ਕਲੈਕਸ਼ਨ ਤੇ ਟਰਾਂਸਪੋਰਟੇਸ਼ਨ ਵੈਨ ਦੀ ਕੀਤੀ ਸ਼ੁਰੂਆਤ
ਪੰਜਾਬ ਸਰਕਾਰ ਵੱਲੋਂ ਬਲੱਡ ਡੋਨੇਸ਼ਨ ਲਈ ਇੱਕ ਅਪਗਰੇਟਿਡ ਵੈਨ ਨੂੰ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਇੱਕ ਬਲੱਡ ਡੋਨਰ ਵੱਲੋਂ ਚਾਰ ਜਾਨਾ ਬਚਾਈਆਂ ਜਾ ਸਕਦੀਆਂ ਹਨ ਕਿਉਂਕਿ ਇਸ ਅਪਗਰੇਡ ਵੈਨ ਵਿੱਚ ਅਜਿਹੀ ਮਸ਼ੀਨ ਸਥਾਪਿਤ ਕੀਤੀ ਗਈ ਹੈ ਜਿਸ ਰਾਹੀਂ ਇੱਕ ਯੂਨਿਟ ਖੂਨ ਦਾਨ ਕਰਨ ਵਾਲੇ ਵਿਅਕਤੀ ਦੇ ਖੂਨ ਵਿੱਚੋਂ ਪਲੇਟਲਾਟਸ ਡੇਂਗੂ ਦੇ ਪੇਸ਼ਂਟ ਲਈ, ਪਲਾਜ਼ਮਾ ਦੁਰਘਟਨਾਗ੍ਰਸਤ ਮਰੀਜ਼ਾਂ ਲਈ, ਆਰਐਚਸੀ ਹੁਣ ਆ ਬੱਚਿਆਂ ਲਈ ਜਿਹਨਾਂ ਦੇ ਖੂਨ ਵਿੱਚ ਇਸ ਚੀਜ਼ ਦੀ ਕਮੀ ਹੈ।
ਵੱਡੀ ਵਾਰਦਾਤ! ਪਤੀ ਨੇ ਆਪਣੀ ਹੀ ਪਤਨੀ ਦਾ ਕੀਤਾ ਕਤ.ਲ
ਮੈਡੀਕਲ ਸਟਾਫ ਦੀ ਭਰਤੀ
ਇਸ ਦੇ ਨਾਲ ਹੀ ਅੱਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਪੂਰੇ ਹਿੰਦੁਸਤਾਨ ਵਿੱਚ ਖੂਨ ਦਾਨ ਕਰਨ ਦੇ ਮਾਮਲੇ ਚ ਤੀਸਰੇ ਨੰਬਰ ਤੇ ਆਇਆ ਹੈ। ਜਲਦ ਹੀ ਪੰਜਾਬ ਸਰਕਾਰ 400 ਦੇ ਕਰੀਬ ਡਾਕਟਰ ਫਾਰਮਸਿਸਟ ਅਤੇ ਮੈਡੀਕਲ ਸਟਾਫ ਦੀ ਭਰਤੀ ਕਰਨ ਜਾ ਰਹੀ ਹੈ। ਆਉਣ ਵਾਲੇ ਛੇ ਮਹੀਨਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਦੀ ਰੂਪ ਰੇਖਾ ਬਦਲ ਦਿੱਤੀ ਜਾਵੇਗੀ।